ਸੁਨੀਲ ਜਾਖੜ ਵਲੋਂ ਦਿੱਤੀ ਚੁਣੌਤੀ ਦਾ ਸੰਨੀ ਦਿਓਲ ਨੇ ਦਿੱਤਾ ਜਵਾਬ

Saturday, May 04, 2019 - 06:48 PM (IST)

ਸੁਨੀਲ ਜਾਖੜ ਵਲੋਂ ਦਿੱਤੀ ਚੁਣੌਤੀ ਦਾ ਸੰਨੀ ਦਿਓਲ ਨੇ ਦਿੱਤਾ ਜਵਾਬ

ਪਠਾਨਕੋਟ : ਗੁਰਦਾਸਪੁਰ ਤੋਂ ਕਾਂਗਰਸ ਦੇ ਉਮੀਦਵਾਰ ਅਤੇ ਮੌਜੂਦਾ ਸੰਸਦ ਮੈਂਬਰ ਸੁਨੀਲ ਜਾਖੜ ਵੱਲੋਂ ਬਹਿਸ ਕਰਨ ਦੀ ਦਿੱਤੀ ਗਈ ਚੁਣੌਤੀ 'ਤੇ ਭਾਜਪਾ ਉਮੀਦਵਾਰ ਸੰਨੀ ਦਿਓਲ ਨੇ ਜਵਾਬ ਦਿੱਤਾ ਹੈ। ਸੰਨੀ ਦਿਓਲ ਦਾ ਕਹਿਣਾ ਹੈ ਕਿ ਮੈਨੂੰ ਕੰਮ ਕਰਨਾ ਆਉਂਦਾ, ਗੱਲਾਂ ਅਤੇ ਬਹਿਸ ਕਰਨੀ ਨਹੀਂ। ਸੰਨੀ ਨੇ ਕਿਹਾ ਕਿ ਉਨ੍ਹਾਂ ਨੇ ਸਿਆਸਤ 'ਚ ਆਉਣ ਬਾਰੇ ਕਦੇ ਸੋਚਿਆ ਨਹੀਂ ਸੀ। ਚੋਣ ਲੜਨ ਦਾ ਫੈਸਲਾ ਅਚਾਨਕ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮਕਸਦ ਹਲਕੇ ਦੀਆਂ ਸਮੱਸਿਆਵਾਂ ਸੁਲਝਾਉਣਾ ਅਤੇ ਵਿਕਾਸ ਕਰਨਾ ਹੈ। ਉਨ੍ਹਾਂ ਕਿਹਾ ਕਿ ਮੈਂ ਲੋਕਾਂ ਨਾਲ ਖੜਾ ਹਾਂ, ਸਰਕਾਰ ਬਣਾਓ, ਸੈਂਟਰ ਕੋਲ ਤੁਹਾਡਾ ਹਰ ਕੰਮ ਕਰਵਾਊਂਗਾ।
ਪੰਜਾਬੀ ਵਿਚ ਗੱਲਬਾਤ ਕਰਦਿਆਂ ਸੰਨੀ ਨੇ ਕਿਹਾ ਕਿ ਜਾਖੜ ਪਹਿਲਾਂ ਮੁੱਦਿਆਂ ਨੂੰ ਐਡਰੈਸ ਕਰਨ। ਬਹਿਸ ਕਰਨਾ ਜ਼ਰੂਰੀ ਨਹੀਂ, ਬਲਕਿ ਮੁੱਦਿਆਂ ਨੂੰ ਹੱਲ ਕਰਨਾ ਜ਼ਿਆਦਾ ਜ਼ਰੂਰੀ ਹੈ। ਵਿਧਾਇਕ ਦਿਨੇਸ਼ ਸਿੰਘ ਬੱਬੂ ਦੇ ਘਰ ਪਹੁੰਚੇ ਸੰਨੀ ਨੇ ਕਿਹਾ ਕਿ ਉਨ੍ਹਾਂ ਨੂੰ ਮੈਸੇਜ ਮਿਲਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਭਾਜਪਾ ਵੱਲੋਂ ਚੋਣ ਲੜਨ ਦਾ ਫੈਸਲਾ ਕੀਤਾ। ਪਰਿਵਾਰ ਵੱਲੋਂ ਚੋਣ ਵਿਚ ਸਮਰਥਨ ਦੇਣ ਬਾਰੇ ਉਨ੍ਹਾਂ ਕਿਹਾ ਕਿ ਪਿਤਾ ਧਰਮੇਂਦਰ ਜਲਦ ਇੱਥੇ ਚੋਣ ਪ੍ਰਚਾਰ ਕਰਨ ਆਉਣਗੇ।


author

Gurminder Singh

Content Editor

Related News