ਜ਼ਰੂਰੀ ਖ਼ਬਰ : ''ਚੰਡੀਗੜ੍ਹ-ਮੋਹਾਲੀ'' ''ਚ ਅੱਜ ਮੁਕੰਮਲ ''ਲਾਕਡਾਊਨ'', ਜਾਣੋ ਕੀ ਖੁੱਲ੍ਹੇਗਾ ਤੇ ਕੀ ਰਹੇਗਾ ਬੰਦ

04/21/2021 9:51:20 AM

ਚੰਡੀਗੜ੍ਹ (ਰਾਜਿੰਦਰ ਸ਼ਰਮਾ) : ਯੂ. ਟੀ. ਪ੍ਰਸ਼ਾਸਨ ਨੇ ਬੁੱਧਵਾਰ ਨੂੰ ਚੰਡੀਗੜ੍ਹ ’ਚ ਪੂਰਨ ਲਾਕਡਾਊਨ ਲਗਾਉਣ ਦਾ ਫ਼ੈਸਲਾ ਕੀਤਾ, ਜੋ ਕਿ ਵੀਰਵਾਰ ਸਵੇਰੇ 5 ਵਜੇ ਤੱਕ ਜਾਰੀ ਰਹੇਗਾ। ਇਸ ਦੌਰਾਨ ਗੈਰ-ਜ਼ਰੂਰੀ ਟ੍ਰੈਫਿਕ ’ਤੇ ਰੋਕ ਰਹੇਗੀ। ਨਾਲ ਹੀ ਵੀਕੈਂਡ ਲਾਕਡਾਊਨ ਵੀ ਜਾਰੀ ਰਹੇਗਾ। 23 ਅਪ੍ਰੈਲ ਸ਼ੁੱਕਰਵਾਰ ਰਾਤ 8 ਵਜੇ ਤੋਂ ਲੈ ਕੇ 26 ਅਪ੍ਰੈਲ ਸੋਮਵਾਰ ਸਵੇਰੇ 5 ਵਜੇ ਤੱਕ ਵੀਕੈਂਡ ਲਾਕਡਾਊਨ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਸ਼ੁੱਕਰਵਾਰ ਨੂੰ ਹੋਣ ਵਾਲੀ ਮੀਟਿੰਗ ’ਚ 7 ਦਿਨ ਦਾ ਲਾਕਡਾਊਨ ਲਗਾਉਣ ’ਤੇ ਵੀ ਵਿਚਾਰ ਕੀਤਾ ਜਾਵੇਗਾ ਅਤੇ ਕੋਰੋਨਾ ਦੇ ਮਾਮਲਿਆਂ ਦੀ ਸਥਿਤੀ ਨੂੰ ਦੇਖਦੇ ਹੋਏ ਇਸ ’ਤੇ ਫ਼ੈਸਲਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਬਿਨਾ ਲਾਕਡਾਊਨ ਵਾਲੇ ਦਿਨ ਨਾਈਟ ਕਰਫਿਊ ਨੂੰ ਵੀ ਵਧਾ ਦਿੱਤਾ ਗਿਆ ਹੈ, ਜੋ ਹੁਣ ਰਾਤ 10 ਵਜੇ ਦੀ ਜਗ੍ਹਾ ਰਾਤ 8 ਵਜੇ ਤੋਂ ਸਵੇਰੇ 5 ਵਜੇ ਤੱਕ ਹੋਵੇਗਾ। ਚੰਡੀਗੜ੍ਹ ਦੇ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਨੇ ਮੰਗਲਵਾਰ ਨੂੰ ਵਾਰ ਰੂਮ ਮੀਟਿੰਗ ’ਚ ਇਸ ’ਤੇ ਫ਼ੈਸਲਾ ਕੀਤਾ।

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਚੰਗੀ ਖ਼ਬਰ, ਨਾਗਰਿਕ ਸ਼ਿਕਾਇਤਾਂ ਨੂੰ ਦੂਰ ਕਰਨ ਲਈ ਸਥਾਪਿਤ ਹੋਵੇਗਾ 'ਕਾਲ ਸੈਂਟਰ'
ਇਹ ਬੰਦ ਰਹੇਗਾ
ਸੁਖਨਾ ਝੀਲ, ਰਾਕ ਗਾਰਡਨ, ਸਾਰੇ ਪਾਰਕ ਅਤੇ ਸੈਰ-ਸਪਾਟੇ ਵਾਲੇ ਸਥਾਨ
ਸਾਰੇ ਮਾਲ ਅਤੇ ਸਿਨੇਮਾਘਰ
ਸਾਰੇ ਸੈਕਟਰਾਂ ਦੀਆਂ ਮਾਰਕਿਟਾਂ
ਸ਼ਰਾਬ ਦੇ ਠੇਕੇ
ਸਾਰੇ ਧਾਰਮਿਕ ਸਥਾਨਾਂ 'ਤੇ ਲੋਕਾਂ ਦੇ ਜਾਣ 'ਤੇ ਰੋਕ
ਸਾਰੇ ਈ-ਸੰਪਰਕ ਸੈਂਟਰ। ਇਨ੍ਹਾਂ ਦੀਆਂ ਸਾਰੀਆਂ ਸੇਵਾਵਾਂ www.sampark.chd.nic.in 'ਤੇ ਹਾਸਲ ਕਰ ਸਕਦੇ ਹੋ।

ਇਹ ਵੀ ਪੜ੍ਹੋ : 'ਡਿਫਾਲਟਰ ਖ਼ਪਤਕਾਰਾਂ' ਲਈ ਜ਼ਰੂਰੀ ਖ਼ਬਰ, ਹੁਣ ਕੰਮ ਨਹੀਂ ਆਵੇਗੀ ਕੋਈ ਵੀ ਚਲਾਕੀ
ਇਹ ਖੁੱਲ੍ਹਾ ਰਹੇਗਾ
ਕਰਿਆਨਾ, ਕੈਮਿਸਟ ਦੀਆਂ ਦੁਕਾਨਾਂ, ਏ. ਟੀ. ਐੱਮ, ਦੁੱਧ, ਸਬਜ਼ੀ-ਫਲ, ਮੀਟ, ਪਸ਼ੂਆਂ ਦਾ ਚਾਰਾ ਅਤੇ ਦਵਾਈਆਂ, ਫਾਰਮਾਸਿਊਟੀਕਲ ਅਤੇ ਸਮੱਗਰੀਆਂ ਦੀਆਂ ਦੁਕਾਨਾਂ ਖੁੱਲ੍ਹਣਗੀਆਂ ਪਰ ਸਿਰਫ ਹੋਮ ਡਲਿਵਰੀ ਦੀ ਹੀ ਇਜਾਜ਼ਤ।
ਪੰਜਾਬ, ਹਰਿਆਣਾ ਅਤੇ ਹੋਰ ਸੂਬਿਆਂ 'ਚ ਆਉਣ-ਜਾਣ ਦੀ ਇਜਾਜ਼ਤ ਹੈ। ਕੋਈ ਰੋਕੇਗਾ ਤਾਂ ਸਿਰਫ ਦੱਸਣਾ ਹੋਵੇਗਾ ਕਿ ਕਿੱਥੇ ਅਤੇ ਕਿਉਂ ਜਾ ਰਹੇ ਹੋ।
ਗਰਭਵਤੀ ਬੀਬੀਆਂ ਅਤੇ ਹੋਰ ਮਰੀਜ਼ਾਂ ਨੂੰ ਹਸਪਤਾਲ ਆਉਣ-ਜਾਣ ਦੀ ਇਜਾਜ਼ਤ।
ਏਅਰਪੋਰਟ, ਰੇਲਵੇ ਸਟੇਸ਼ਨ, ਬੱਸ ਸਟੈਂਡ ਤੋਂ ਕਿਸੇ ਨੂੰ ਲਿਆਉਣ ਅਤੇ ਲਿਜਾਣ ਵਾਲਿਆਂ ਨੂੰ ਇਜਾਜ਼ਤ। ਪਾਸ ਦੀ ਵੀ ਲੋੜ ਨਹੀਂ।
ਸਾਰੇ ਟੀਕਾਕਰਨ ਕੇਂਦਰ, ਕੋਰੋਨਾ ਜਾਂਚ ਕੇਂਦਰ, ਡਿਸਪੈਂਸਰੀ।
ਵਿਆਹ ਦੀ ਇਜਾਜ਼ਤ ਪਰ 50 ਲੋਕਾਂ ਦੀ ਹੈ ਮਨਜ਼ੂਰੀ। ਐਸ. ਡੀ. ਐਮ. ਦੀ ਮਨਜ਼ੂਰੀ ਵੀ ਲਾਜ਼ਮੀ।
ਰੈਸਟੋਰੈਂਟ, ਹੋਟਲ ਅਤੇ ਖਾਣ-ਪੀਣ ਦੀਆਂ ਦੁਕਾਨਾਂ ਵੀ ਖੁੱਲ੍ਹਣਗੀਆਂ ਪਰ ਸਿਰਫ ਹੋਮ ਡਲਿਵਰੀ ਦੀ ਹੀ ਇਜਾਜ਼ਤ ਹੋਵੇਗੀ। 
ਪ੍ਰੀਖਿਆਵਾਂ ਲਈ ਵਿਦਿਆਰਥੀਆਂ ਨੂੰ ਛੋਟ।

ਇਹ ਵੀ ਪੜ੍ਹੋ : ਪੰਜਾਬੀ ਗਾਇਕ ਦੀ ਜੇਲ੍ਹ ਐਂਟਰੀ ਦਾ ਮਾਮਲਾ, ਮੰਤਰਾਲੇ ਵੱਲੋਂ ਕੀਤੀ ਗਈ ਦੂਜੀ ਵੱਡੀ ਕਾਰਵਾਈ
ਇਨ੍ਹਾਂ ਨੂੰ ਆਉਣ-ਜਾਣ ਦੀ ਇਜਾਜ਼ਤ, ਆਈ-ਕਾਰਡ ਦਿਖਾਉਣਾ ਪਵੇਗਾ
ਕਾਨੂੰਨ ਵਿਵਸਥਾ, ਨਗਰ ਨਿਗਮ ਸੇਵਾਵਾਂ ਅਤੇ ਅਮਰਜੈਂਸੀ ਸੇਵਾਵਾਂ 'ਚ ਲੱਗੇ ਕਰਮਚਾਰੀਆਂ ਨੂੰ ਇਜਾਜ਼ਤ
ਐਗਜ਼ੀਕਿਊਟਿਵ ਮੈਜਿਸਟ੍ਰੇਟ ਅਤੇ ਸੈਪਸ਼ਲ ਐਗਜ਼ੀਕਿਊਟਿਵ ਮੈਜਿਸਟ੍ਰੇਟ
ਯੂਨੀਫਾਰਮ 'ਚ ਪੁਲਸ, ਮਿਲਟਰੀ ਅਤੇ ਸੀ. ਆਰ. ਪੀ. ਐਫ. ਦੇ ਜਵਾਨ
ਸਿਹਤ ਮੁਲਾਜ਼ਮ, ਡਿਊਟੀ 'ਚ ਲੱਗੇ ਸਰਕਾਰੀ ਮੁਲਾਜ਼ਮ
ਮੀਡੀਆ ਕਰਮਚਾਰੀ
ਵਿਆਹ ਅਤੇ ਮੂਵਮੈਂਟ ਪਾਸ ਲਈ ਇੱਥੇ ਕਰੋ ਅਪਲਾਈ
ਵਿਆਹ ਸਮਾਰੋਹਾਂ ਦੇ ਪ੍ਰਬੰਧ ਲਈ ਪ੍ਰਬੰਧਕਾਂ ਨੂੰ ਐਸ. ਡੀ. ਐਮ. ਤੋਂ ਮਨਜ਼ੂਰੀ ਲੈਣੀ ਹੋਵੇਗੀ। ਇਸ ਲਈ 0172-2700076 ਅਤੇ 0172-2700341 'ਤੇ ਸੰਪਰਕ ਕੀਤਾ ਜਾ ਸਕੇਗਾ।ਇਸ ਕੰਮ ਲਈ ਐਚ. ਸੀ. ਐਸ. ਪ੍ਰਦੂਮਣ (ਆਰ. ਐਲ. ਏ.) ਅਤੇ ਸੰਜੀਵ ਕੋਹਲੀ (ਆਰ. ਐਲ. ਓ.) ਨੂੰ ਨੋਡਲ ਅਫ਼ਸਰ ਬਣਾਇਆ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


Babita

Content Editor

Related News