ਲੌਂਗੋਵਾਲ ਸਕੂਲ ਵੈਨ ਹਾਦਸਾ : ਮ੍ਰਿਤਕਾਂ ਦੇ ਪਰਿਵਾਰਾਂ ਨੂੰ ਸਰਕਾਰ ਵੱਲੋਂ 5-5 ਲੱਖ ਦੇਣ ਦਾ ਐਲਾਨ

02/15/2020 5:06:25 PM

ਸੰਗਰੂਰ : ਲੌਂਗੋਵਾਲ ਵਿਖੇ ਨਿੱਜੀ ਸਕੂਲ ਵੈਨ 'ਚ ਅੱਗ ਲੱਗਣ ਕਾਰਨ ਜਿਊਂਦੇ ਸੜੇ ਚਾਰ ਬੱਚਿਆਂ ਦੀ ਘਟਨਾ 'ਤੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਨੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜੁਡੀਸ਼ੀਅਲ ਜਾਂਚ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੁਕਮ ਜਾਰੀ ਕੀਤੇ ਹਨ ਅਤੇ ਮ੍ਰਿਤਕ ਬੱਚਿਆਂ ਦੇ ਪਰਿਵਾਰਾਂ ਨੂੰ ਪੰਜ-ਪੰਜ ਲੱਖ ਰੁਪਏ ਦਿੱਤੇ ਜਾਣਗੇ। ਉਨ੍ਹਾਂ ਇਸ ਦੁੱਖਦਾਇਕ ਘਟਨਾ ਤੇ ਪਰਿਵਾਰ ਅਤੇ ਲੌਂਗੋਵਾਲ ਕਸਬੇ ਦੇ ਲੋਕਾਂ ਨਾਲ ਦੁੱਖ ਸਾਂਝਾ ਕੀਤਾ। ਸਿੰਗਲਾ ਨੇ ਇਸ ਮਾਮਲੇ ਵਿਚ ਸਕੂਲ ਮੈਨੇਜਮੈਂਟ ਸਮੇਤ ਅਧਿਕਾਰੀਆਂ 'ਤੇ ਵੀ ਕਾਰਵਾਈ ਦੀ ਗੱਲ ਆਖੀ ਹੈ।

PunjabKesari

ਦੱਸਣਯੋਗ ਹੈ ਕਿ ਲੌਂਗੋਵਾਲ ਵਿਖੇ ਇਕ ਨਿੱਜੀ ਸਕੂਲ ਦੀ ਵੈਨ 'ਚ ਉਸ ਸਮੇਂ ਅੱਗ ਲੱਗ ਗਈ ਸੀ ਜਦੋਂ ਵੈਨ ਬੱਚਿਆਂ ਨੂੰ ਘਰ ਛੱਡਣ ਜਾ ਰਹੀ ਸੀ। ਸਕੂਲ ਤੋਂ ਕੁਝ ਹੀ ਦੂਰੀ 'ਤੇ ਵੈਨ ਨੂੰ ਅੱਗ ਲੱਗ ਗਈ। ਜਿਸ ਸਮੇਂ ਇਹ ਹਾਦਸਾ ਹੋਇਆ ਉਸ ਸਮੇਂ ਵੈਨ ਵਿਚ ਲਗਭਗ 12 ਬੱਚੇ ਸਵਾਰ ਸਨ। ਜਿਨ੍ਹਾਂ ਵਿਚੋਂ 4 ਬੱਚਿਆਂ ਦੀ ਜਿਊਂਦੇ ਸੜਨ ਨਾਲ ਘਟਨਾ ਸਥਾਨ 'ਤੇ ਹੀ ਮੌਤ ਹੋ ਗਈ ਜਦਕਿ 8 ਬੱਚਿਆਂ ਨੂੰ ਪਿੰਡ ਵਾਲਿਆਂ ਵਲੋਂ ਬਾਹਰ ਕੱਢ ਲਿਆ ਗਿਆ। ਮਰਨ ਵਾਲੇ ਚਾਰ ਬੱਚਿਆਂ ਵਿਚ 2 ਬੱਚੇ ਇਕੋ ਪਰਿਵਾਰ ਨਾਲ ਸਬੰਧਤ ਹਨ।


cherry

Content Editor

Related News