ਫਰਜ਼ੀ ਇਨਕਲਾਬੀ ਹੈ ਭਗਵੰਤ ਮਾਨ : ਖਹਿਰਾ (ਵੀਡੀਓ)
Saturday, Mar 23, 2019 - 06:24 PM (IST)
ਤਰਨਤਾਰਨ (ਵਿਜੇ ਕੁਮਾਰ) : ਚੋਣ ਪ੍ਰਚਾਰ ਦੇ ਨਾਲ-ਨਾਲ ਪੰਜਾਬ ਏਕਤਾ ਪਾਰਟੀ ਦੇ ਲੀਡਰ ਸੁਖਪਾਲ ਖਹਿਰਾ ਨੇ ਆਮ ਆਦਮੀ ਪਾਰਟੀ ਅਤੇ ਭਗਵੰਤ ਮਾਨ ਖਿਲਾਫ ਵੀ ਮੁਹਿੰਮ ਵਿੱਢੀ ਹੋਈ ਹੈ। ਖੇਮਕਰਨ ਪੁੱਜੇ ਸੁਖਪਾਲ ਖਹਿਰਾ ਨੇ ਕਿਹਾ ਕਿ ਸੰਗਰੂਰ 'ਚ ਭਗਵੰਤ ਮਾਨ ਦੀ ਹਾਰ ਪੱਕੀ ਹੈ ਕਿਉਂਕਿ ਲੋਕ ਇਹ ਗੱਲ ਭਲੀ-ਭਾਂਤ ਜਾਣ ਚੁੱਕੇ ਹਨ ਕਿ ਉਹ ਇਕ ਫਰਜ਼ੀ ਇਨਕਲਾਬੀ ਹੈ। ਖਹਿਰਾ ਨੇ ਕਿਹਾ ਕਿ ਸੋਸ਼ਲ ਮੀਡੀਆ ਤੋਂ ਇਲਾਵਾ ਪਿੰਡਾਂ ਵਿਚ ਵੀ ਭਗਵੰਤ ਮਾਨ ਦਾ ਖੁੱਲ੍ਹ ਕੇ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ।
ਖਹਿਰਾ ਨੇ ਕਿਹਾ ਕਿ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਨੂੰ ਪੰਜਾਬ ਦਾ ਬਦਲ ਦੱਸਦੇ ਹੋਏ ਸੂਬੇ ਦੀ ਕਾਂਗਰਸ ਸਰਕਾਰ ਨੂੰ ਏ.ਸੀ ਕਮਰੇ ਵਾਲੀ ਸਰਕਾਰ ਦੱਸਿਆ ਹੈ। ਅੱਗੇ ਬੋਲਦੇ ਹੋਏ ਖਹਿਰਾ ਨੇ ਕਿਹਾ ਕਿ ਕੇਜਰੀਵਾਲ ਵਲੋਂ ਬਿਕਰਮ ਮਜੀਠੀਆ ਤੋਂ ਮੰਗੀ ਮੁਆਫੀ ਦਾ ਹੀ ਅਸਰ ਹੈ ਕਿ ਲੋਕ ਖੁੱਲ੍ਹ ਕੇ 'ਆਪ' ਦੇ ਵਿਰੋਧ 'ਚ ਉਤਰ ਆਏ ਹਨ, ਇਸ ਦਾ ਜਵਾਬ ਜਨਤਾ ਚੋਣਾਂ 'ਚ ਦੇਵੇਗੀ।