ਜੇਬ ''ਚੋਂ ਪਰਸ ਕੱਢਣ ਵਾਲੇ ਨੂੰ ਦਬੋਚਿਆ

Thursday, Oct 26, 2017 - 12:13 AM (IST)

ਜੇਬ ''ਚੋਂ ਪਰਸ ਕੱਢਣ ਵਾਲੇ ਨੂੰ ਦਬੋਚਿਆ

ਪਠਾਨਕੋਟ,  (ਸ਼ਾਰਦਾ)-  ਸਿਵਲ ਹਸਪਤਾਲ 'ਚ ਇਕ ਨੌਜਵਾਨ ਦੇ ਜੇਬ 'ਚੋਂ ਪਰਸ ਕੱਢਣ ਵਾਲੇ ਚੋਰ ਨੂੰ ਮੌਕੇ 'ਤੇ ਹੀ ਦਬੋਚ ਲਿਆ ਗਿਆ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਇਕ ਨੌਜਵਾਨ ਹਸਪਤਾਲ 'ਚ ਆਪਣਾ ਮੈਡੀਕਲ ਸਰਟੀਫਿਕੇਟ ਬਣਵਾਉਣ ਲਈ ਆਇਆ ਸੀ ਤੇ ਇਸ ਦੌਰਾਨ ਉਸ ਦੀ ਜੇਬ 'ਚੋਂ ਇਕ ਚੋਰ ਨੇ ਪਰਸ ਕੱਢ ਲਿਆ। ਪਰਸ ਕੱਢਦੇ ਹੀ ਜਦੋਂ ਚੋਰ ਨੇ ਭੱਜਣ ਦਾ ਯਤਨ ਕੀਤਾ ਤਾਂ ਹਸਪਤਾਲ 'ਚ ਤਾਇਨਾਤ ਇਕ ਕਰਮਚਾਰੀ ਦੀ ਨਜ਼ਰ ਉਸ 'ਤੇ ਪੈ ਗਈ ਤੇ ਉਹ ਪਰਸ ਚੁਰਾ ਕੇ ਅਜੇ ਕੁਝ ਹੀ ਦੂਰੀ 'ਤੇ ਗਿਆ ਸੀ ਕਿ ਹਸਪਤਾਲ ਕਰਮਚਾਰੀ ਨੇ ਉਸ ਨੂੰ ਦਬੋਚ ਲਿਆ ਤੇ ਲੋਕਾਂ ਦੇ ਸਹਿਯੋਗ ਨਾਲ ਪੁਲਸ ਦੇ ਹਵਾਲੇ ਕਰ ਦਿੱਤਾ। 


Related News