ਨੋਟਬੰਦੀ ਤੋਂ ਬਾਅਦ ਕੋਰੋਨਾ ਨੇ ਬੈਂਕ ਦੇ ਬਾਹਰ ਲਗਾਈਆਂ ਲੋਕਾਂ ਦੀਆਂ ਲਾਈਨਾਂ

03/30/2020 2:39:41 PM

ਫਰੀਦਕੋਟ (ਜਗਤਾਰ) - ਕੋਰੋਨਾ ਵਾਇਰਸ ਨਾਂ ਦੀ ਭਿਆਨਕ ਬੀਮਾਰੀ ਨੇ ਪੂਰੀ ਦੁਨੀਆਂ ਨੂੰ ਵਕਤ ਪਾ ਕੇ ਰੱਖਿਆ ਹੋਇਆ ਹੈ, ਜਿਸ ਕਾਰਨ ਪੂਰੇ ਪੰਜਾਬ ਨੂੰ 21 ਦਿਨਾਂ ਲਈ ਲਾਕ ਡਾਊਨ ਕਰ ਦਿੱਤਾ ਗਿਆ। ਲਾਕਡਾਊਨ ਦੇ ਸਮੇਂ ਫਰੀਦਕੋਟ ਦੇ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਘਰ-ਘਰ ਤੱਕ ਜਰੂਰੀ ਵਸਤੂਆਂ ਪਹੁੰਚਾਉਣ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਲੋਕਾਂ ਦੀਆਂ ਸਹੂਲਤਾਂ ਨੂੰ ਮੁੱਖ ਰੱਖਦੇ ਹੋਏ ਪ੍ਰਸ਼ਾਸਨ ਵਲੋਂ ਰੋਜ਼ਾਨਾ ਕਿਸੇ ਨਾ ਕਿਸੇ ਸਹੂਲਤਾਂ ਵਿਚ ਛੋਟ ਦਿੱਤੀ ਜਾ ਰਹੀ ਹੈ। ਫ਼ਰੀਦਕੋਟ ਵਿਚ ਅੱਜ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਬੈਂਕਾਂ ਸਰਕਾਰ ਦੀਆਂ ਹਦਾਇਤਾਂ ਤੋਂ ਬਾਅਦ ਖੋਲ੍ਹ ਦਿੱਤੇ ਗਏ, ਜਿਸ ਤੋਂ ਬਾਅਦ ਬੈਂਕਾਂ ਦੇ ਬਾਹਰ ਲੋਕਾਂ ਦੀਆਂ ਲੰਮੀਆਂ-ਲੰਮੀਆਂ ਲਾਈਨਾਂ ਦੇਖਣ ਨੂੰ ਮਿਲ ਰਹੀਆਂ ਹਨ। ਇਸ ਮੌਕੇ ਬੈਂਕ ਮੁਲਾਜ਼ਮ ਲੋਕਾਂ ਦੇ ਹੱਥਾਂ ਨੂੰ ਸੈਨੀਟਾਇਜ਼ਰ ਕਰਵਾ ਕੇ ਅੰਦਰ ਆਉਣ ਨੂੰ ਕਹਿ ਰਹੇ ਹਨ। ਇਸ ਦੌਰਾਨ ਬੈਂਕਾਂ ਅੰਦਰ ਵੀ ਲੋਕਾਂ ਦੀ ਸੁਰੱਖਿਆਂ ਨੂੰ ਲੈ ਕੇ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ। 

PunjabKesari

ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਬੈਂਕ ਮੈਨੇਜ਼ਰ ਨੇ ਦੱਸਿਆ ਕਿ ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅੱਜ ਬੈਂਕ ਖੋਲ੍ਹ ਦਿੱਤੀਆਂ ਗਈਆਂ ਹਨ। 11 ਵਜੋਂ ਤੋਂ ਲੈ ਕੇ 2 ਵਜੇ ਤੱਕ ਬੈਂਕਾਂ ਵਿਚ ਪੈਸਿਆਂ ਦਾ ਲੈਣ ਦੇਣ ਕੀਤਾ ਜਾਵੇਗਾ ਅਤੇ ਬੈਂਕ ਵਿਚ 3 ਤੋਂ ਵੱਧ ਲੋਕਾਂ ਨੂੰ ਅੰਦਰ ਨਹੀਂ ਆਉਣ ਦਿੱਤਾ ਜਾ ਰਿਹਾ। ਉਹ ਲੋਕਾਂ ਨੂੰ ਅਪੀਲ ਕਰ ਰਹੇ ਹਨ ਕਿ ਉਹ ਇਕ ਦੂਜੇ ਤੋਂ ਦੂਰੀ ਬਣਾ ਕੇ ਰੱਖਣ। ਸਿਟੀ ਫ਼ਰੀਦਕੋਟ ਦੇ ਐੱਸ. ਐੱਚ. ਓ. ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਵਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਬੈਂਕਾਂ ਦੇ ਬਾਹਰ ਲੋਕ ਵੱਡੀ ਗਿਣਤੀ ’ਚ ਇਕੱਠੇ ਨਾ ਹੋਣ। ਉਹ ਅਪੀਲ ਵੀ ਕਰ ਰਹੇ ਹਨ ਕਿ ਲੋਕ ਦੂਰੀ ਬਣਾ ਕੇ ਰੱਖਣ। ਇਸ ਦੌਰਾਨ ਬੈਂਕਾਂ ਦੇ ਬਾਹਰ ਪੰਜਾਬ ਪੁਲਸ ਦੇ ਮੁਲਾਜ਼ਮਾਂ ਦੀਆਂ ਡਿਉਟੀਆਂ ਲਗਾਈਆਂ ਗਈਆਂ ਹਨ।
 


rajwinder kaur

Content Editor

Related News