NIT ਜਲੰਧਰ ''ਚ ਦੋ ਦਿਨਾਂ ਅਕਾਦਮਿਕ ਸਮੀਖਿਆ ਬੈਠਕ ਦਾ ਆਯੋਜਨ

Friday, Apr 24, 2026 - 07:16 PM (IST)

NIT ਜਲੰਧਰ ''ਚ ਦੋ ਦਿਨਾਂ ਅਕਾਦਮਿਕ ਸਮੀਖਿਆ ਬੈਠਕ ਦਾ ਆਯੋਜਨ

ਜਲੰਧਰ : ਡਾ. ਬੀ. ਆਰ. ਅੰਬੇਡਕਰ ਨੈਸ਼ਨਲ ਇੰਸਟੀਟਿਊਟ ਆਫ ਟੈਕਨੋਲੋਜੀ (ਐਨਆਈਟੀ) ਜਲੰਧਰ ਵਿੱਚ 24-25 ਅਪ੍ਰੈਲ 2026 ਨੂੰ ਆਯੋਜਿਤ ਦੋ ਦਿਨਾਂ ਅਕਾਦਮਿਕ ਸਮੀਖਿਆ ਬੈਠਕ ਦਾ ਸ਼ੁਭਾਰੰਭ ਹੋਇਆ। ਇਸ ਦਾ ਮੁੱਖ ਉਦੇਸ਼ ਸੰਸਥਾ ਦੀ ਪੜ੍ਹਾਈ-ਲਿਖਾਈ ਪ੍ਰਣਾਲੀ, ਰਿਸਰਚ ਗਤੀਵਿਧੀਆਂ ਅਤੇ ਕੁੱਲ ਪ੍ਰਦਰਸ਼ਨ ਦੀ ਸਮੀਖਿਆ ਕਰਨਾ ਅਤੇ ਉਨ੍ਹਾਂ ਨੂੰ ਹੋਰ ਬਿਹਤਰ ਬਣਾਉਣਾ ਹੈ। ਪ੍ਰੋਗਰਾਮ ਦੀ ਸ਼ੁਰੂਆਤ ਸਵਾਗਤ ਨਾਲ ਹੋਈ, ਜਿਸ ਵਿੱਚ ਡਾਇਰੈਕਟਰ ਪ੍ਰੋ. ਬਿਨੋਦ ਕੁਮਾਰ ਕਨੌਜੀਆ, ਰਜਿਸਟਰਾਰ ਪ੍ਰੋ. ਅਜੇ ਬੰਸਲ, ਡੀਨ ਅਤੇ ਵਿਭਾਗ ਮੁਖੀਆਂ ਵੱਲੋਂ ਸਾਰੇ ਵਿਸ਼ੇਸ਼ਗਿਆਨਾਂ ਦਾ ਸਵਾਗਤ ਕੀਤਾ ਗਿਆ। ਇਹ ਸਮੀਖਿਆ ਦੇਸ਼ ਦੇ ਪ੍ਰਮੁੱਖ ਸੰਸਥਾਨਾਂ ਜਿਵੇਂ ਆਈਆਈਟੀ, ਆਈਆਈਐਸਸੀ, ਆਈਆਈਐਮ ਅਤੇ ਹੋਰ ਮੰਨੇ-ਪ੍ਰਮੰਨੇ ਸੰਸਥਾਨਾਂ ਦੇ ਵਿਦਵਾਨਾਂ ਦੀ ਮੌਜੂਦਗੀ ਵਿੱਚ ਕੀਤੀ ਜਾ ਰਹੀ ਹੈ। ਬੋਰਡ ਆਫ ਗਵਰਨਰਜ ਦੇ ਚੇਅਰਪਰਸਨ ਪ੍ਰੋ. (ਡਾ.) ਜੇ. ਐਸ. ਯਾਦਵ ਵੀ ਇਸ ਮੌਕੇ 'ਤੇ ਮੌਜੂਦ ਰਹੇ।

PunjabKesari

ਇਸ ਮੌਕੇ 'ਤੇ ਪ੍ਰੋ. ਬਿਨੋਦ ਕੁਮਾਰ ਕਨੌਜੀਆ ਨੇ ਸੰਸਥਾ ਦੀ ਪੜ੍ਹਾਈ, ਰਿਸਰਚ, ਪਲੇਸਮੈਂਟ ਅਤੇ ਵਿਦਿਆਰਥੀ ਵਿਕਾਸ ਨਾਲ ਜੁੜੀ ਤਰੱਕੀ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਇਹ ਸਮੀਖਿਆ ਸੰਸਥਾ ਦੇ ਪ੍ਰਦਰਸ਼ਨ ਨੂੰ ਹੋਰ ਬਿਹਤਰ ਬਣਾਉਣ ਵਿੱਚ ਮਦਦ ਕਰੇਗੀ। ਡੀਨ (ਅਕਾਦਮਿਕ ਪ੍ਰਸ਼ਾਸਨ। ਪ੍ਰੋ. ਰਮਨ ਬੇਦੀ ਵੱਲੋਂ ਸੈਲਫ-ਅਸੈਸਮੈਂਟ ਰਿਪੋਰਟ (SAR) ਪੇਸ਼ ਕੀਤੀ ਗਈ। ਪਹਿਲੇ ਦਿਨ ਵਿਭਾਗ ਮੁਖੀਆਂ ਵੱਲੋਂ ਸੈਲਫ-ਅਸੈਸਮੈਂਟ ਰਿਪੋਰਟ ਦੇ ਆਧਾਰ 'ਤੇ ਵਿਭਾਗੀ ਪ੍ਰਸਤੁਤੀਆਂ ਦਿੱਤੀਆਂ ਗਈਆਂ। ਇਸ ਤੋਂ ਬਾਅਦ ਪਾਠਕ੍ਰਮ, ਪੜਾਉਣ ਦੇ ਤਰੀਕੇ, ਲੈਬ ਸਹੂਲਤਾਂ, ਅਕਾਦਮਿਕ ਪ੍ਰੋਗਰਾਮਾਂ, ਪਲੇਸਮੈਂਟ ਅਤੇ ਭਵਿੱਖ ਦੀਆਂ ਯੋਜਨਾਵਾਂ 'ਤੇ ਵਿਸਥਾਰ ਨਾਲ ਚਰਚਾ ਹੋਈ, ਜਿਸ ਵਿੱਚ ਫੈਕਲਟੀ ਮੈਂਬਰਾਂ ਨੇ ਸਰਗਰਮ ਭਾਗ ਲਿਆ। ਵਿਸ਼ੇਸ਼ਗਿਆਨਾਂ ਦੀ ਟੀਮ ਨੇ ਵੱਖ-ਵੱਖ ਵਿਭਾਗਾਂ ਦਾ ਦੌਰਾ ਕਰਕੇ ਸਹੂਲਤਾਂ ਦਾ ਜਾਇਜਾ ਲਿਆ ਅਤੇ ਫੈਕਲਟੀ ਤੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਰਿਸਰਚ ਗਤੀਵਿਧੀਆਂ 'ਤੇ ਵੀ ਚਰਚਾ ਹੋਈ।

PunjabKesari

ਦੂਜੇ ਦਿਨ ਕੇਂਦਰੀ ਸੁਵਿਧਾਵਾਂ ਦੀ ਸਮੀਖਿਆ ਰਿਸਰਚ ਅਤੇ ਇਨੋਵੇਸ਼ਨ ਕਾਨਕਲੇਵ, ਡਿਜਾਈਨ ਥਿੰਕਿੰਗ ਲੈਬ ਦਾ ਉਦਘਾਟਨ ਅਤੇ ਸਮਾਪਨ ਸੈਸ਼ਨ ਆਯੋਜਿਤ ਕੀਤਾ ਜਾਵੇਗਾ, ਜਿਸ ਵਿੱਚ ਵਿਦਵਾਨ ਆਪਣੇ ਸੁਝਾਅ ਅਤੇ ਟਿੱਪਣੀਆਂ ਸਾਂਝੀਆਂ ਕਰਨਗੇ। ਇਸ ਸਮੀਖਿਆ ਵਿੱਚ ਭਾਗ ਲੈਣ ਵਾਲੇ ਮੁੱਖ ਵਿਸ਼ੇਸ਼ਗਿਆਨਾਂ ਵਿੱਚ ਪ੍ਰੋ. ਜਯੋਤ ਮੇਰੇਸਵਰ ਮੋਡਕ (ਆਈਆਈਐਸਸੀ ਬੈਂਗਲੁਰੂ), ਪ੍ਰੋ. ਐਸ. ਕੇ. ਖਰੇ (ਨਿਰਦੇਸ਼ਕ, ਆਈਆਈਐਸਈਆਰ ਕੋਲਕਾਤਾ) ਪ੍ਰੋ. ਕੇ. ਕੇ. ਸ਼ੁਕਲਾ (ਨਿਰਦੇਸ਼ਕ, ਮੈਨਿਟ ਭੋਪਾਲ), ਪ੍ਰੋ. ਤਲਾਰੀ ਤਿਆਗਰਾਜ (ਆਈਆਈਟੀ ਮਦਰਾਸ), ਪ੍ਰੋ. ਦੀਪਕ ਬੀ. ਫਾਟਕ (ਆਈਆਈਟੀ ਬੱਬੇ), ਪ੍ਰੋ. ਸੁਕੁਮਾਰ ਨੰਦੀ (ਆਈਆਈਟੀ ਗੁਹਾਟੀ), ਪ੍ਰੋ. ਯੂ. ਬੀ. ਦੇਸਾਈ (ਪੂਰਵ ਨਿਰਦੇਸ਼ਕ ਆਈਆਈਟੀ ਹੇਦਰਾਬਾਦ), ਪ੍ਰੋ. ਮੁਹੰਮਦ ਜਲੀਲ ਅਖਤਰ (ਆਈਆਈਟੀ ਕਾਨਪੁਰ), ਪ੍ਰੋ. ਜੇ. ਰਾਮਕੁਮਾਰ (ਆਈਆਈਟੀ ਕਾਨਪੁਰ), ਪ੍ਰੋ. ਕੇ. ਮੁਰਲੀਧਰ (ਆਈਆਈਟੀ ਕਾਨਪੁਰ), ਪ੍ਰੋ. ਅਨੀਮੇਸ਼ ਬਿਸਵਾਸ (ਆਈਆਈਟੀ ਮੰਡੀ), ਪ੍ਰੋ. ਜੀ. ਕੇ. ਨਾਇਰ (ਆਈਆਈਐਸਸੀ ਬੈਂਗਲਰ ਪ੍ਰੋ. ਅਪੁਰਵਾ ਦਾਸ (ਆਈਆਈਟੀ ਦਿੱਲੀ), ਪ੍ਰੋ. ਐਸ. ਐਮ. ਇਸ਼ਤਿਆਕ (ਆਈਆਈਟੀ ਦਿੱਲੀ), ਪ੍ਰੋ. ਸ਼ਿਵਾਜੀ ਚਕਰਵਰਤੀ (ਜਾਦਵਪੁਰ ਯੂਨੀਵਰਸਿਟੀ), ਪ੍ਰੋ. ਬੀ. ਕੇ. ਪਾਣੀਗ੍ਰਾਹੀ (ਆਈਆਈਟੀ ਦਿੱਲੀ), ਪ੍ਰੋ. ਏ. ਕੇ. ਤ੍ਰਿਪਾਠੀ (ਆਈਆਈਟੀ ਬੀਐਚਯੂ), ਪ੍ਰੋ. ਸੀ. ਕ੍ਰਿਸ਼ਨਾ ਮੋਹਨ (ਆਈਆਈਟੀ ਹੈਦਰਾਬਾਦ), ਪ੍ਰੋ. ਰਾਜਨੇਸ਼ ਤਿਆਗੀ (ਆਈਆਈਟੀ ਬੀਐਚਯੂ), ਪ੍ਰੋ. ਵਿਕਾਸ ਕੁਮਾਰ ਦੂਬੇ (ਆਈਆਈਟੀ ਬੀਐਚਯੂ), ਪ੍ਰੋ. ਸੁਰੇਸ਼ ਕੁਮਾਰ ਰਾਇਲਾ (ਆਈਆਈਟੀ ਮਦਰਾਸ), ਪ੍ਰੋ ਸੁਧੀਰ ਕੁਮਾਰ ਵੇਪਟੀ (ਆਈਆਈਐਸਸੀ ਬੈਂਗਲਰ), ਪ੍ਰੋ. ਸੰਕਾਗਿਰੀ ਉਮਾਸੰਕਰ (ਆਈਆਈਟੀ ਬੰਬੇ), ਪ੍ਰੋ. ਐਸ. ਚੰਦਰਸ਼ੇਖਰਨ (ਆਈਆਈਐਸਸੀ ਬੈਂਗਲੁਰੂ), ਪ੍ਰੋ. ਵਿਨੋਦ ਕੁਮਾਰ ਸਿੰਘ (ਆਈਆਈਟੀ ਕਾਨਪੁਰ), ਪ੍ਰੋ. ਮਣੀ ਮਹਿਰਾ (ਆਈਆਈਟੀ ਦਿੱਲੀ), ਪ੍ਰੋ. ਐੱਮ. ਗੁਰੂ ਪ੍ਰੇਮ ਪ੍ਰਸਾਦ (ਆਈਆਈਟੀ ਗੁਹਾਟੀ), ਪ੍ਰੋ. ਐੱਸ. ਕੇ. ਸ਼੍ਰੀਵਾਸਤਵ (ਨਿਰਦੇਸ਼ਕ, ਆਈਆਈਐੱਮ ਅੰਮ੍ਰਿਤਸਰ) ਅਤੇ ਪ੍ਰੋ. ਥੰਗਾਮਣੀ ਰਵਿਚੰਦਰਨ (ਆਈਆਈਟੀ ਕਾਨਪੁਰ) ਸ਼ਾਮਲ ਰਹੇ।

PunjabKesari

PunjabKesari

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News