ਲੌਂਗੋਵਾਲ ਵੈਨ ਹਾਦਸਾ : ਅਮਨਦੀਪ ਦੀ ਅਸਾਧਾਰਣ ਬਹਾਦਰੀ ਨੂੰ ਸਲਾਮ- ਕੈਪ. ਅਮਰਿੰਦਰ ਸਿੰਘ

Sunday, Feb 16, 2020 - 07:05 PM (IST)

ਲੌਂਗੋਵਾਲ ਵੈਨ ਹਾਦਸਾ : ਅਮਨਦੀਪ ਦੀ ਅਸਾਧਾਰਣ ਬਹਾਦਰੀ ਨੂੰ ਸਲਾਮ- ਕੈਪ. ਅਮਰਿੰਦਰ ਸਿੰਘ

ਲੌਂਗੋਵਾਲ (ਇੰਟ)- ਲੌਂਗੋਵਾਲ 'ਚ ਸ਼ਨੀਵਾਰ ਦੁਪਹਿਰੇ ਵਾਪਰੇ ਦਿਲ ਕੰਬਾਅ ਦੇਣ ਵਾਲੇ ਹਾਦਸੇ 'ਚ 4 ਮਾਸੂਮ ਬੱਚਿਆਂ ਨੂੰ ਬਚਾਉਣ ਵਾਲੀ ਨੌਵੀਂ ਜਮਾਤ ਦੀ ਅਮਨਦੀਪ ਕੌਰ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਟਵਿੱਟਰ ਅਕਾਉਂਟ 'ਤੇ ਇਕ ਟਵੀਟ ਕੀਤਾ ਹੈ ਜਿਸ ਵਿਚ ਉਨ੍ਹਾਂ ਨੇ ਲਿਖਿਆ ਹੈ ਕਿ ਮੈਂ 14 ਸਾਲਾ ਅਮਨਦੀਪ ਕੌਰ ਦੀ ਅਸਾਧਾਰਣ ਬਹਾਦਰੀ ਨੂੰ ਸਲਾਮ ਕਰਦਾ ਹਾਂ, ਜਿਸ ਨੇ ਕੱਲ ਸਕੂਲ ਵੈਨ 'ਚ ਅੱਗ ਲੱਗੀ ਹੋਣ ਦੇ ਬਾਵਜੂਦ ਆਪਣੀ ਜਾਨ ਜੋਖਮ ਵਿਚ ਪਾ ਕੇ 4 ਬੱਚਿਆਂ ਨੂੰ ਵੈਨ 'ਚੋਂ ਬਾਹਰ ਕੱਢਿਆ। ਮੈਨੂੰ ਤੁਹਾਡੇ 'ਤੇ ਬਹੁਤ ਮਾਣ ਹੈ ਅਤੇ ਮੈਂ ਤੁਹਾਨੂੰ ਮਿਲਣ ਦੀ ਉਮੀਦ ਕਰ ਰਿਹਾ ਹਾਂ।

ਇਸ ਤੋਂ ਪਹਿਲਾਂ ਅੱਜ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਪਹੁੰਚੀ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਨੇ ਕਿਹਾ ਕਿ ਇਸ ਦੁੱਖ ਦੀ ਘੜੀ ਵਿਚ ਪੰਜਾਬ ਸਰਕਾਰ ਪੀੜਤ ਪਰਿਵਾਰਾਂ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਇਸ ਹਾਦਸੇ ਵਿਚ ਬਹਾਦਰ ਬੱਚੀ ਨੂੰ ਪੰਜਾਬ ਸਰਕਾਰ ਵਲੋਂ ਪੂਰਾ ਮਾਣ-ਸਨਮਾਨ ਦਿੱਤਾ ਜਾਵੇਗਾ। ਸਕੂਲ ਵੈਨ ਹਾਦਸੇ 'ਚ ਮਾਰੇ ਗਏ ਮਾਸੂਮਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਪਹੁੰਚੀ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਨੇ ਪੀੜਤ ਪਰਿਵਾਰਾਂ ਨੂੰ ਹੌਂਸਲਾ ਦਿੰਦਿਆਂ ਕਿਹਾ ਕਿ ਲੌਂਗੋਵਾਲ ਦੀ ਧਰਤੀ ਨਾਲ ਮੇਰੇ ਪਰਿਵਾਰ ਦਾ ਰਿਸ਼ਤਾ ਜੁੜਿਆ ਹੋਇਆ ਹੈ ਅਤੇ ਇੱਥੋਂ ਦਾ ਹਰ ਇਕ ਦੁੱਖ ਮੇਰਾ ਆਪਣਾ ਦੁੱਖ ਹੈ। ਬੀਬੀ ਭੱਠਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਸ ਬੱਚੀ ਨੇ ਚਾਰ ਬੱਚਿਆਂ ਦੀ ਜਾਨ ਬਚਾਈ ਹੈ, ਉਸ ਨੂੰ ਸਰਕਾਰ ਵੱਲੋਂ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਹੋਰ ਨਾ ਵਾਪਰਨ ਸਰਕਾਰ ਵੱਲੋਂ ਸਖ਼ਤ ਕਦਮ ਉਠਾਏ ਜਾਣਗੇ।
 


author

Sunny Mehra

Content Editor

Related News