ਚੋਣਾਂ ''ਚ ਇਸਤੇਮਾਲ ਹੋਣ ਵਾਲੀਆਂ ਗੱਡੀਆਂ ਦੀ ਹਰ ਮੂਵਮੈਂਟ ''ਤੇ ਹੋਵੇਗੀ ਨਜ਼ਰ

Monday, May 13, 2019 - 04:33 PM (IST)

ਚੋਣਾਂ ''ਚ ਇਸਤੇਮਾਲ ਹੋਣ ਵਾਲੀਆਂ ਗੱਡੀਆਂ ਦੀ ਹਰ ਮੂਵਮੈਂਟ ''ਤੇ ਹੋਵੇਗੀ ਨਜ਼ਰ

ਲੁਧਿਆਣਾ : ਸੂਬੇ 'ਚ 19 ਮਈ ਨੂੰ ਹੋਣ ਵਾਲੀ ਲੋਕ ਸਭਾ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨ ਗੰਭੀਰ ਹੈ। ਇਸ ਕਾਰਨ ਚੋਣਾਂ ਨਾਲ ਸਬੰਧਿਤ ਹਰ ਕੰਮ 'ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਲੁਧਿਆਣਾ ਜ਼ਿਲੇ 'ਚ ਇਸ ਦੇ ਮੱਦੇਨਜ਼ਰ ਰੀਜਨਲ ਟਰਾਂਸਪੋਰਟ ਅਥਾਰਟੀ ਸੈਕਟਰੀ ਅਤੇ ਰਿਟਰਨਿੰਗ ਅਫਸਰ ਦਮਨਜੀਤ ਸਿੰਘ ਮਾਨ ਨੂੰ ਮਿਲੇ ਚੋਣ ਕਮਿਸ਼ਨ ਦੇ ਹੁਕਮਾਂ ਤਹਿਤ ਬੱਸਾਂ ਅਤੇ ਸਕੂਲੀ ਵਾਹਨਾਂ ਨੂੰ ਗੌਰਮਿੰਟ ਕਾਲਜ 'ਚ ਕਲਰਕ ਅਮਰਜੀਤ ਸਿੰਘ ਲਾਡੀ, ਸਟੈਨੋ ਬਲਜਿੰਦਰ ਸਿੰਘ ਦੀ ਦੇਖ-ਰੇਖ 'ਚ ਜੀ. ਪੀ. ਐੱਸ. ਨਾਲ ਜੋੜਿਆ ਗਿਆ। ਆਰ. ਟੀ. ਏ. ਵਿਭਾਗ ਵਲੋਂ 2 ਕਲਰਕਾਂ ਤੋਂ ਇਲਾਵਾ ਅਤੇ ਗੰਨਮੈਨਾਂ ਰਾਹੀਂ ਬੱਸਾਂ ਦੀ ਗਿਣਤੀ ਅਤੇ ਉਨ੍ਹਾਂ ਦੇ ਨੰਬਰਾਂ ਨੂੰ ਨੋਟ ਕਰਦੇ ਹੋਏ ਦੇਖਿਆ ਗਿਆ। ਦੱਸ ਦੇਈਏ ਕਿ ਇਸ ਸਿਸਟਮ ਰਾਹੀਂ ਗੱਡੀਆਂ ਦੀ ਹਰ ਮੂਵਮੈਂਟ 'ਤੇ ਨਜ਼ਰ ਰੱਖੀ ਜਾਵੇਗੀ ਤਾਂ ਜੋ ਚੋਣਾਂ 'ਚ ਕੰਮ ਕਰਨ ਵਾਲੇ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ।


author

Babita

Content Editor

Related News