ਲੌਂਗੋਵਾਲ ਹਾਦਸਾ : ਪੀੜਤ ਪਰਿਵਾਰਾਂ ਨੂੰ ਵਿਜੈਇੰਦਰ ਸਿੰਗਲਾ ਨੇ ਦਿੱਤੇ ਕੰਪਨਸੇਸ਼ਨ ਰਾਸ਼ੀ ਦੇ ਚੈੱਕ
Monday, Feb 24, 2020 - 05:42 PM (IST)
ਲੌਂਗੋਵਾਲ (ਵਸ਼ਿਸ਼ਟ) : ਬੀਤੇ ਦਿਨੀਂ ਵਾਪਰੇ ਦਰਦਨਾਕ ਸਕੂਲ ਵੈਨ ਹਾਦਸੇ 'ਚ ਪੀੜਤ ਪਰਿਵਾਰਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਐਲਾਨੀ ਕੰਪਨਸੇਸ਼ਨ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਵਲੋਂ ਪੀੜਤ ਪਰਿਵਾਰ ਨੂੰ ਦਿੱਤੀ ਗਈ ਹੈ। ਇਸ ਮੌਕੇ ਨੇ ਵਿਜੈਇੰਦਰ ਸਿੰਗਲਾ ਨਾਲ ਜ਼ਿਲਾ ਸੰਗਰੂਰ ਦੇ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ, ਹਲਕਾ ਇੰਚਾਰਜ ਮੈਡਮ ਦਾਮਨ ਥਿੰਦ ਬਾਜਵਾ,ਜ਼ਿਲਾ ਯੋਜਨਾ ਬੋਰਡ ਦੇ ਚੈਅਰਮੈਨ ਰਜਿੰਦਰ ਸਿੰਘ ਰਾਜਾ ਅਤੇ ਹਰਮਨ ਦੇਵ ਬਾਜਵਾ ਦੀ ਹਾਜ਼ਰੀ 'ਚ ਰਾਸ਼ੀ ਦਿੱਤੀ ਗਈ। ਸਿੰਗਲਾ ਅੱਜ ਇੱਥੇ ਵੈਨ ਹਾਦਸੇ 'ਚ ਮਾਰੇ ਗਏ ਮਾਸੂਮ ਬੱਚਿਆਂ ਦੇ ਘਰਾਂ 'ਚ ਪੁੱਜੇ ਅਤੇ ਹਰ ਪਰਿਵਾਰ ਨੂੰ 7.25 ਲੱਖ ਰੁਪਏ ਦੇ ਚੈੱਕ ਦਿੱਤੇ।
ਵਰਣਯੋਗ ਹੈ ਕਿ ਬੀਤੇ ਦਿਨੀ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਅਤੇ ਮੈਡਮ ਦਾਮਨ ਥਿੰਦ ਬਾਜਵਾ ਨੇ ਪੀੜਤ ਪਰਿਵਾਰਾਂ ਨੂੰ ਇਹ ਰਾਸ਼ੀ ਦਿਵਾਉਣ ਦਾ ਵਾਅਦਾ ਕੀਤਾ ਸੀ। ਦੱਸਣਯੋਗ ਹੈ ਕਿ ਲੌਂਗੋਵਾਲ 'ਚ ਮੰਦਭਾਗਾ ਹਾਦਸਾ ਵਾਪਰਿਆ ਜਿਸ ਵਿਚ ਇਕ ਨਿੱਜੀ ਸਕੂਲ ਦੀ ਵੈਨ ਨੂੰ ਅੱਗ ਲੱਗਣ ਕਾਰਨ ਚਾਰ ਬੱਚੇ ਜਿਊਂਦੇ ਹੀ ਸੜ ਗਏ। ਜਿਸ ਮਨਹੂਸ ਵੈਨ ਨੇ ਮਾਂਵਾਂ ਦੀਆਂ ਕੁੱਖਾਂ ਸੁੰਨੀਆਂ ਕਰ ਦਿੱਤੀਆਂ। ਲੋਕਾਂ ਮੁਤਾਬਕ ਇਸ ਵੈਨ ਵਿਚ ਅੱਗ ਬੁਝਾਊ ਯੰਤਰ ਤਕ ਨਹੀਂ ਸੀ ਅਤੇ ਕਈ ਦਹਾਕੇ ਪੁਰਾਣੀ ਇਹ ਵੈਨ ਅੱਜ ਪਹਿਲੇ ਦਿਨ ਹੀ ਬੱਚਿਆਂ ਨੂੰ ਛੱਡਣ ਗਈ ਸੀ ਅਤੇ ਇਕ ਦੋ ਦਿਨ ਪਹਿਲਾਂ ਹੀ ਇਸ ਪੂਰੀ ਤਰ੍ਹਾਂ ਖਸਤਾ ਹਾਲ ਵੈਨ ਨੂੰ ਸਕੂਲ ਵਲੋਂ ਹਾਇਰ ਕੀਤਾ ਗਿਆ ਸੀ।