ਔਜਲਾ ਵਲੋਂ ਕੀਤੇ ਚੈਲੰਜ ਦਾ ਮਲਿਕ ਨੇ ਦਿੱਤਾ ਜਵਾਬ
Sunday, Apr 07, 2019 - 05:50 PM (IST)
ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਵਲੋਂ ਚੋਣ ਲੜਣ ਦੇ ਕੀਤੇ ਗਏ ਚੈਲੰਜ ਦਾ ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਨੇ ਮੋੜਵਾਂ ਜਵਾਬ ਦਿੱਤਾ ਹੈ। ਔਜਲਾ ਨੂੰ ਹੰਕਾਰੀ ਦੱਸਦੇ ਹੋਏ ਸ਼ਵੇਤ ਮਲਿਕ ਨੇ ਕਿਹਾ ਹੈ ਕਿ ਕੂੜ ਪ੍ਰਚਾਰ ਕਰਨ ਵਾਲੇ ਔਜਲਾ ਨੇ ਗੁਰੂ ਨਗਰੀ ਲਈ ਕੋਈ ਕੰਮ ਨਹੀਂ ਕੀਤਾ ਸਗੋਂ ਭਾਜਪਾ ਵਲੋਂ ਕਰਵਾਏ ਗਏ ਕੰਮਾਂ ਨੂੰ ਔਜਲਾ ਆਪਣੇ ਨਾਂ 'ਤੇ ਗਿਣਾਉਂਦੇ ਰਹੇ ਹਨ ਜਦਕਿ ਜਲਿਆਂਵਾਲਾ ਬਾਗ ਤਾਂ ਕਦੇ ਔਜਲਾ ਗਿਆ ਹੀ ਨਹੀਂ।
ਇਸਦੇ ਨਾਲ ਹੀ ਭਾਜਪਾ ਪ੍ਰਧਾਨ ਨੇ ਕਿਹਾ ਕਿ ਜਲਦ ਹੀ ਕੋਟੇ ਵਿਚ ਆਉਂਦੀਆਂ ਤਿੰਨ ਲੋਕ ਸਭਾ ਸੀਟਾਂ 'ਤੇ ਭਾਜਪਾ ਵਲੋਂ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਵੇਗਾ। ਦੱਸਣਯੋਗ ਹੈ ਕਿ ਅਕਾਲੀ-ਭਾਜਪਾ ਗਠਜੋੜ ਵਲੋਂ ਇਸ ਵਾਰ ਵੀ 10-3 ਦੇ ਅਨੁਪਾਤ ਨਾਲ ਪੰਜਾਬ 'ਚ ਲੋਕ ਸਭਾ ਚੋਣਾਂ ਲੜੀਆਂ ਜਾ ਰਹੀਆਂ ਹਨ। ਅਕਾਲੀ ਦਲ ਵਲੋਂ ਹੁਣ ਤਕ 7 ਹਲਕਿਆਂ 'ਤੇ ਉਮੀਦਵਾਰ ਐਲਾਨ ਦਿੱਤੇ ਗਏ ਹਨ ਜਦਕਿ ਭਾਜਪਾ ਵਲੋਂ ਆਪਣੇ ਕੋਟੇ ਦੀਆਂ ਤਿੰਨ ਸੀਟਾਂ 'ਚੋਂ ਇਕ 'ਤੇ ਵੀ ਅਜੇ ਤਕ ਉਮੀਦਵਾਰ ਨਹੀਂ ਉਤਾਰਿਆ ਗਿਆ ਹੈ।