ਦਸੂਹਾ ਵਿਖੇ ਧੂਮਧਾਮ ਨਾਲ ਮਨਾਇਆ ਗਿਆ ਲੋਹੜੀ ਦਾ ਤਿਉਹਾਰ

01/13/2018 5:20:59 PM

ਦਸੂਹਾ (ਝਾਵਰ)— ਲੋਹੜੀ ਦਾ ਪਵਿੱਤਰ ਤਿਓਹਾਰ ਦਸੂਹਾ ਸ਼ਹਿਰ ਅਤੇ ਆਸ-ਪਾਸ ਦੇ ਪਿੰਡਾਂ 'ਚ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਅੱਜ ਸਾਰਾ ਦਿਨ ਬੱਚੇ, ਔਰਤਾਂ ਅਤੇ ਨੌਜਵਾਨ ਘਰਾਂ ਤੇ ਬਾਜ਼ਾਰਾਂ ਵਿਚ ਲੋਹੜੀ ਦੇ ਗੀਤ ਗਾਉਂਦੇ ਅਤੇ ਇਕ-ਦੂਜੇ ਨੂੰ ਲੋਹੜੀ ਦੀ ਵਧਾਈ ਦਿੰਦੇ ਨਜ਼ਰ ਆਏ। 
ਬੱਚੇ ਅਤੇ ਨੌਜਵਾਨ ਢੋਲ-ਵਾਜਿਆਂ ਨਾਲ ਭੰਗੜਾ ਪਾਉਂਦੇ ਹੋਏ ਲੋਹੜੀ ਮੰਗ ਰਹੇ ਸਨ। ਘਰਾਂ ਵਿਚ ਲੋਕ ਮੂੰਗਫਲੀ, ਰਿਉੜੀਆਂ, ਗੱਚਕ, ਤਿਲ ਆਦਿ ਵੱਖ-ਵੱਖ ਟੋਲੀਆਂ ਨੂੰ ਵੰਡ ਰਹੇ ਸਨ। ਕਈ ਥਾਵਾਂ 'ਤੇ ਨੌਜਵਾਨਾਂ ਨੇ ਸਪੀਕਰ ਅਤੇ ਡੈੱਕ ਆਦਿ ਲਗਾ ਕੇ ਪਤੰਗਬਾਜ਼ੀ ਵੀ ਕੀਤੀ ਤੇ ਇਕ-ਦੂਜੇ ਨੂੰ ਤੋਹਫੇ ਵੀ ਦਿੱਤੇ। 
ਇਸ ਤੋਂ ਇਲਾਵਾ ਸਕੂਲਾਂ ਵਿਚ ਵੀ ਪ੍ਰਬੰਧਕਾਂ ਅਤੇ ਵਿਦਿਆਰਥੀਆਂ ਵੱਲੋਂ ਲੋਹੜੀ ਦਾ ਤਿਉਹਾਰ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸੰਤ ਨਿਰੰਕਾਰੀ ਮਿਸ਼ਨ ਦੇ ਸੰਯੋਜਕ ਮਹਾਤਮਾ ਡਾ. ਐੱਸ. ਪੀ. ਸਿੰਘ ਨੇ ਕਿਹਾ ਕਿ ਮਿਸ਼ਨ ਦੇ ਸਤਿਗੁਰੂ ਸਮੂਹ ਤਿਓਹਾਰਾਂ 'ਤੇ ਸਾਰਿਆਂ ਨੂੰ ਆਪਸੀ ਭਾਈਚਾਰੇ, ਪ੍ਰੇਮ ਤੇ ਸ਼ਾਂਤੀ ਨੂੰ ਬਰਕਰਾਰ ਰੱਖਣ ਦਾ ਉਪਦੇਸ਼ ਦਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਪਿਆਰ ਸਦਭਾਵਨਾ ਦਾ ਸੰਦੇਸ਼ ਹੀ ਅਸਲ ਉਪਹਾਰ ਹੈ।


Related News