ਸੁਖਬੀਰ ਲਈ ਨਵੀਂ ਨਹੀਂ ਹੈ ਸੰਸਦ, ਹਰ ਸਾਲ ਮਿਲਦੀ ਹੈ 4, 92000 ਦੀ ਪੈਨਸ਼ਨ!

04/23/2019 6:59:23 PM

ਜਲੰਧਰ (ਵੈੱਬ ਡੈਸਕ) : ਅਕਾਲੀ ਦਲ ਵਲੋਂ ਫਿਰੋਜ਼ਪੁਰ ਸੀਟ ਤੋਂ ਮੈਦਾਨ ਵਿਚ ਉਤਾਰੇ ਗਏ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਈ ਸੰਸਦ ਨਵੀਂ ਨਹੀਂ ਹੈ। ਸੁਖਬੀਰ ਇਸ ਤੋਂ ਪਹਿਲਾਂ ਵੀ ਤਿੰਨ ਵਾਰ ਪਾਰਲੀਮੈਂਟ ਦੇ ਹੇਠਲੇ ਸਦਨ (ਲੋਕ ਸਭਾ) ਦੇ ਮੈਂਬਰ ਰਹੇ ਹਨ ਜਦਕਿ ਇਕ ਵਾਰ ਉਹ ਰਾਜ ਸਭਾ ਮੈਂਬਰ ਵੀ ਰਹਿ ਚੁੱਕੇ ਹਨ। ਸੰਸਦ ਦੇ ਸਾਬਕਾ ਮੈਂਬਰ ਹੋਣ ਦੇ ਨਾਤੇ ਸੁਖਬੀਰ ਅੱਜ ਵੀ ਪਾਰਲੀਮੈਂਟ ਤੋਂ 41000 ਰੁਪਏ ਮਹੀਨੇ ਦੀ ਪੈਨਸ਼ਨ ਦੇ ਹੱਕਦਾਰ ਹਨ। ਹਾਲਾਂਕਿ ਇਸ ਪੈਨਸ਼ਨ 'ਤੇ ਉਨ੍ਹਾਂ ਨੇ ਕਾਗਜ਼ੀ ਦਾਅਵਾ ਕੀਤਾ ਹੈ ਜਾਂ ਇਸ ਦੀ ਕੋਈ ਪੁਖਤਾ ਜਾਣਕਾਰੀ ਨਹੀਂ ਹੈ ਪਰ ਸੰਸਦ ਦੇ ਸਾਬਕਾ ਮੈਂਬਰਾਂ ਲਈ ਬਣੇ ਕਾਨੂੰਨ ਮੁਤਾਬਕ ਉਨ੍ਹਾਂ ਦੀ ਹਰ ਮਹੀਨੇ 41000 ਰੁਪਏ ਪੈਨਸ਼ਨ ਦੀ ਦਾਅਵੇਦਾਰੀ ਬਣਦੀ ਹੈ। 

PunjabKesari
ਸੁਖਬੀਰ ਪਹਿਲੀ ਵਾਰ 1996 ਵਿਚ ਲੋਕ ਸਭਾ ਮੈਂਬਰ ਬਣੇ ਸਨ ਅਤੇ 1998 ਵਿਚ ਇਕ ਵਾਰ ਫਿਰ ਫਰੀਦਕੋਟ ਤੋਂ ਚੁਣੇ ਗਏ। 1999 ਦੀ ਚੋਣ ਵਿਚ ਉਨ੍ਹਾਂ ਦੀ ਹਾਰ ਹੋਈ ਅਤੇ ਇਸ ਦੌਰਾਨ ਉਹ 2001 ਤੋਂ ਲੈ ਕੇ 2004 ਤਕ ਰਾਜ ਸਭਾ ਦੇ ਮੈਂਬਰ ਰਹੇ ਅਤੇ 2004 ਦੀ ਚੋਣ ਦੌਰਾਨ ਉਹ ਇਕ ਵਾਰ ਫਿਰ ਸਾਂਸਦ ਬਣੇ। ਇਸ ਲਿਹਾਜ਼ ਨਾਲ ਸੁਖਬੀਰ ਨੇ ਲਗਭਗ 13 ਸਾਲ ਕੇਂਦਰ ਦੀ ਰਾਜਨੀਤੀ ਕੀਤੀ ਹੈ। ਸੰਸਦ ਦੇ ਹਰ ਸਾਬਕਾ ਮੈਂਬਰ ਨੂੰ 1 ਅਪ੍ਰੈਲ 2018 ਤੋਂ ਲਾਗੂ ਹੋਏ ਨਵੇਂ ਨੋਟੀਫਿਕੇਸ਼ਨ ਦੇ ਮੁਤਾਬਕ 25000 ਰੁਪਏ ਦੀ ਪੈਨਸ਼ਨ ਮਿਲਦੀ ਹੈ ਅਤੇ ਜੇਕਰ ਕੋਈ ਸੰਸਦ ਮੈਂਬਰ 5 ਸਾਲ ਤੋਂ ਜ਼ਿਆਦਾ ਸੰਸਦ ਲਈ ਚੁਣਿਆ ਜਾਂਦਾ ਹੈ ਉਸ ਨੂੰ ਹਰ ਸਾਲ 2000 ਰੁਪਏ ਜ਼ਿਆਦਾ ਦੇ ਹਿਸਾਬ ਨਾਲ ਪੈਨਸ਼ਨ ਵੱਧਦੀ ਹੈ। ਸੁਖਬੀਰ ਕੁਲ 13 ਸਾਲ ਪਾਰਲੀਮੈਂਟ ਵਿਚ ਰਹੇ ਹਨ, ਇਸ ਲਿਹਾਜ਼ ਨਾਲ ਪਹਿਲੇ 5 ਸਾਲ ਦੀ ਉਨ੍ਹਾਂ ਦੀ 25000 ਰੁਪਏ ਦੀ ਪੈਸ਼ਨ ਤੋਂ ਇਲਾਵਾ ਅਗਲੇ 8 ਸਾਲ ਦੀ 16000 ਰੁਪਏ ਦੀ ਪੈਨਸ਼ਨ ਜੋੜ ਲਈ ਜਾਵੇ ਤਾਂ ਇਸ ਦਾ ਕੁੱਲ ਜੋੜ 41000 ਰੁਪਏ ਪ੍ਰਤੀ ਮਹੀਨਾ ਬਣਦਾ ਹੈ। ਯਾਨੀ ਸੁਖਬੀਰ ਅੱਜ ਵੀ ਹਰ ਸਾਲ ਸੰਸਦ ਤੋਂ 4 ਲੱਖ 92 ਹਜ਼ਾਰ ਰੁਪਏ ਦੀ ਪੈਨਸ਼ਨ ਦੇ ਹੱਕਦਾਰ ਹਨ।


Gurminder Singh

Content Editor

Related News