ਸਿਮਰਜੀਤ ਬੈਂਸ ਦਾ ''ਆਪ'' ''ਤੇ ਤੰਜ, ਕਿਹਾ-ਝੂਠੀਆਂ ਗਾਰੰਟੀਆਂ ਦੇ ਕੇ ਕੇਜਰੀਵਾਲ ਲੋਕਾਂ ਨੂੰ ਕਰ ਰਹੇ ਗੁੰਮਰਾਹ

Friday, Oct 15, 2021 - 05:26 PM (IST)

ਸਿਮਰਜੀਤ ਬੈਂਸ ਦਾ ''ਆਪ'' ''ਤੇ ਤੰਜ, ਕਿਹਾ-ਝੂਠੀਆਂ ਗਾਰੰਟੀਆਂ ਦੇ ਕੇ ਕੇਜਰੀਵਾਲ ਲੋਕਾਂ ਨੂੰ ਕਰ ਰਹੇ ਗੁੰਮਰਾਹ

ਲੁਧਿਆਣਾ (ਪਾਲੀ) - 'ਆਪ' ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਜਲੰਧਰ ਵਿਖੇ ਕਾਰੋਬਾਰੀਆਂ ਨਾਲ ਕੀਤੇ 10 ਵਾਅਦਿਆਂ 'ਤੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਤੰਜ ਕੱਸਿਆ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਵੱਲੋਂ ਫਿਰ ਤੋਂ ਪੰਜਾਬ ਵਿਚ ਆ ਕੇ 10 ਵਾਅਦਿਆਂ ਦਾ ਝੂਠਾ ਪਿਟਾਰਾ ਖੋਲ੍ਹਿਆ ਗਿਆ ਹੈ। 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਕੇਜਰੀਵਾਲ ਨੇ 12 ਵਾਅਦੇ ਕੀਤੇ ਸਨ, ਜਿਨ੍ਹਾਂ ਵਿਚ ਪੰਜਾਬ ਦੇ ਪਾਣੀਆਂ ਦੀ ਕੀਮਤ ਦੇਣਾ, ਚਿੱਟਾ ਵੇਚਣ ਦੇ ਦੋਸ਼ ਵਿਚ ਬਿਕਰਮ ਸਿੰਘ ਮਜੀਠਿਆ ਨੂੰ ਜੇਲ੍ਹ ਅੰਦਰ ਬੰਦ ਕਰਨਾ, ਬਾਅਦ ਵਿਚ ਇਨ੍ਹਾਂ ਵਾਅਦਿਆਂ ਤੋਂ ਭੱਜ ਕੇ ਕੇਜਰੀਵਾਲ ਨੇ ਪੰਜਾਬ ਨੂੰ ਪਾਣੀਆਂ ਦੀ ਕੀਮਤ ਨਹੀਂ ਦਿੱਤੀ ਅਤੇ ਬਿਕਰਮ ਸਿੰਘ ਮਜੀਠਿਆ ਨੂੰ ਜੇਲ੍ਹ ਸੁੱਟਣ ਦੀ ਕਹੀ ਗੱਲ 'ਤੇ ਮੁਆਫ਼ੀ ਮੰਗ ਲਈ।

ਇਹ ਵੀ ਪੜ੍ਹੋ: ਵਿਰੋਧ ਦਾ ਲੋਕਾਂ ਨੇ ਲੱਭਿਆ ਅਨੋਖਾ ਢੰਗ, ‘ਦੁਸਹਿਰੇ’ ’ਤੇ ਨਸ਼ਾ, ਅੱਤਵਾਦ ਤੇ ਮੰਗਾਂ ਲਈ ਸੜਨ ਲੱਗੇ ਆਗੂਆਂ ਦੇ ਪੁਤਲੇ

ਸਿਮਰਜੀਤ ਸਿੰਘ ਬੈਂਸ ਹਲਕਾ ਆਤਮ ਨਗਰ ਦੇ ਵਾਰਡ 38 ਵਿਖੇ ਯੂਥ ਪ੍ਰਧਾਨ ਹਰਵਿੰਦਰ ਸਿੰਘ ਨਿੱਕਾ ਦੀ ਅਗਵਾਈ ਵਿਚ ਰੱਖੀ ਮੀਟਿੰਗ ਪਹੁੰਚੇ ਸਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਪੰਜਾਬ ਦੇ ਪਾਣੀਆਂ ਦੀ ਕੀਮਤ ਤੋਂ ਪਿੱਛਾ ਵੱਟ ਕੇ ਹਿਮਾਚਲ ਨੂੰ 21 ਕਰੋੜ ਰੁਪਏ ਸਲਾਨਾ ਪਾਣੀਆਂ ਦੀ ਕੀਮਤ ਦੇਣੀ ਸ਼ੁਰੂ ਕਰ ਦਿੱਤੀ। ਆਮ ਆਦਮੀ ਪਾਰਟੀ ਨੇ 2017 ਵਿਚ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਅਤੇ ਹੁਣ ਕਿਸ ਮੂੰਹ ਨਾਲ ਪੰਜਾਬ ਦੇ ਲੋਕਾਂ ਨੂੰ ਸਰਕਾਰ ਬਣਨ 'ਤੇ ਗਾਰੰਟੀਆਂ ਦੇ ਕੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਪੰਜਾਬ ਦੇ ਲੋਕ ਸਿਆਣੇ ਅਤੇ ਸੂਝਵਾਨ ਹਨ। ਉਹ ਇਨ੍ਹਾਂ ਗੱਲਾਂ ਵਿਚ ਆਉਣ ਵਾਲੇ ਨਹੀਂ ਹਨ। ਇਸ ਮੌਕੇ ਗਗਨਦੀਪ ਸਿੰਘ ਸੰਨੀ ਕੈਂਥ, ਵੇਦ ਪ੍ਰਕਾਸ਼, ਨਿੰਦੂ, ਮਨਪ੍ਰੀਤ, ਅਮਰਜੀਤ ਸਿੰਘ ਹਾਜ਼ਰ ਸਨ।

ਇਹ ਵੀ ਪੜ੍ਹੋ: ਵੱਡਾ ਐਕਸ਼ਨ ਬਾਕੀ! ਟਰਾਂਸਪੋਰਟ ਮੰਤਰੀ ਦੇ ਰਾਡਾਰ ’ਤੇ ਨੇ ਪ੍ਰਾਈਵੇਟ ਬੱਸਾਂ ਨੂੰ ਲਾਭ ਪਹੁੰਚਾਉਣ ਵਾਲੇ ਭ੍ਰਿਸ਼ਟ ਅਧਿਕਾਰੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News