ਬਠਿੰਡਾ : ਮੰਡੀ 'ਚ ਭਾਰੀ ਭੀੜ ਹੋਣ ਕਾਰਨ ਪੁਲਸ ਵਲੋਂ ਲਾਠੀਚਾਰਜ

Monday, Mar 23, 2020 - 12:33 PM (IST)

ਬਠਿੰਡਾ (ਸੁਖਵਿੰਦਰ) : ਪੰਜਾਬ ਸਰਕਾਰ ਨੇ ਕੋਰੋਨਾ ਵਾਇਰਸ ਨਾਲ ਵਿਗੜਦੇ ਹਾਲਾਤਾਂ ਤੋਂ ਨਿਪਟਣ ਲਈ 31 ਮਾਰਚ ਤੱਕ ਪੂਰੇ ਪੰਜਾਬ 'ਚ 'ਲਾਕ-ਡਾਊਨ' ਦੇ ਆਦੇਸ਼ ਜਾਰੀ ਕਰ ਦਿੱਤੇ ਹਨ। ਬੰਦ ਦੇ ਦੌਰਾਨ ਸਾਰੀਆਂ ਜ਼ਰੂਰੀ ਸੇਵਾਵਾਂ ਮੁਹੱਈਆਂ ਕਰਵਾਈਆਂ ਜਾਣਗੀਆਂ। 'ਲਾਕ-ਡਾਊਨ' ਸਵੇਰੇ 6 ਵਜੇ ਤੋਂ ਲੈ ਕੇ 31 ਮਾਰਚ ਰਾਤ 9 ਵਜੇ ਤੱਕ ਲਾਗੂ ਰਹੇਗਾ। ਇਸੇ ਦੇ ਚੱਲਦੇ ਅੱਜ ਬਠਿੰਡਾ ਦੀ ਸਬਜ਼ੀ ਮੰਡੀ ਵਿਖੇ ਭਾਰੀ ਭੀੜ ਇਕੱਠੀ ਹੋ ਗਈ, ਭੀੜ ਨੂੰ ਹਟਾਉਣ ਲਈ ਪੁਲਸ ਵਲੋਂ ਲਾਠੀਚਾਰਜ ਕੀਤਾ ਗਿਆ। ਇਸ ਤੋਂ ਬਾਅਦ ਸਬਜ਼ੀ ਮੰਡੀ ਨੂੰ ਬੰਦ ਕਰ ਦਿੱਤਾ ਗਿਆ। ਮੌਕੇ 'ਤੇ ਪੁੱਜੇ ਡੀ. ਸੀ. ਵਲੋਂ ਵੀ. ਸ਼੍ਰੀ. ਨਿਵਾਸਨ ਵਲੋਂ ਮਾਹੌਲ ਨੂੰ ਸ਼ਾਂਤ ਕੀਤਾ ਗਿਆ। ਇਸ ਮੌਕੇ ਡੀ. ਸੀ. ਨੇ ਕਿਹਾ ਕਿ ਮੀਟਿੰਗ ਕਰਕੇ ਹੀ ਮੰਡੀ ਨੂੰ ਖੋਲ੍ਹਣ ਦੀ ਪਲਾਨਿੰਗ ਬਣਾਈ ਜਾਵੇਗੀ। ਇਸ ਦੌਰਾਨ ਲੋਕਾਂ ਵਲੋਂ ਵਲੋਂ ਰੋਸ ਜਤਾਇਆ ਗਿਆ।

PunjabKesari

ਦੱਸਣਯੋਗ ਹੈ ਕਿ ਸਮੁੱਚੇ ਭਾਰਤ ਵਿਚ ਲਗਾਏ ਗਏ 'ਜਨਤਾ ਕਰਫਿਊ' ਨੂੰ ਪੰਜਾਬ ਭਰ ਵਿਚ ਭਰਵਾਂ ਹੁੰਗਾਰਾ ਮਿਲਿਆ। ਸੂਬੇ ਦੇ ਲੋਕਾਂ ਵਲੋਂ ਕਰਫਿਊ ਦਾ ਪੂਰਨ ਸਹਿਯੋਗ ਦਿੰਦਿਆਂ ਆਪਣੀਆਂ ਦੁਕਾਨਾਂ ਅਤੇ ਹੋਰ ਕਾਰੋਬਾਰ ਮੁਕੰਮਲ ਤੌਰ 'ਤੇ ਬੰਦ ਕਰਕੇ ਸਰਕਾਰ ਦੇ ਇਸ ਫੈਸਲੇ ਨੂੰ ਪ੍ਰਵਾਨਤ ਕੀਤਾ। ਇਸ ਦੌਰਾਨ ਜਿੱਥੇ ਦੁਕਾਨਦਾਰਾਂ ਵਲੋਂ ਦੁਕਾਨਾਂ ਬੰਦ ਕਰਕੇ ਕਾਨੂੰਨ ਦੀ ਪਾਲਣਾ ਕੀਤੀ, ਉਥੇ ਹੀ ਪੰਜਾਬ ਭਰ 'ਚ ਸ਼ਰਾਬ ਦੇ ਠੇਕੇਦਾਰਾਂ ਵਲੋ ਠੇਕੇ ਖੁੱਲ੍ਹੇ ਰੱਖੇ ਗਏ। ਕੇਵਲ ਕੁਝ ਥਾਵਾਂ ਤੇ ਪੁਲਸ ਮੁਲਾਜ਼ਮ ਹੀ ਸੜਕਾਂ ਤੇ ਨਜ਼ਰ ਆਏ। ਉਥੇ ਦੂਜੇ ਪਾਸੇ ਮੈਡੀਕਲ ਸਟੋਰ ਆਦਿ ਖੁੱਲੇ ਰਹੇ।। ਲੋਕਾਂ ਨੇ ਘਰਾਂ ਚ ਰਹਿਣਾ ਹੀ ਠੀਕ ਸਮਝਿਆ ਜਿਸ ਕਾਰਨ ਹਰ ਪਾਸੇ ਚੁੱਪ ਛਾਈ ਰਹੀ।

PunjabKesari

ਚੰਡੀਗੜ੍ਹ 'ਚ ਕੋਰੋਨਾ ਵਾਇਰਸ ਤੋਂ ਪੀੜਤ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 6
ਚੰਡੀਗੜ੍ਹ 'ਚ ਕੋਰੋਨਾ ਵਾਇਰਸ ਤੋਂ ਪੀੜਤ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 6 'ਤੇ ਪਹੁੰਚ ਗਈ ਹੈ। ਸੈਕਟਰ-21 ਦੀ ਲੜਕੀ ਜੋ ਯੂ. ਕੇ. ਤੋਂ ਪਰਤੀ ਸੀ ਅਤੇ ਪਾਜ਼ੀਟਿਵ ਪਾਈ ਗਈ ਸੀ, ਉਸਦੇ ਭਰਾ ਦੇ ਸੰਪਰਕ 'ਚ ਆਇਆ ਚੰਡੀਗੜ੍ਹ ਸਮਾਰਟ ਸਿਟੀ ਦੇ ਜਨਰਲ ਮੈਨੇਜਰ ਐੱਨ. ਪੀ. ਸ਼ਰਮਾ ਨੂੰ ਪੁੱਤਰ ਵੀ ਕੋਰੋਨਾ ਪਾਜ਼ੀਟਿਵ ਹੋ ਗਿਆ ਹੈ। ਐੱਨ. ਪੀ. ਸ਼ਰਮਾ ਦੇ ਬੇਟੇ ਦੀ ਰਿਪੋਰਟ ਐਤਵਾਰ ਸਵੇਰੇ ਪਾਜ਼ੀਟਿਵ ਆਉਣ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਨੇ ਐੱਨ. ਪੀ. ਸ਼ਰਮਾ ਦੇ ਪੂਰੇ ਪਰਿਵਾਰ ਨੂੰ ਜੀ. ਐੱਮ. ਸੀ. ਐੱਚ.-32 'ਚ ਆਈਸੋਲੇਸ਼ਨ 'ਚ ਸ਼ਿਫਟ ਕਰ ਦਿੱਤਾ। ਉਨ੍ਹਾਂ ਦੇ ਸੈਂਪਲ ਲੈਕੇ ਜਾਂਚ ਲਈ ਭੇਜ ਦਿੱਤੇ ਗਏ ਹਨ। ਉਥੇ ਹੀ ਹੁਣ ਪ੍ਰਸਾਸ਼ਨ ਦੇ ਅਧਿਕਾਰੀਆਂ ਨੂੰ ਡਰ ਸਤਾਉਣ ਲੱਗਾ ਹੈ ਕਿ ਜੇਕਰ ਐੱਨ. ਪੀ. ਸ਼ਰਮਾ ਦਾ ਸੈਂਪਲ ਵੀ ਪਾਜ਼ੀਟਿਵ ਆ ਗਿਆ ਤਾਂ ਇਕ ਦਰਜਨ ਤੋਂ ਜ਼ਿਆਦਾ ਅਧਿਕਾਰੀ ਅਤੇ ਪੱਤਰਕਾਰ ਵੀ ਕੋਰੋਨਾ ਵਾਇਰਸ ਸ਼ੱਕੀ ਹੋ ਸਕਦੇ ਹਨ।

PunjabKesari


Anuradha

Content Editor

Related News