ਲੋਕ ਸਭਾ ਲੁਧਿਆਣਾ ਦੀ ਚੋਣ ’ਚ ਨਵੇਂ ਸਮੀਕਰਨ ਬਣਨ ਦੀ ਸੰਭਾਵਨਾ, ਪਾਰਟੀਆਂ ਨੇ ਸ਼ੁਰੂ ਕੀਤਾ ਜੋੜ-ਤੋੜ

Monday, Feb 05, 2024 - 03:44 PM (IST)

ਲੋਕ ਸਭਾ ਲੁਧਿਆਣਾ ਦੀ ਚੋਣ ’ਚ ਨਵੇਂ ਸਮੀਕਰਨ ਬਣਨ ਦੀ ਸੰਭਾਵਨਾ, ਪਾਰਟੀਆਂ ਨੇ ਸ਼ੁਰੂ ਕੀਤਾ ਜੋੜ-ਤੋੜ

ਲੁਧਿਆਣਾ (ਖੁੱਲਰ) : ਲੋਕ ਸਭਾ ਚੋਣਾਂ ਨੇੜੇ ਆਉਂਦਿਆਂ ਦੇਖ ਵੱਖ-ਵੱਖ ਸਿਆਸੀ ਪਾਰਟੀਆਂ ਨੇ ਉਮੀਦਵਾਰਾਂ ਦੀ ਭਾਲ ਦੇ ਨਾਲ-ਨਾਲ ਪਿਛੋਕੜ ’ਚ ਹੋਈਆਂ ਲੋਕ ਸਭਾ ਚੋਣਾਂ ਮੌਕੇ ਵੋਟਾਂ ਦੀ ਗਿਣਤੀ-ਮਿਣਤੀ ਵੀ ਸ਼ੁਰੂ ਕਰ ਦਿੱਤੀ ਹੈ। ਲੁਧਿਆਣਾ ਲੋਕ ਸਭਾ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਅਜੇ ਤੱਕ ਇਸ ਸੀਟ ’ਤੇ ਭੰਬਲਭੂਸਾ ਬਣਿਆ ਹੋਇਆ ਹੈ। ਕਾਂਗਰਸ ਪਾਰਟੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ 2019 ਦੀਆਂ ਲੋਕ ਸਭਾ ਚੋਣਾਂ ਮੌਕੇ ਪੰਜਾਬ ਅੰਦਰ ਕਾਂਗਰਸ ਸਰਕਾਰ ਦੇ ਹੋਣ ’ਤੇ 3,83,284 ਵੋਟਾਂ ਲੈ ਕੇ ਦੂਜੀ ਵਾਰ ਜਿੱਤ ਹਾਸਲ ਕਰ ਗਏ ਸਨ ਪਰ ਹੈਰਾਨੀ ਦੀ ਗੱਲ ਇਹ ਹੈ ਕਿ 2014 ’ਚ ਚੌਥੇ ਨੰਬਰ ’ਤੇ ਰਹਿਣ ਵਾਲੇ ਸਿਮਰਜੀਤ ਸਿੰਘ ਬੈਂਸ ਇਨ੍ਹਾਂ 2019 ਲੋਕ ਸਭਾ ਚੋਣਾਂ ’ਚ 3,06,786 ਵੋਟਾਂ ਲੈ ਕੇ ਚੌਥੇ ਸਥਾਨ ਤੋਂ ਦੂਜੇ ਸਥਾਨ ਆ ਗਏ ਸਨ।

ਇਹ ਵੀ ਪੜ੍ਹੋ : ਪੰਜਾਬ 'ਚ ਸਰਕਾਰੀ ਬੱਸਾਂ ਦਾ ਸਫ਼ਰ ਕਰਦੇ ਲੋਕਾਂ ਨੂੰ ਵੱਡੀ ਰਾਹਤ, ਖ਼ਬਰ ਪੜ੍ਹ ਖ਼ੁਸ਼ ਹੋ ਜਾਣਗੇ

ਦੇਸ਼ ਪੱਧਰੀ ਮੋਦੀ ਲਹਿਰ ਦਾ ਪੰਜਾਬ ਅੰਦਰ ਕੇਂਦਰ ਬਿੰਦੂ ਲੁਧਿਆਣਾ ਲੋਕ ਸਭਾ ਹਲਕਾ ਹੋਣ ਦੇ ਬਾਵਜੂਦ ਭਾਜਪਾ ਅਤੇ ਅਕਾਲੀ ਦਲ ਗਠਜੋੜ ਦੇ ਉਮੀਦਵਾਰ ਮਹੇਸਇੰਦਰ ਸਿੰਘ ਗਰੇਵਾਲ ਨੂੰ 2,98,963 ਵੋਟਾਂ ਲੈ ਕੇ ਤੀਜੇ ਸਥਾਨ ’ਤੇ ਰਹੇ ਅਤੇ ‘ਆਪ’ ਦੇ ਉਮੀਦਵਾਰ ਪ੍ਰੋਫੈਸਰ ਤੇਜਪਾਲ ਸਿੰਘ ਗਿੱਲ ਨੂੰ ਸਿਰਫ 15,794 ਵੋਟਾਂ ਪਈਆਂ ਸਨ। 2024 ਦੀਆਂ ਲੋਕ ਸਭਾ ਚੋਣਾਂ ਲਈ ਅਜੇ ਤੱਕ ਕਿਸੇ ਵੀ ਪਾਰਟੀ ਨੇ ਆਪਣੇ ਪੱਤੇ ਨਹੀ ਖੋਲ੍ਹੇ। ਜਾਣਕਾਰੀ ਅਨੁਸਾਰ ਅਕਾਲੀ ਦਲ ਬਾਦਲ ਅਤੇ ਭਾਜਪਾ, ਕਾਂਗਰਸ ਅਤੇ ‘ਆਪ’ ਦਾ ਇੰਡੀਆ ਗੱਠਜੋੜ ਹੋਣ ਦੀ ਅਜੇ ਸਿਰਫ ਚਰਚਾ ਹੀ ਚੱਲ ਰਹੀ ਹੈ। ਗੱਠਜੋੜ ਸਿਰੇ ਚੜ੍ਹਦਾ ਹੈ ਜਾਂ ਨਹੀ ਇਹ ਆਉਣਾ ਵਾਲਾ ਸਮਾਂ ਦੱਸੇਗਾ।

ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਨੂੰ ਲੈ ਕੇ ਅਹਿਮ ਖ਼ਬਰ, ਮੀਂਹ ਤੇ ਗੜ੍ਹੇਮਾਰੀ ਦੇ ਨਾਲ ਤੂਫ਼ਾਨ ਦਾ Alert ਜਾਰੀ

 2024 ਦੀ ਲੋਕ ਸਭਾ ਚੋਣ ਨੂੰ ਲੈ ਕੇ ਸਿਆਸੀ ਮਾਹਿਰ ਦੋ ਪਹਿਲੂਆਂ ’ਤੇ ਚਰਚਾ ਕਰ ਰਹੇ ਹਨ। ਪਹਿਲਾਂ ਪਹਿਲੂ 2022 ਵਿਚ ਵਿਧਾਨ ਸਭਾ ਚੋਣਾਂ ਹਾਰਨ ਤੋਂ ਬਾਅਦ ਦੀ ਸਥਿਤੀ ’ਚ ਬੈਂਸ ਨੂੰ 2019 ਲੋਕ ਸਭਾ ਚੋਣਾਂ ’ਚ ਪਈਆਂ ਕੁੱਲ ਵੋਟਾਂ ’ਚੋ 1 ਲੱਖ ਤੱਕ ਘੱਟ ਵੀ ਸਕਦੀ ਹੈ ਪਰ ਨਾਲ ਹੀ ਦੂਜਾ ਪਹਿਲੂ ਇਹ ਵੀ ਹੈ ਕਿ ਮੌਜੂਦਾ ਸਰਕਾਰ ਦੀ ਖੱਜਲ-ਖੁਆਰੀ ਤੋਂ ਸਤਾਏ ਲੋਕਾਂ ਨੂੰ ਬੈਂਸ ਭਰਾਵਾਂ ਦੇ ਸਰਕਾਰੇ ਦਰਬਾਰੇ ਕਰਵਾਏ ਕੰਮ ਬੁਰੀ ਤਰਾਂ ਯਾਦ ਆਉਣ ਲੱਗ ਪਏ ਹਨ, ਲਿਹਾਜ਼ਾ 2019 ਲੋਕ ਸਭਾ ਚੋਣਾਂ ਮੌਕੇ ਪਈ ਵੋਟ ਤੋਂ 1 ਲੱਖ ਵੋਟ ਵਧ ਵੀ ਸਕਦੀ ਹੈ। ਬੈਂਸ ਦੇ ਵੱਡੀਆਂ ਰਾਜਨੀਤਿਕ ਪਾਰਟੀਆਂ ਨਾਲ ਗੱਠਜੋੜ ਜਾਂ ਸ਼ਾਮਲ ਹੋਣ ਦੀ ਚਰਚਾ ਜੇਕਰ ਸੱਚ ਨਿਕਲੀ ਤਾਂ ਆਉਣ ਵਾਲੀਆਂ ਚੋਣਾਂ ’ਚ ਲੋਕ ਸਭਾ ਲੁਧਿਆਣਾ ’ਚ ਬਹੁਤ ਵੱਡਾ ਕ੍ਰਿਸ਼ਮਈ ਫੇਰ ਬਦਲ ਦੇਖਣ ਨੂੰ ਮਿਲ ਸਕਦਾ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Babita

Content Editor

Related News