ਲੁਧਿਆਣਾ: ਸਿਮਰਜੀਤ ਬੈਂਸ 'ਤੇ ਗੰਭੀਰ ਦੋਸ਼ ਲਾਉਣ ਵਾਲੀ ਪੀੜਤਾ ਨੂੰ CM ਚੰਨੀ ਦੀ ਰੈਲੀ 'ਚ ਜਾਣ ਤੋਂ ਪੁਲਸ ਨੇ ਰੋਕਿਆ

Monday, Nov 22, 2021 - 01:31 PM (IST)

ਲੁਧਿਆਣਾ (ਨਰਿੰਦਰ)- ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ 'ਤੇ ਕਥਿਤ ਸਰੀਰਕ ਸੋਸ਼ਣ ਦੇ ਇਲਜ਼ਾਮ ਲਾਉਣ ਵਾਲੀ ਮਹਿਲਾ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲੁਧਿਆਣਾ 'ਚ ਹੋਣ ਜਾ ਰਹੀ ਰੈਲੀ 'ਚ ਇਨਸਾਫ ਦੀ ਮੰਗ ਕਰਨ ਲਈ ਪਹੁੰਚੀ। ਇਸ ਦੌਰਾਨ ਹਾਲਾਂਕਿ ਪੁਲਸ ਨੇ ਉਸ ਨੂੰ ਬਾਹਰ ਹੀ ਰੋਕ ਲਿਆ।

ਪੀੜਤਾ ਨੇ ਕਿਹਾ ਕਿ ਕਾਂਗਰਸ ਦੀ ਲੁਧਿਆਣਾ ਲੀਡਰਸ਼ਿਪ ਬੈਂਸ ਨੂੰ ਸ਼ਹਿ ਦੇ ਰਹੀ ਹੈ, ਜਿਸ ਕਰਕੇ ਪੁਲਸ ਨੇ ਹਾਲੇ ਤੱਕ ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ, ਜਿਸ ਕਰਕੇ ਉਹ ਮੁੱਖ ਮੰਤਰੀ ਚੰਨੀ ਨੂੰ ਲੀਡਰਸ਼ਿਪ ਦੀ ਇਹ ਅਸਲੀਅਤ ਬਾਰੇ ਦੱਸਣ ਲਈ ਇੱਥੇ ਪਹੁੰਚੀ ਹੈ। ਉਨ੍ਹਾਂ ਕਿਹਾ ਉਸ ਨੂੰ ਅਦਾਲਤ 'ਤੇ ਪੂਰਾ ਭਰੋਸਾ ਹੈ ਕਿ ਉਸ ਨੂੰ ਅਦਾਲਤ ਤੋਂ ਇਨਸਾਫ਼ ਮਿਲੇਗਾ। 

ਇਹ ਵੀ ਪੜ੍ਹੋ: ਸ੍ਰੀ ਚਮਕੌਰ ਸਾਹਿਬ ਵਿਖੇ ਅੱਜ ਤੋਂ ਸੈਲਾਨੀਆਂ ਲਈ ਖੁੱਲ੍ਹੇਗਾ ਦਾਸਤਾਨ-ਏ-ਸ਼ਹਾਦਤ, ਇੰਝ ਕਰ ਸਕੋਗੇ ਦਰਸ਼ਨ

PunjabKesari

ਹਾਲਾਂਕਿ ਸਿਮਰਜੀਤ ਬੈਂਸ ਦੇ ਖ਼ਿਲਾਫ਼ ਨਾਨ ਬੇਲਏਬਲ ਵਾਰੰਟ ਜਾਰੀ ਬੀਤੇ ਦਿਨੀਂ ਅਦਾਲਤ ਵੱਲੋਂ ਕੀਤੇ ਗਏ ਸਨ, ਜਿਸ ਨੂੰ ਲੈ ਕੇ ਪੀੜਤਾ ਨੇ ਕਿਹਾ ਕਿ ਹਾਲੇ ਤੱਕ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਦਕਿ ਉਸ ਨੂੰ ਲਗਾਤਾਰ ਹਾਲੇ ਤੱਕ ਧਮਕੀਆਂ ਵੀ ਮਿਲ ਰਹੀਆਂ ਹਨ। ਪੀਡ਼ਤਾ ਨੇ ਕਿਹਾ ਕਿ ਉਹ ਅੱਜ ਇਨ੍ਹਾਂ ਦੀ ਅਸਲੀਅਤ ਮੁੱਖ ਮੰਤਰੀ ਨੂੰ ਜਾਣੂੰ ਕਰਵਾਉਣ ਲਈ ਇਥੇ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਉਸ ਨੂੰ ਅਦਾਲਤ 'ਤੇ ਪੂਰਾ ਭਰੋਸਾ ਹੈ ਕਿ ਉਸ ਨੂੰ ਇਨਸਾਫ਼ ਮਿਲੇਗਾ ਕਿਉਂਕਿ ਬੈਂਸ ਖ਼ਿਲਾਫ਼ ਵਾਰੰਟ ਜਾਰੀ ਹੋ ਚੁੱਕੇ ਹਨ। 

ਇਹ ਵੀ ਪੜ੍ਹੋ: ਹੁਸ਼ਿਆਰਪੁਰ: 12 ਲੱਖ ਖ਼ਰਚ ਕਰਕੇ ਵਿਦੇਸ਼ ਭੇਜੀ ਮੰਗੇਤਰ ਨੇ ਵਿਖਾਇਆ ਠੇਂਗਾ, ਦੁਖ਼ੀ ਮੁੰਡੇ ਨੇ ਕੀਤੀ ਖ਼ੁਦਕੁਸ਼ੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News