ਇਸ ਐਤਵਾਰ ਨੂੰ ਨਹੀਂ ਲੱਗੇਗਾ ਸੰਡੇ ਬਾਜ਼ਾਰ

Friday, May 17, 2019 - 09:50 AM (IST)

ਇਸ ਐਤਵਾਰ ਨੂੰ ਨਹੀਂ ਲੱਗੇਗਾ ਸੰਡੇ ਬਾਜ਼ਾਰ

ਜਲੰਧਰ (ਖੁਰਾਣਾ)—ਐਤਵਾਰ 19 ਮਈ ਨੂੰ ਲੋਕ ਸਭਾ ਚੋਣਾਂ ਲਈ ਸ਼ਹਿਰ ਵਿਚ ਪੋਲਿੰਗ ਹੋਣ ਜਾ ਰਹੀ ਹੈ, ਜਿਸ ਕਾਰਨ ਥਾਂ-ਥਾਂ ਚੋਣ ਬੂਥ ਬਣਾਏ ਜਾ ਰਹੇ ਹਨ ਕਿਉਂਕਿ ਪੋਲਿੰਗ ਸਟੇਸ਼ਨ ਅੰਦਰੂਨੀ ਸ਼ਹਿਰ ਵਿਚ ਵੀ ਬਣਨਗੇ, ਇਸ ਲਈ ਇਸ ਐਤਵਾਰ ਜੋਤੀ ਚੌਕ, ਰੈਣਕ ਬਾਜ਼ਾਰ ਅਤੇ ਅੰਦਰੂਨੀ ਸ਼ਹਿਰਾਂ ਵਿਚ ਲੱਗਣ ਵਾਲਾ ਸੰਡੇ ਬਾਜ਼ਾਰ ਨਹੀਂ ਲੱਗੇਗਾ। ਇਹ ਫੈਸਲਾ ਵੋਟ ਪਾਉਣ ਜਾਣ ਵਾਲੇ ਵੋਟਰਾਂ, ਪੋਲਿੰਗ ਸਟਾਫ ਅਤੇ ਪੋਲਿੰਗ ਸਟੇਸ਼ਨ ਦੀ ਸੁਰੱਖਿਆ ਨੂੰ ਵੇਖਦਿਆਂ ਪ੍ਰਸ਼ਾਸਨ ਵਲੋਂ ਲਿਆ ਗਿਆ ਹੈ। ਇਸ ਸਬੰਧ ਵਿਚ ਅੱਜ ਇਕ ਮੀਟਿੰਗ ਪੁਲਸ ਡਵੀਜ਼ਨ ਨੰਬਰ 4 ਵਿਚ ਉਚ ਅਧਿਕਾਰੀਆਂ ਦੀ ਪ੍ਰਧਾਨਗੀ ਹੇਠ ਹੋਈ ਜਿਸ ਦੌਰਾਨ ਸੰਡੇ ਬਾਜ਼ਾਰ ਦੇ ਨੁਮਾਇੰਦੇ ਵੀ ਹਾਜ਼ਰ ਸਨ। ਉਨ੍ਹਾਂ ਨੂੰ ਸਪੱਸ਼ਟ ਕਹਿ ਦਿੱਤਾ ਗਿਆ ਕਿ ਇਸ ਐਤਵਾਰ ਕੋਈ ਵੀ ਦੁਕਾਨਦਾਰ ਅਸਥਾਈ ਫੜ੍ਹੀ ਲਾਉਣ ਦੀ ਕੋਸ਼ਿਸ਼ ਨਾ ਕਰੇ।
ਇਸ ਸਿਲਸਿਲੇ ਵਿਚ ਨਗਰ ਨਿਗਮ ਦੇ ਤਹਿਬਾਜ਼ਾਰੀ ਵਿਭਾਗ ਨੇ ਵੀ ਅੰਦਰੂਨੀ ਸ਼ਹਿਰ ਵਿਚ ਮੁਨਾਦੀ ਕਰਵਾ ਦਿੱਤੀ ਹੈ ਕਿ ਇਸ ਐਤਵਾਰ 19 ਮਈ ਨੂੰ ਸੰਡੇ ਬਾਜ਼ਾਰ ਨਹੀਂ ਲੱਗੇਗਾ।

ਨਿਗਮ ਬਜਟ ਦੇ 1/12 ਹਿੱਸੇ ਨੂੰ ਮਨਜ਼ੂਰੀ ਮਿਲੀ
ਮਾਰਚ ਮਹੀਨੇ ਵਿਚ ਜਲੰਧਰ ਨਗਰ ਨਿਗਮ ਵਿਚ 587 ਕਰੋੜ ਰੁਪਏ ਦਾ ਬਜਟ ਪਾਸ ਕਰ ਕੇ ਚੰਡੀਗੜ੍ਹ ਭੇਜਿਆ ਗਿਆ ਸੀ। ਚੋਣ ਰੁਝੇਵਿਆਂ ਕਾਰਨ ਅਜੇ ਤੱਕ ਇਹ ਬਜਟ ਚੰਡੀਗੜ੍ਹ ਤੋਂ ਪਾਸ ਹੋ ਕੇ ਨਹੀਂ ਆਇਆ ਪਰ ਲੋਕਲ ਬਾਡੀ ਦੇ ਅਧਿਕਾਰੀਆਂ ਨੇ ਕੁਲ ਬਜਟ ਦੇ 1/12 ਹਿੱਸੇ ਨੂੰ ਮਨਜ਼ੂਰੀ ਦਿੱਤੀ ਹੈ। ਇਸ ਹਿਸਾਬ ਨਾਲ ਨਗਰ ਨਿਗਮ ਕੁਲ ਬਜਟ ਦੇ 1/12 ਹਿੱਸੇ ਜਿੰਨੀ ਰਕਮ ਬੇਹੱਦ ਜ਼ਰੂਰੀ ਕੰਮਾਂ ਅਤੇ ਤਨਖਾਹ ਆਦਿ 'ਤੇ ਖਰਚ ਕਰ ਸਕਦਾ ਹੈ।


author

Shyna

Content Editor

Related News