ਕੋਰੋਨਾ ਦੇ ਮਾਮਲੇ ਆਉਣ ਕਾਰਨ ਬਟਾਲਾ ਸ਼ਹਿਰ ਦੇ ਕੁਝ ਖੇਤਰਾਂ 'ਚ ਮੁਕੰਮਲ ਤਾਲਾਬੰਦੀ ਲਾਗੂ
Sunday, Jul 26, 2020 - 07:26 PM (IST)
ਬਟਾਲਾ, (ਬੇਰੀ)- ਬਟਾਲਾ ਸ਼ਹਿਰ ਸਮੇਤ ਸਬ-ਡਵੀਜ਼ਨ ਦੇ ਕੁਝ ਪਿੰਡਾਂ 'ਚ ਕੋਵਿਡ-19 ਦੇ ਨਵੇਂ ਕੇਸ ਆਉਣ ਤੋਂ ਬਾਅਦ ਜ਼ਿਲ੍ਹਾ ਮੈਜਿਸਟ੍ਰੇਟ ਗੁਰਦਾਸਪੁਰ ਮੁਹੰਮਦ ਇਸ਼ਫਾਕ ਨੇ ਇਨ੍ਹਾਂ ਖੇਤਰਾਂ ਨੂੰ ਕੰਟੋਨਮੈਂਟ ਏਰੀਆ ਐਲਾਨ ਕਰਦਿਆਂ ਉਥੇ ਮੁਕੰਮਲ ਤਾਲਾਬੰਦੀ ਦਾ ਐਲਾਨ ਕਰ ਦਿੱਤਾ ਹੈ। ਜ਼ਿਲ੍ਹਾ ਮੈਜਿਸਟਰੇਟ ਨੇ ਡਿਜ਼ਾਸਟਰ ਮੈਨੇਜਮੈਂਟ 2005 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਬਟਾਲਾ ਸ਼ਹਿਰ ਦੀ ਨਿਰੰਜਨ ਐਵੀਨਿਊ, ਡੇਰਾ ਬਾਬਾ ਨਾਨਕ ਰੋਡ, ਓਹਰੀ ਚੌਕ, ਕ੍ਰਿਸ਼ਨਾ ਨਗਰ, ਹਾਥੀ ਗੇਟ, ਧੀਰਾਂ ਮੁਹੱਲਾ, ਬਜਰੰਗ ਭਵਨ ਕਿਲਾ ਮੰਡੀ, ਭੰਡਾਰੀ ਗੇਟ, ਉਮਰਪੁਰਾ ਤੋਂ ਇਲਾਵਾ ਤਹਿਸੀਲ ਬਟਾਲਾ ਦੇ ਪਿੰਡਾਂ ਕੀੜੀ ਅਫ਼ਗਾਨਾ, ਪਿੰਡਾ ਰੋੜੀ ਖੋਜਕੀਪੁਰ, ਘੁੰਮਣ ਕਲਾਂ, ਜੌੜਾ ਸਿੰਘਾ ਤੋਂ ਕੋਵਿਡ-19 ਦੇ ਮਾਮਲੇ ਸਾਹਮਣੇ ਆਉਣ 'ਤੇ ਇਨ੍ਹਾਂ ਖੇਤਰਾਂ ਨੂੰ ਕੰਟੋਨਮੈਂਟ ਏਰੀਆ ਐਲਾਨ ਕਰ ਕੇ ਉਥੇ ਮੁਕੰਮਲ ਤਾਲਾਬੰਦੀ ਲਾ ਦਿੱਤੀ ਹੈ। ਇਹ ਕਦਮ ਕੋਵਿਡ-19 ਨੂੰ ਅੱਗੇ ਫੈਲਣ ਤੋਂ ਚੁੱਕਿਆ ਗਿਆ ਹੈ। ਕੰਟੋਨਮੈਂਟ ਏਰੀਆ 'ਚ ਸਿਰਫ ਜ਼ਰੂਰੀ ਵਸਤਾਂ ਦੀ ਸਪਲਾਈ ਜਾਰੀ ਰਹੇਗੀ ਬਾਕੀ ਹਰ ਤਰ੍ਹਾਂ ਦੀਆਂ ਦੁਕਾਨਾਂ ਬੰਦ ਰਹਿਣਗੀਆਂ। ਇਹ ਹੁਕਮ 1 ਅਗਸਤ 2020 ਤੱਕ ਜਾਰੀ ਰਹਿਣਗੇ ਅਤੇ ਉਸ ਤੋਂ ਬਾਅਦ ਹਾਲਾਤ ਦਾ ਜਾਇਜ਼ਾ ਲੈ ਕੇ ਅਗਲਾ ਫੈਸਲਾ ਲਿਆ ਜਾਵੇਗਾ।