ਖਹਿਰਾ ਦੇ ਬਠਿੰਡਾ ਤੋਂ ਚੋਣ ਲੜਨ ਦੇ ਐਲਾਨ ''ਤੇ ਦੇਖੋ ਕੀ ਬੋਲੇ ਬੀਬੀ ਜਗੀਰ ਕੌਰ
Monday, Mar 18, 2019 - 07:14 PM (IST)
ਕਪੂਰਥਲਾ : ਖਡੂਰ ਸਾਹਿਬ ਤੋਂ ਅਕਾਲੀ ਦਲ ਦੀ ਉਮੀਦਵਾਰ ਬੀਬੀ ਜਗੀਰ ਕੌਰ ਨੇ ਆਪਣੇ ਮੁੱਖ ਵਿਰੋਧੀ ਸੁਖਪਾਲ ਖਹਿਰਾ 'ਤੇ ਤਿੱਖਾ ਹਮਲਾ ਬੋਲਿਆ ਹੈ। ਬਠਿੰਡਾ ਤੋਂ ਸੁਖਪਾਲ ਖਹਿਰਾ ਦੇ ਲੋਕ ਸਭਾ ਚੋਣਾਂ ਲੜਨ 'ਤੇ ਬੀਬੀ ਨੇ ਕਿਹਾ ਕਿ ਬਠਿੰਡਾ 'ਚ ਅਕਾਲੀ ਦਲ ਦਾ ਉਮੀਦਵਾਰ ਹੀ ਜੇਤੂ ਰਹੇਗਾ ਜਦਕਿ ਸੁਖਪਾਲ ਖਹਿਰਾ ਦੀ ਜ਼ਮਾਨਤ ਤਕ ਜ਼ਬਤ ਹੋ ਜਾਵੇਗੀ। ਬੀਬੀ ਨੇ ਕਿਹਾ ਕਿ ਜਿੰਨਾ ਵਿਕਾਸ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਵਿਚ ਕਰਵਾਇਆ ਇੰਨਾ ਕੋਈ ਹੋਰ ਨਹੀਂ ਕਰਵਾ ਸਕਦਾ, ਜਿਸ ਕਾਰਨ ਲੋਕ ਬੀਬੀ ਬਾਦਲ ਨੂੰ ਪਸੰਦ ਕਰਦੇ ਹਨ ਅਤੇ ਵੋਟ ਵੀ ਉਨ੍ਹਾਂ ਨੂੰ ਹੀ ਪਾਉਣਗੇ।
ਇਸ ਦੇ ਨਾਲ ਹੀ ਟਕਸਾਲੀ ਦਲ ਦੇ ਉਮੀਦਵਾਰ ਜੇ. ਜੇ. ਸਿੰਘ ਵਲੋਂ ਸੁਖਬੀਰ ਬਾਦਲ ਨੂੰ ਖਡੂਰ ਸਾਹਿਬ ਤੋਂ ਚੋਣ ਲੜਨ ਦੀ ਦਿੱਤੀ ਚੁਣੌਤੀ 'ਤੇ ਬੋਲਦਿਆਂ ਬੀਬੀ ਨੇ ਕਿਹਾ ਕਿ ਪਹਿਲਾਂ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਉਥੋਂ ਚੋਣ ਲੜ ਕੇ ਆਪਣੀ ਸਥਿਤੀ ਵੇਖ ਲੈਣੀ ਚਾਹੀਦੀ ਹੈ। ਇਸ ਦੇ ਨਾਲ ਬੀਬੀ ਨੇ ਕਿਹਾ ਕਿ ਜੇ. ਜੇ. ਸਿੰਘ ਦੀ ਵੀ ਜ਼ਮਾਨਤ ਜ਼ਬਤ ਹੋਵੇਗੀ।