ਲੋਕ ਸਭਾ ਚੋਣਾਂ ਕਾਰਨ ਨਹੀਂ ਬਦਲਣਗੇ ਬਿਜਲੀ ਦੇ ਰੇਟ

Thursday, Mar 21, 2019 - 11:03 AM (IST)

ਲੋਕ ਸਭਾ ਚੋਣਾਂ ਕਾਰਨ ਨਹੀਂ ਬਦਲਣਗੇ ਬਿਜਲੀ ਦੇ ਰੇਟ

ਪਟਿਆਲਾ (ਰਾਜੇਸ਼)— ਪੰਜਾਬ ਸਟੇਟ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ ਨੇ ਐਲਾਨ ਕੀਤਾ ਹੈ ਕਿ ਲੋਕ ਸਭਾ ਚੋਣਾਂ ਕਾਰਨ ਪੰਜਾਬ 'ਚ ਬਿਜਲੀ ਦੇ ਰੇਟਾਂ 'ਚ ਕੋਈ ਬਦਲਾਅ ਨਹੀਂ ਹੋਵੇਗਾ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ. ਐੱਸ. ਪੀ. ਸੀ. ਐੱਲ.) ਨੇ ਕਮਿਸ਼ਨ ਕੋਲ ਰੇਟਾਂ 'ਚ ਬਦਲਾਅ ਕਰਨ ਲਈ ਪਟੀਸ਼ਨ ਨੰ. 2/2019 ਫਾਈਲ ਕੀਤੀ ਹੋਈ ਸੀ। ਬਿਜਲੀ ਨਿਗਮ ਨੇ ਸਾਲ 2019-20 ਲਈ ਬਦਲਾਅ ਕਰਨ ਲਈ ਕਮਿਸ਼ਨ ਕੋਲ ਪਟੀਸ਼ਨ ਦਾਇਰ ਕੀਤੀ ਸੀ ਪਰ ਕਮਿਸ਼ਨ ਦੇ ਸਕੱਤਰ ਨੇ ਪੰਜਾਬ ਸਰਕਾਰ ਨੂੰ ਚਿੱਠੀ ਲਿਖ ਕੇ ਸਪੱਸ਼ਟ ਕਰ ਦਿੱਤਾ ਹੈ ਕਿ ਲੋਕ ਸਭਾ ਚੋਣਾਂ ਦਾ ਐਲਾਨ ਹੋਣ ਨਾਲ ਚੋਣ ਜ਼ਾਬਤਾ ਲਾਗੂ ਹੋ ਚੁੱਕਾ ਹੈ। ਅਜਿਹੇ 'ਚ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਨਹੀਂ ਕੀਤੀ ਜਾ ਸਕਦੀ। ਬਿਜਲੀ ਨਿਗਮ ਸਾਲ 2018-19 ਦੇ ਵਿੱਤੀ ਵਰ੍ਹੇ ਦੌਰਾਨ ਜੋ ਬਿਜਲੀ ਦੇ ਰੇਟ ਲੈਂਦਾ ਰਿਹਾ ਹੈ, ਉਹ ਰੇਟ ਹੀ ਲਾਗੂ ਰਹਿਣਗੇ। ਚੋਣ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਕਮਿਸ਼ਨ ਬਿਜਲੀ ਨਿਗਮ ਦੀ ਪਟੀਸ਼ਨ ਦੀ ਸੁਣਵਾਈ ਕਰੇਗਾ। ਬਿਜਲੀ ਨਿਗਮ ਦੇ ਇਸ ਐਲਾਨ ਨਾਲ ਸਪੱਸ਼ਟ ਹੋ ਗਿਆ ਹੈ ਕਿ ਪੰਜਾਬ 'ਚ ਨਾ ਤਾਂ ਬਿਜਲੀ ਦੇ ਰੇਟ ਵਧਣਗੇ ਅਤੇ ਨਾ ਹੀ ਘਟਣਗੇ।


author

shivani attri

Content Editor

Related News