ਨਵਾਂਸ਼ਹਿਰ ''ਚ ਪੋਲਿੰਗ ਬੂਥ ''ਤੇ ਪੋਲਿੰਗ ਏਜੰਟ ਦੀ ਮੌਤ

05/19/2019 5:17:55 PM

ਨਵਾਂਸ਼ਹਿਰ (ਜੋਬਨ)— ਵਿਧਾਨ ਸਭਾ ਹਲਕਾ ਨਵਾਂਸ਼ਹਿਰ ਦੇ ਪਿੰਡ ਸ਼ਾਹਪੁਰ ਪੱਟੀ ਦੇ ਬੂਥ ਨੰਬਰ-146 'ਤੇ ਪੋਲਿੰਗ ਏਜੰਟ ਦੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋਣ ਦੀ ਖਬਰ ਮਿਲੀ ਹੈ। ਏਜੰਟ ਦੀ ਪਛਾਣ ਬਲਬੀਰ ਸਿੰਘ (56) ਪੁੱਤਰ ਦੀਦਾਰ ਸਿੰਘ ਦੇ ਰੂਪ 'ਚ ਹੋਈ ਹੈ। ਦੱਸ ਦੇਈਏ ਕਿ ਅੱਜ ਪੰਜਾਬ 'ਚ 13 ਲੋਕ ਸਭਾ ਸੀਟਾਂ 'ਤੇ ਵੋਟਿੰਗ ਕਰਵਾਈ ਜਾ ਰਹੀ ਹੈ। ਪੰਜਾਬ 'ਚੋਂ ਕਰੀਬ 278 ਉਮੀਦਵਾਰ ਲੋਕ ਸਭਾ ਚੋਣਾਂ 'ਚ ਚੋਣ ਮੈਦਾਨ 'ਚ ਉਤਾਰੇ ਗਏ ਹਨ, ਜਿਨ੍ਹਾਂ ਦੀ ਕਿਸਮਤ ਦਾ ਫੈਸਲਾ 23 ਮਈ ਨੂੰ ਕੀਤਾ ਜਾਵੇਗਾ।


shivani attri

Content Editor

Related News