ਲਾਕਡਾਊਨ : ਪੜ੍ਹਾਈ ਦੇ ਨਾਲ-ਨਾਲ ਆਪਣੇ ਰੁਝੇਵਿਆਂ ਨੂੰ ਵੀ ਦੇਵੋ ਸਮਾਂ
Thursday, Apr 09, 2020 - 05:43 PM (IST)
ਖੁਸ਼ਬੂ
ਕੋਵਿਡ-19 ਮਹਾਮਾਰੀ ਦੇ ਕਾਰਨ ਸਿਰਫ ਭਾਰਤ ਦੇ ਹੀ ਨਹੀਂ ਸਗੋਂ ਵਿਸ਼ਵ ਦੇ ਕਈ ਦੇਸ਼ ਪੂਰੀ ਤਰ੍ਹਾਂ ਲੋਕ ਡਾਊਨ ਹੋ ਚੁੱਕੇ ਹਨ। ਲੋਕ ਡਾਊਨ ਕਰਕੇ ਲੋਕ ਆਪਣੇ ਘਰਾਂ ਅੰਦਰ ਹੀ ਬੰਦ ਹਨ। ਇਸ ਦਾ ਭਾਰਤ ਦੀ ਆਰਥਿਕ ਸਥਿਤੀ ’ਤੇ ਅਸਰ ਪੈਣ ਦੇ ਨਾਲ-ਨਾਲ ਸਭ ਤੋਂ ਵੱਧ ਅਸਰ ਬੱਚਿਆਂ ਦੀ ਪੜ੍ਹਾਈ ’ਤੇ ਵੀ ਪੈ ਰਿਹਾ ਹੈ। ਕੋੋਰੋਨਾ ਦੇ ਕਾਰਨ ਬੱਚਿਆਂ ਦੇ ਪੇਪਰ ਵੀ ਰੁਕ ਗਏ ਹਨ। ਇਸ ਦੌਰਾਨ ਸਰਕਾਰ ਵਲੋਂ ਬੋਰਡ ਦੀ ਜਮਾਤ ਨੂੰ ਛੱਡ ਕੇ ਬਾਕੀ ਸਭ ਦੀਆਂ ਅਾਨ-ਲਾਇਨ ਕਲਾਸਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਤਾਂ ਕਿ ਬੱਚਿਆਂ ਦੀ ਪੜ੍ਹਾਈ ’ਤੇ ਕਿਸੇ ਤਰ੍ਹਾਂ ਦਾ ਬੂਰਾ ਅਸਰ ਨਾ ਪਵੇ। ਇਸ ਸਮੇਂ ਬੱਚਿਆਂ ਲਈ ਸਭ ਤੋਂ ਮੁਸ਼ਕਲ ਕੰਮ, ਘਰ ਅੰਦਰ ਰਹਿੰਦੇ ਹੋਏ ਆਪਣਾ ਮਨ ਕਿਸੀ ਨਾ ਕਿਸੀ ਕੰਮ ’ਚ ਲਾਈ ਰੱਖਣਾ।
ਇਸ ਲਈ ਪੜ੍ਹਾਈ ਦੇ ਨਾਲ ਜਰੂਰੀ ਹੈ ਕਿ ਬੱਚੇ ਆਪਣਾ ਮਨ ਲਗਾਉਣ ਲਈ ਕੋਈ ਨ ਕੋਈ ਕੰਮ ਕਰਦੇ ਰਹਿਣ। ਘਰ ’ਚ ਰਹਿੰਦੇ ਹੋਏ ਬੱਚੇ ਸਭ ਤੋਂ ਜਿਆਦਾ ਆਪਣੇ ਮਾਂ-ਬਾਪ ਦੀ ਨਕਲ ਕਰਦੇ ਹਨ। ਇਸ ਕਰਕੇ ਜਰੂਰੀ ਹੈ ਕਿ ਘਰ ਦੇ ਵੱਡੇ ਵੀ ਆਪਣੇ ਵਿਵਹਾਰ ’ਤੇ ਧਿਆਨ ਰੱਖਣ। ਇਹ ਸਭ ਤੋਂ ਵਧੀਆ ਸਮਾਂ ਹੈ, ਜਦੋਂ ਮਾਂ-ਬਾਪ ਆਪਣੇ ਬੱਚਿਆਂ ਨਾਲ ਵੱਧ ਤੋਂ ਵੱਧ ਸਮਾਂ ਬਤੀਤ ਕਰ ਸਕਦੇ ਹਨ। ਇਸ ਲਈ ਸਭ ਤੋਂ ਜਰੂਰੀ ਹੈ ਕਿ ਬੱਚਿਆਂ ਦੇ ਨਾਲ-ਨਾਲ ਵੱਡੇ ਵੀ ਕੁਝ ਗੱਲਾਂ ਦਾ ਖਾਸ ਤੌਰ ’ਤੇ ਧਿਆਨ ਰੱਖਣ ਜਿਵੇਂ-
ਸਵੈ ਅਨੁਸ਼ਾਸਨ
ਇਸ ਸਮੇਂ ਬੱਚਿਆਂ ਦੇ ਨਾਲ ਵੱਡਿਆਂ ਨੂੰ ਵੀ ਸੈਲਫ ਕੰਟਰੋਲ ਭਾਵ ਸਵੈ-ਨਿਯੰਤਰਣ ਅਤੇ ਇੱਛਾ ਸ਼ਕਤੀ ’ਤੇ ਕੰਟਰੋਲ ਰੱਖਣਾ ਚਾਹੀਦਾ ਹੈ। ਵੱਡਿਆਂ ਨੂੰ ਘਰ ਦੇ ਬਾਹਰ ਇੱਕਠੇ ਹੋ ਕੇ ਮਿਲਣ ਦੀ ਥਾਂ ਘਰ ਵਿਚ ਬੈਠ ਕੇ ਬੱਚਿਆਂ ਨਾਲ ਖੇਡਣਾ ਅਤੇ ਗੱਲਬਾਤ ਕਰਨੀ ਚਾਹੀਦੀ ਹੈ। ਇਸੇ ਤਰ੍ਹਾਂ ਬੱਚੇ ਬਾਹਰ ਦੋਸਤਾਂ ਨਾਲ ਖੇਡਣ ਦੀ ਥਾਂ ਘਰ ਦੇ ਅੰਦਰ ਹੀ ਰਹਿਣ। ਇਹ ਸਭ ਤੋਂ ਸਹੀ ਸਮਾਂ ਹੈ, ਜਦੋਂ ਬੱਚੇ ਆਪਣੀ ਸਵੈ ਇੱਛਾ ’ਤੇ ਕੰਟਰੋਲ ਕਰਨਾ ਸਿੱਖ ਸਕਦੇ ਹਨ।
ਪੜ੍ਹੋ ਇਹ ਵੀ ਖਬਰ - ਵੱਡੀ ਖਬਰ : ਜਲੰਧਰ ’ਚ ਕੋਰੋਨਾ ਵਾਇਰਸ ਨਾਲ ਪਹਿਲੀ ਮੌਤ
ਪੜ੍ਹੋ ਇਹ ਵੀ ਖਬਰ- ਜਗਰਾਓਂ ਨੇੜਲੇ ਕੋਰੋਨਾ ਪਾਜ਼ੇਟਿਵ ਨਿਕਲਿਆ ਤਬਲੀਗੀ ਜਮਾਤ ਦਾ ਨੌਜਵਾਨ
ਰੱਖੋ ਸਕਾਰਾਤਮਕ ਵਿਚਾਰ
ਘਰ ’ਚ ਰਹਿੰਦੇ ਹੋਏ ਤੁਹਾਡੇ ਕੋਲ ਚੰਗਾ ਸਮਾਂ ਹੈ ਕਿ ਤੁਸੀਂ ਆਪਣੇ ਬਾਰੇ ਜਾਣ ਸਕਦੇ ਹੋ। ਇਸ ਕਰਕੇ ਆਪਣੇ ਆਪ ਨੂੰ ਜਾਨ ਕੇ ਆਪਣੇ ਬਾਰੇ ਸਕਾਰਾਤਮਕ ਵਿਚਾਰਦਾਰਾ ਬਣਾਓ। ਇਸ ਦੇ ਨਾਲ ਹੀ ਆਪਣੇ ਆਪ ਨੂੰ ਹਰ ਤਰ੍ਹਾਂ ਦੇ ਔਖੇ ਕੰਮ ਨੂੰ ਕਰਨ ਦੇ ਲਈ ਵੀ ਤਿਆਰ ਕਰੋ। ਬੱਚੇ ਸਕੂਲ ਦੀ ਪੜ੍ਹਾਈ ਦੇ ਨਾਲ-ਨਾਲ ਕੁਝ ਸਮਾਂ ਮੋਬਾਇਲ ਅਤੇ ਟੀ.ਵੀ. ’ਤੇ ਕੁਝ ਇਤਿਹਾਸਿਕ ਫਿਲਮਾਂ, ਕਿਤਾਬਾਂ ਆਪਣੇ ਗੁਰੂਆਂ ਦੇ ਬਾਰੇ ਜਾਣ ਸਕਦੇ ਹਨ। ਆਪਣੀ ਇਕਾਗਰਤਾ ਨੂੰ ਵਧਾਉਣ ਲਈ ਕੁਝ ਆਮ ਗਿਆਨ ਵਧਾਉਣ ਵਾਲੀ ਕਿਤਾਬਾਂ ਪੜ੍ਹ ਸਕਦੇ ਹੋ। ਇਸ ਨਾਲ ਤੁਹਾਡੇ ਅੰਦਰ ਦੀ ਨਕਾਰਾਤਮਕਤਾ ਖਤਮ ਹੋਵੇਗੀ। ਤੁਸੀਂ www.punjabikavita.com ਅਤੇ www.apanorg.com ਤੋਂ ਪੰਜਾਬੀ ਸਾਹਿਤ ਦੇ ਨਾਲ ਜੁੜੀਆਂ ਜਾਣਕਾਰੀਆਂ ਹਾਸਲ ਕਰ ਸਕਦੇ ਹੋ।
ਕਿਸ ਵਿਚ ਹੈ ਤੁਹਾਡਾ ਰੁਝਾਨ
ਸਕੂਲ, ਦੋਸਤਾਂ ਵਿਚ ਰੁੱਝੇ ਰਹਿਣ ਕਰਕੇ ਆਮ ਤੌਰ ’ਤੇ ਬੱਚੇ ਆਪਣੇ ਰੁਝਾਨ ਬਾਰੇ ਨਹੀਂ ਸਮਝ ਪਾਉਂਦੇ। ਇਸ ਹਾਲਤ ’ਚ ਉਨ੍ਹਾਂ ਨੂੰ ਮਾਂ-ਬਾਪ ਜਾਂ ਸਕੂਲ ਅਧਿਆਪਕ ਜੋ ਰਹਿੰਦੇ ਹਨ, ਉਹ ਉਹੀਂ ਕਰ ਲੈਂਦੇ ਹਨ। ਇਹ ਸਭ ਤੋਂ ਵਧੀਆ ਸਮਾਂ ਹੈ, ਜਦੋਂ ਬੱਚੇ ਆਪਣੇ ਰੁਝਾਨ ਬਾਰੇ ਚੰਗੀ ਤਰ੍ਹਾ ਨਾਲ ਜਾਣ ਸਕਦੇ ਹਨ। ਲਾਕਡਾਊਨ ਦੇ ਸਮੇਂ ਘਰ ਬੈਠ ਕੇ ਵੱਖ-ਵੱਖ ਚੀਜਾਂ ਕਰੋ, ਜਿਵੇਂ - ਡਾਂਸ, ਗਾਣਾ ਗਾਓ, ਪੇਟਿੰਗ ਕਰੋ, ਕੁਕਿੰਗ ਕਰਨ ਦੇ ਨਾਲ-ਨਾਲ ਤੁਸੀਂ ਕੋਈ ਰਚਨਾਤਮਕ ਕੰਮ ਵੀ ਕਰ ਸਕਦੇ ਹੋ। ਇਸ ਨਾਲ ਤੁਹਾਨੂੰ ਪਤਾ ਲਗੇਗਾ ਕਿ ਤੁਹਾਡਾ ਰੁਝਾਨ ਕਿਸ ਵੱਲ ਹੈ।
ਪੜ੍ਹੋ ਇਹ ਵੀ ਖਬਰ- ਕੋਵਿਡ-19 ਖਿਲਾਫ ਜੰਗ ’ਚ ਉਤਰੇ ਕਾਰਗਿਲ ਸ਼ਹੀਦ ਦੇ ਪਿਤਾ ਸਣੇ 65 ਸੇਵਾਮੁਕਤ ਪੁਲਸ ਮੁਲਾਜ਼ਮ
ਪੜ੍ਹੋ ਇਹ ਵੀ ਖਬਰ- ਲਾਕਡਾਊਨ : ਪਿੰਡ ਸਲੇਮਪੁਰ ਵਿਖੇ ਕਾਰ ਸਵਾਰ ਨੌਜਵਾਨ ਨੇ ਕੀਤੇ ਦੋ ਹਵਾਈ ਫਾਇਰ
ਨੈਸ਼ਨਲ ਡਿਜਿਟਲ ਲਾਈਬ੍ਰੇਰੀ ਆਫ ਇੰਡੀਆ
ਕਿਤਾਬਾਂ ਪੜ੍ਹਨ ਦਾ ਸ਼ੌਕ ਰੱਖਣ ਬੱਚਿਆਂ ਲਈ ਐੱਮ. ਐੱਚ. ਆਰ.ਡੀ ਅਤੇ ਆਈ.ਆਈ.ਟੀ ਖਡਗਪੁਰ ਵਲੋਂ ਮਿਲ ਕੇ ਲਾਈਬ੍ਰੇਰੀ ਤਿਆਰ ਕੀਤੀ ਗਈ ਹੈ, ਜਿਸ ਵਿਚ ਪ੍ਰਾਈਮਰੀ ਤੋਂ ਲੈ ਕੇ ਪੋਸਟ ਗ੍ਰੈਜੁਏਸ਼ਨ ਤੱਕ ਦੀਆਂ ਸਾਰੀਆਂ ਕਿਤਾਬਾਂ ਮੌਜੂਦ ਹਨ। ਇੱਥੇ ਵੱਖ- ਵੱਖ ਵਿਸ਼ਿਆਂ ’ਤੇ ਕੀਤੇ ਗਏ ਸੋਧ ਵੀ ਸ਼ਾਮਲ ਹਨ। ਬੱਚੇ ਇਸ ਦੀ ਵੈੱਬਸਾਈਡ ਦੇ ਨਾਲ-ਨਾਲ ਆਪਣੇ ਫੋਨ ’ਚ ਇਸ ਦੀ ਅਪਲੀਕੇਸ਼ਨ ਵੀ ਡਾਉਨਲੋਡ ਕਰ ਸਰਦੇ ਹਨ।
ਈ-ਪਾਠਸ਼ਾਲਾ
ਐੱਨ.ਸੀ.ਈ. ਆਰ. ਟੀ ਅਤੇ ਐੱਮ.ਐੱਚ.ਆਰ.ਡੀ ਵਲੋਂ ਈ-ਪਾਠਸ਼ਾਲਾ ਏਪ ਅਤੇ ਵੈੱਬਸਾਈਡ ਬਣਾਈ ਗਈ ਹੈ, ਜਿਸ ’ਚੋਂ ਬੱਚੇ ਕਿਤਾਬਾਂ, ਵੀਡੀਓ, ਆਡੀਓ ਆਦਿ ਲੈ ਕੇ ਪੜ੍ਹ ਸਕਦੇ ਹਨ। ਇਹ ਸਿਰਫ ਬੱਚਿਆਂ ਦੇ ਲਈ ਹੀ ਨਹੀਂ, ਸਗੋਂ ਬੱਚਿਆਂ ਦੇ ਮਾਂ-ਬਾਪ ਅਤੇ ਅਧਿਆਪਕ ਵੀ ਇਸ ਦੀ ਵਰਤੋਂ ਕਰ ਸਕਦੇ ਹਨ। ਈ-ਪਾਠਸ਼ਾਲਾ ’ਚ ਹਿੰਦੀ, ਪੰਜਾਬੀ, ਅੰਗਰੇਜੀ ਅਤੇ ਉਰਦੂ ’ਚ ਸਾਰੀ ਸੱਮਗਰੀ ਮੌਜੂਦ ਹੈ। ਇਸ ਤੋਂ ਇਲਾਵਾ ਤੁਸੀਂ ਆਲ ਇੰਡੀਆ ਕੌਂਸਲਰ ਫਾਰ ਟੈਕਨੀਕਲ ਐਜੁਕੇਸ਼ਨ ਵੈੱਬਸਾਈਟ ’ਤੇ ਵੀ ਜਾ ਸਕਦੇ ਹੋ।
ਫਿਲਮਾਂ ਤੋਂ ਲਵੋ ਜਾਣਕਾਰੀ
ਪਿਛਲੇ ਕੁਝ ਸਮੇਂ ’ਚ ਦੁਨੀਆਂ ਭਰ ਦੀਆਂ ਕਈ ਅਜਿਹਾਂ ਫਿਲਮਾਂ ਆ ਚੁੱਕੀਆਂ ਹਗਨ, ਜਿਨ੍ਹਾਂ ਨੂੰ ਦੇਖ ਕੇ ਤੁਸੀਂ ਨ ਸਿਰਫ ਆਪਣਾ ਮਨੋਰੰਜਨ ਕਰ ਸਕਦੇ ਹੋ ਸਗੋਂ ਕਈ ਤਰ੍ਹਾਂ ਦੀ ਜਾਣਕਾਰੀ ਵੀ ਹਾਸਿਲ ਕਰ ਸਕਦੇ ਹੋ। ਬੱਚਿਆਂ ਦੇ ਨਾਲ ਇਹ ਫਿਲਮਾਂ ਮਾਂ-ਬਾਪ ਵੀ ਦੇਖ ਸਕਦੇ ਹਨ ਤਾਂਕਿ ਉਨ੍ਹਾਂ ਨੂੰ ਆਪਣੇ ਬੱਚੇ ਨੂੰ ਸਮਝਣ ’ਚ ਥੋੜੀ ਆਸਾਨੀ ਹੋ ਸਕੇ।