ਲੋਹੜੀ ’ਤੇ ਸ਼ਹਿਰ ’ਚ ਪਤੰਗਬਾਜ਼ੀ ਦਾ ਹਰ ਉਮਰ ਵਰਗ ਨੇ ਲਿਆ ਮਜ਼ਾ

Saturday, Jan 14, 2023 - 11:52 AM (IST)

ਲੋਹੜੀ ’ਤੇ ਸ਼ਹਿਰ ’ਚ ਪਤੰਗਬਾਜ਼ੀ ਦਾ ਹਰ ਉਮਰ ਵਰਗ ਨੇ ਲਿਆ ਮਜ਼ਾ

ਲੁਧਿਆਣਾ (ਮੋਹਿਨੀ) : ਸ਼ਹਿਰ ’ਚ ਲੋਹੜੀ ਦੇ ਤਿਉਹਾਰ ਦੇ ਮੱਦੇਨਜ਼ਰ ਜਿੱਥੇ ਛੁੱਟੀ ਦਾ ਦਿਨ ਸੀ, ਉੱਥੇ ਪਤੰਗਬਾਜ਼ੀ ਪੂਰੇ ਜ਼ੋਰ ’ਤੇ ਰਹੀ। ਸ਼ਹਿਰ ਦੇ ਕਈ ਇਲਾਕਿਆਂ ’ਚ ਪਤੰਗਬਾਜ਼ੀ ਦਾ ਜ਼ੋਰ ਰਿਹਾ। ਸਥਾਨਕ ਕੋਚਰ ਮਾਰਕਿਟ ਇਲਾਕੇ ’ਚ ਪਰਿਵਾਰਾਂ ਨੇ ਛੱਤਾਂ ’ਤੇ ਪਤੰਗਬਾਜ਼ੀ ਕੀਤੀ ਅਤੇ ਪਤੰਗਬਾਜ਼ੀ ਦੇ ਮੁਕਾਬਲਿਆਂ ਵੀ ਜ਼ੋਰ ਰਿਹਾ। ਇਸ ਦੌਰਾਨ ਲੋਹੜੀ ਦੇ ਚੱਲਦੇ ਪਤੰਗ ਆਸਮਾਨ ’ਚ ਛਾਏ ਰਹੇ। ਬੱਚਿਆਂ ’ਚ ਪਤੰਗਬਾਜ਼ੀ ਦਾ ਕ੍ਰੇਜ਼ ਜ਼ਿਆਦਾ ਦੇਖਣ ਨੂੰ ਮਿਲਿਆ।

ਖ਼ਾਸ ਗੱਲ ਰਹੀ ਕਿ ਲੋਕਾਂ ਨੇ ਬੱਚਿਆਂ ਨੂੰ ਚਾਈਨਾ ਡੋਰ ਦਿਵਾਉਣ ਦੀ ਬਜਾਏ ਰਿਵਾਇਤੀ ਡੋਰ ਦਿਵਾਈ ਤਾਂ ਕਿ ਇਸ ਨਾਲ ਬੱਚੇ ਵੀ ਸੁਰੱਖਿਅਤ ਰਹਿਣ ਅਤੇ ਪੰਛੀਆਂ ਨੂੰ ਵੀ ਨੁਕਸਾਨ ਨਾ ਹੋਵੇ। ਸ਼ਹਿਰ ਵਾਸੀ ਮੋਹਿਤ ਕਾਲੜਾ ਨੇ ਕਿਹਾ ਕਿ ਲੋਹੜੀ ਉੱਤਰ ਭਾਰਤ ’ਚ ਬੜੇ ਚਾਅ ਨਾਲ ਮਨਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਲੋਹੜੀ ਆਪਣੇ ਰਿਵਾਇਤੀ ਰੂਪ ’ਚ ਮਨਾਈ ਜਾਂਦੀ ਹੈ ਅਤੇ ਸ਼ਹਿਰ ’ਚ ਪਤੰਗਬਾਜ਼ੀ ਨੇ ਨਵਾਂ ਰਿਕਾਰਡ ਕਾਇਮ ਕੀਤਾ।
 


author

Babita

Content Editor

Related News