ਜੱਸੀ ਜਸਰਾਜ ਦੇ ਬਿਆਨ ਤੋਂ ਭੜਕੇ ਭਗਵੰਤ ਮਾਨ, ਦੇਖੋ ਕਿਵੇਂ ਦਿੱਤਾ ਜਵਾਬ
Monday, Apr 01, 2019 - 06:20 PM (IST)
ਸੰਗਰੂਰ : ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਸੰਗਰੂਰ ਤੋਂ ਉਮੀਦਵਾਰ ਜੱਸੀ ਜਸਰਾਜ ਵਲੋਂ ਕੀਤੇ ਗਏ ਸ਼ਬਦੀ ਹਮਲੇ ਦਾ ਭਗਵੰਤ ਮਾਨ ਨੇ ਤਿੱਖਾ ਜਵਾਬ ਦਿੱਤਾ ਹੈ। ਮਾਨ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਜੱਸੀ ਜਸਰਾਜ ਦੇ ਸਰਟੀਫਿਕੇਟ ਦੀ ਜ਼ਰੂਰਤ ਨਹੀਂ ਹੈ। ਮਾਨ ਨੇ ਕਿਹਾ ਕਿ ਸੰਗਰੂਰ ਤੋਂ ਉਹ ਨਹੀਂ ਸਗੋਂ ਲੋਕ ਚੋਣਾਂ ਲੜ ਰਹੇ ਹਨ। ਉਨ੍ਹਾਂ ਨਾ ਤਾਂ ਕਦੇ ਪੰਜਾਬ ਨਾਲ ਗੱਦਾਰੀ ਕੀਤੀ ਹੈ ਅਤੇ ਨਾ ਹੀ ਕੋਈ ਗੁਨਾਹ ਕੀਤਾ ਹੈ ਜਿਸ ਲਈ ਉਹ ਮੁਆਫੀ ਮੰਗਣ। ਮੈਂ ਪਾਰਟੀ ਦਾ ਵਫਾਦਾਰ ਸਿਪਾਹੀ ਹਾਂ। ਮਾਨ ਨੇ ਕਿਹਾ ਕਿ ਉਨ੍ਹਾਂ ਲੰਘੀਆਂ ਚੋਣਾਂ ਦੌਰਾਨ ਸੂਬੇ ਭਰ ਵਿਚ 300 ਤੋਂ ਵੱਧ ਰੈਲੀਆਂ ਕੀਤੀਆਂ ਸਨ, ਦਿਨ ਰਾਤ ਆਪਣੀ ਪਾਰਟੀ ਲਈ ਕੰਮ ਕੀਤਾ ਸੀ। ਮਾਨ ਨੇ ਕਿਹਾ ਕਿ ਵਿਰੋਧੀਆਂ ਕੋਲ ਮੇਰੇ ਖਿਲਾਫ ਬੋਲਣ ਤੋਂ ਇਲਾਵਾ ਹੋਰ ਕੋਈ ਮੁੱਦਾ ਨਹੀਂ ਹੈ।
ਦੱਸਣਯਗ ਹੈ ਕਿ ਐਤਵਾਰ ਨੂੰ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪੁੱਜੇ ਜੱਸੀ ਜਸਰਾਜ ਨੇ ਕਿਹਾ ਸੀ ਕਿ ਉਹ ਭਗਵੰਤ ਮਾਨ ਨੂੰ 24 ਘੰਟਿਆਂ ਦਾ ਸਮਾਂ ਦਿੰਦੇ ਹਨ ਕਿ ਉਹ ਪੰਜਾਬ ਅਤੇ ਆਪਣੇ ਸਾਥੀਆਂ ਨਾਲ ਕੀਤੀ ਗੱਦਾਰੀ ਲਈ ਸ੍ਰੀ ਹਰਿਮੰਦਰ ਸਾਹਿਬ ਆ ਕੇ ਮੁਆਫੀ ਮੰਗਣ। ਜੱਸੀ ਨੇ ਕਿਹਾ ਕਿ ਜੇਕਰ ਉਹ ਗਲਤੀਆਂ ਦੀ ਖਿਮਾ ਮੰਗਦੇ ਹਨ ਤਾਂ ਉਹ ਖੁਦ ਭਗਵੰਤ ਮਾਨ ਨੂੰ ਸੰਗਰੂਰ 'ਚ ਜਿਤਾਉਣ ਲਈ ਤਿਆਰ ਹਨ।