ਲੋਕ ਸਭਾ ਚੋਣਾਂ : ਲੁਧਿਆਣਾ 'ਚ ਪੁਲਸ ਨੇ ਵਧਾਈ ਸੁਰੱਖਿਆ, 45 ਪੈਰਾ ਮਿਲਟਰੀ ਫੋਰਸਾਂ ਦੇ ਹੱਥਾਂ 'ਚ ਹੋਵੇਗੀ ਕਮਾਨ

Sunday, Mar 17, 2024 - 02:56 PM (IST)

ਲੁਧਿਆਣਾ (ਰਾਜ) : ਰਾਸ਼ਟਰੀ ਚੋਣ ਕਮਿਸ਼ਨ ਵੱਲੋਂ ਸ਼ਨੀਵਾਰ ਨੂੰ ਚੋਣਾਂ ਦੀ ਤਾਰੀਖ਼ ਦਾ ਐਲਾਨ ਕਰ ਕੇ ਲੋਕ ਸਭਾ ਚੋਣਾਂ ਦਾ ਬਿਗੁਲ ਵਜਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪੰਜਾਬ ਪੁਲਸ ਨੇ ਵੀ ਸੁਰੱਖਿਆ ਦੇ ਲਿਹਾਜ਼ ਨਾਲ ਆਪਣਾ ਲੱਕ ਬੰਨ੍ਹਣਾ ਸ਼ੁਰੂ ਕਰ ਦਿੱਤਾ ਹੈ। ਚੋਣਾਂ ’ਚ ਕਿਸੇ ਤਰ੍ਹਾਂ ਨਾਲ ਸ਼ਾਂਤੀ ਭੰਗ ਨਾ ਹੋਵੇ, ਇਸ ਲਈ ਪੁਲਸ ਨੇ ਸਖ਼ਤ ਸੁਰੱਖਿਆ ਪ੍ਰਬੰਧਾਂ ਦੀ ਤਿਆਰੀ ਕੀਤੀ ਹੈ। ਇਸੇ ਹੀ ਤਰ੍ਹਾਂ ਲੁਧਿਆਣਾ ਪੁਲਸ ਪ੍ਰਸ਼ਾਸਨ ਵੱਲੋਂ ਵੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਸਿੱਧੂ ਮੂਸੇਵਾਲਾ ਦੀ ਹਵੇਲੀ 'ਚ ਗੂੰਜੀਆਂ ਕਿਲਕਾਰੀਆਂ, ਮਾਤਾ ਚਰਨ ਕੌਰ ਨੇ ਦਿੱਤਾ ਬੇਟੇ ਨੂੰ ਜਨਮ (ਵੀਡੀਓ)

ਚੋਣਾਂ ’ਚ ਸੁਰੱਖਿਆ ਦੇ ਮੱਦੇਨਜ਼ਰ ਪੈਰਾ-ਮਿਲਟਰੀ ਫੋਰਸ ਦੀਆਂ 45 ਕੰਪਨੀਆਂ ਕਮਿਸ਼ਨਰੇਟ ਨੂੰ ਮਿਲਣਗੀਆਂ। ਹਾਲ ਦੀ ਘੜੀ ਇਕ ਕੰਪਨੀ ਲੁਧਿਆਣਾ ਪੁੱਜ ਚੁੱਕੀ ਹੈ। ਬਾਕੀ ਫੋਰਸ ਵੀ ਜਲਦ ਆਉਣ ਦੀ ਉਮੀਦ ਹੈ। ਅਸਲ ’ਚ, ਜੇਕਰ ਲੋਕ ਸਭਾ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ 9 ਵਿਧਾਨ ਸਭਾ ਹਲਕੇ ’ਚ ਆਉਂਦੇ ਹਨ, ਜਿਸ ’ਚ 7 ਵਿਧਾਨ ਸਭਾ ਹਲਕੇ ਲੁਧਿਆਣਾ ਕਮਿਸ਼ਨਰੇਟ ਅਧੀਨ ਆਉਂਦੇ ਹਨ, ਜਦੋਂ ਕਿ 2 ਵਿਧਾਨ ਸਭਾ ਹਲਕੇ ਲੁਧਿਆਣਾ ਦਿਹਾਤੀ (ਜਗਰਾਓਂ) ਪੁਲਸ ਅਧੀਨ ਆਉਂਦੇ ਹਨ। ਕਮਿਸ਼ਨਰੇਟ ਦੀ ਗੱਲ ਕੀਤੀ ਜਾਵੇ ਤਾਂ ਕਈ ਥਾਣੇ ਸ੍ਰੀ ਫਤਹਿਗੜ੍ਹ ਸਾਹਿਬ ਲੋਕ ਸਭਾ ਹਲਕੇ ’ਚ ਆਉਂਦੇ ਹਨ। ਦੱਸਿਆ ਜਾ ਰਿਹਾ ਹੈ ਕਿ ਕਮਿਸ਼ਨਰੇਟ ਪੁਲਸ ਵੱਲੋਂ 45 ਕੇਂਦਰੀ ਰਿਜ਼ਰਵ ਫੋਰਸ ਦੀ ਮੰਗ ਕੀਤੀ ਗਈ ਹੈ, ਜਿਸ ਤੋਂ ਬਾਅਦ ਇਕ ਕੰਪਨੀ ਤਾਂ ਲੁਧਿਆਣਾ ਪੁੱਜ ਗਈ ਹੈ।
ਇਹ ਵੀ ਪੜ੍ਹੋ : ਪ੍ਰਤਾਪ ਸਿੰਘ ਬਾਜਵਾ ਨੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਦਿੱਤੀ ਵਧਾਈ, ਬੱਚੇ ਦੀ ਲੰਬੀ ਉਮਰ ਦੀ ਕੀਤੀ ਕਾਮਨਾ
ਆਪਣਾ ਸੰਸਦ ਮੈਂਬਰ ਚੁਣਨ ਲਈ 17 ਲੱਖ ਤੋਂ ਵੱਧ ਵੋਟਰ ਪਾਉਣਗੇ ਵੋਟਾਂ
ਜੇਕਰ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ 17 ਲੱਖ ਤੋਂ ਵੱਧ ਵੋਟਰਾਂ ਦੇ ਹੱਥ ’ਚ ਸੰਸਦ ਮੈਂਬਰ ਚੁਣਨ ਦੀ ਤਾਕਤ ਹੋਵੇਗੀ ਕਿਉਂਕਿ ਲੁਧਿਆਣਾ ਸੀਟ ’ਤੇ ਕੁਲ ਪੋਲਿੰਗ ਸਟੇਸ਼ਨਾਂ ਦੀ ਗਿਣਤੀ 1842 ਹੈ, ਜਿਸ ’ਚ ਕੁੱਲ ਵੋਟਰਾਂ ਦੀ ਗਿਣਤੀ 17 ਲੱਖ 28 ਹਜ਼ਾਰ 619 ਹੈ। ਇਨ੍ਹਾਂ ’ਚ 9 ਲੱਖ 22 ਹਜ਼ਾਰ 5 ਪੁਰਸ਼ ਵੋਟਰ ਹਨ ਅਤੇ 8 ਲੱਖ 6 ਹਜ਼ਾਰ 484 ਮਹਿਲਾ ਵੋਟਰ ਹਨ। ਇਸ ਤੋਂ ਇਲਾਵਾ 130 ਵੋਟਰ ਟਰਾਂਸਜੈਂਡਰ ਹਨ। ਜੇਕਰ ਗੱਲ ਕੀਤੀ ਜਾਵੇ ਤਾਂ 17 ਲੱਖ ਤੋਂ ਵੱਧ ਵੋਟਰਾਂ ਦੇ ਹੱਥ ’ਚ ਮਹਾਨਗਰ ਦਾ ਸੰਸਦ ਮੈਂਬਰ ਚੁਣਨ ਦੀ ਤਾਕਤ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8



 


Babita

Content Editor

Related News