‘ਲੋਨ ਦੇਣਾ ਨਹੀਂ ਸਗੋਂ ਆਮਦਨੀ ਵਧਾਉਣਾ ਹੈ, ਕਿਸਾਨੀ ਬਚਾਉਣ ਦਾ ਸਹੀ ਹੱਲ’

05/16/2020 10:17:29 AM

ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਕੇਂਦਰੀ ਖਜ਼ਾਨਾ ਮੰਤਰੀ ਨਿਰਮਲਾ ਸੀਤਾ ਰਮਨ ਨੇ ਪਿਛਲੇ ਦਿਨੀਂ ਕਿਸਾਨਾਂ ਨੂੰ ਕਰਜ਼ੇ ਮੁਹੱਈਆ ਕਰਾਉਣ ਲਈ ਇਕ ਆਰਥਿਕ ਪੈਕੇਜ ਪੇਸ਼ ਕੀਤਾ। ਜਿਸ ਉਪਰ ਪੰਜਾਬ ਦੇ ਕਿਸਾਨਾਂ ਅਤੇ ਮਾਹਿਰਾਂ ਦੀ ਪ੍ਰਤੀਕਿਰਿਆ ਬਿਲਕੁਲ ਵੱਖਰੀ ਹੈ । ਕੇਂਦਰੀ ਖਜਾਨਾ ਮੰਤਰੀ ਨੇ ਐਲਾਨ ਕੀਤਾ ਕਿ-

1. ਕਿਸਾਨਾਂ ਨੂੰ ਨਾਬਾਰਡ ਰਾਹੀਂ 30,000 ਕਰੋੜ ਰੁਪਏ ਦੀ ਵਾਧੂ ਐੱਮਰਜੈਂਸੀ ਕਾਰਜਕਾਰੀ ਪੂੰਜੀ
ਨਾਬਾਰਡ ਦੁਆਰਾ 30,000 ਕਰੋੜ ਰੁਪਏ ਦੀ ਵਾਧੂ ਰੀਫਾਇਨਾਂਸ ਮਦਦ ਫਸਲੀ ਕਰਜ਼ਿਆਂ ਦੀ ਜ਼ਰੂਰਤ ਅਤੇ ਗ੍ਰਾਮੀਣ ਸਹਿਕਾਰੀ ਬੈਂਕਾਂ ਅਤੇ ਆਰ.ਆਰ.ਬੀਜ਼. ਲਈ ਦਿੱਤੀ ਜਾਵੇਗੀ। ਇਹ ਰੀਫਾਇਨਾਂਸ ਫਰੰਟ ਲੋਡਿਡ ਹੋਵੇਗੀ ਅਤੇ ਟੈਪ ਕਰਨ ਉੱਤੇ ਮੁਹੱਈਆ ਹੋਵੇਗੀ। ਇਹ ਮਦਦ 90,000 ਕਰੋੜ ਰੁਪਏ ਦੀ ਉਸ ਮਦਦ ਤੋਂ ਵੱਖ ਹੋਵੇਗੀ, ਜੋ ਨਾਬਾਰਡ ਦੁਆਰਾ ਇਸ ਖੇਤਰ ਨੂੰ ਆਮ ਦਿਨਾਂ ਵਿਚ ਦਿੱਤੀ ਜਾਣੀ ਹੈ। ਇਸ ਨਾਲ ਤਕਰੀਬਨ 3 ਕਰੋੜ ਕਿਸਾਨਾਂ ਨੂੰ ਲਾਭ ਹੋਵੇਗਾ, ਜਿਨ੍ਹਾਂ ਵਿਚ ਜ਼ਿਆਦਾਤਰ ਛੋਟੇ ਅਤੇ ਸੀਮਾਂਤੀ ਕਿਸਾਨ ਹਨ ਅਤੇ ਉਨ੍ਹਾਂ ਦੀਆਂ ਰੱਬੀ ਤੋਂ ਬਾਅਦ ਅਤੇ ਚਾਲੂ ਖਰੀਫ ਮੌਸਮ ਦੀਆਂ ਲੋੜਾਂ ਪੂਰੀਆਂ ਹੋਣਗੀਆਂ।

2.  2.5 ਕਰੋੜ ਕਿਸਾਨਾਂ ਨੂੰ ਕਿਸਾਨ ਕ੍ਰੈਡਿਟ ਸਕੀਮ ਅਧੀਨ 2 ਲੱਖ ਕਰੋੜ ਰੁਪਏ ਦਾ ਕਰਜ਼ਾ ਦਿੱਤਾ ਜਾਵੇਗਾ
ਪੀ.ਐੱਮ-ਕਿਸਾਨ ਦੇ ਲਾਭਪਾਤਰੀਆਂ ਨੂੰ ਕਿਸਾਨ ਕ੍ਰੈਡਿਟ ਕਾਰਡਾਂ ਰਾਹੀਂ ਸਪੈਸ਼ਲ ਕਰਜ਼ਾ ਦੇਣ ਲਈ ਇਕ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ। ਮਛੇਰੇ ਅਤੇ ਪਸ਼ੂਪਾਲਕ ਕਿਸਾਨ ਵੀ ਇਸ ਮੁਹਿੰਮ ਵਿਚ ਸ਼ਾਮਲ ਹੋਣਗੇ। ਇਸ ਨਾਲ ਫਾਰਮ ਖੇਤਰ ਵਿਚ 2 ਲੱਖ ਕਰੋੜ ਰੁਪਏ ਵਾਧੂ ਲਗਣਗੇ ਅਤੇ 2.5 ਕਰੋੜ ਕਿਸਾਨਾਂ ਨੂੰ ਇਸ ਅਧੀਨ ਲਿਆਂਦਾ ਜਾ ਸਕੇਗਾ। 

ਪੜ੍ਹੋ ਇਹ ਵੀ ਖਬਰ - ਸ਼ਾਇਦ ਕੋਰੋਨਾ ਵਾਇਰਸ ਕਦੇ ਵੀ ਖਤਮ ਨਾ ਹੋਵੇ : ਵਿਸ਼ਵ ਸਿਹਤ ਸੰਗਠਨ (ਵੀਡੀਓ)

ਪੜ੍ਹੋ ਇਹ ਵੀ ਖਬਰ - ਬਹੁਤਾ ਸਮਾਂ ਟੀ.ਵੀ ਅਤੇ ਫੋਨ ’ਤੇ ਬਿਤਾਉਣਾ ਹੋ ਸਕਦਾ ਹੈ ਹਾਨੀਕਾਰਕ

ਕਿਸਾਨਾਂ 
1. ਬਠਿੰਡਾ ਜ਼ਿਲ੍ਹੇ ਵਿਚ ਪੈਂਦੇ ਚੱਕ ਬਖਤੂ ਦੇ ਕਿਸਾਨ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਪਹਿਲਾਂ ਹੀ ਉਨ੍ਹਾਂ ਦਾ ਲੋਨ ਬੈਂਕ ਤੋਂ ਚੱਲ ਰਿਹਾ ਹੈ । ਹਰ ਛਿਮਾਹੀ ਉਸ ਦਾ ਵਿਆਜ ਭਰਨਾ ਹੀ ਮੁਸ਼ਕਲ ਹੋ ਜਾਂਦਾ ਹੈ। ਜੇਕਰ ਹੋਰ ਕਰਜ਼ਾ ਲੈ ਲਿਆ ਤਾਂ ਬੋਝ ਦੁੱਗਣਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਕੋਈ ਵੀ ਕਿਸਾਨ ਪੈਸੇ ਲੈਣ ਲਈ ਮਨ੍ਹਾ ਨਹੀਂ ਕਰੇਗਾ ਪਰ ਲਏ ਗਏ ਪੈਸੇ ਨੂੰ ਵਾਪਸ ਕਰਨਾ ਬਹੁਤ ਮੁਸ਼ਕਲ ਹੈ । 
2. ਮੋਗੇ ਜ਼ਿਲ੍ਹੇ ਦੇ ਕਿਸਾਨ ਕਾਰਜ ਸਿੰਘ ਦਾ ਕਹਿਣਾ ਹੈ ਕਿ ਅਸੀਂ ਹਰ ਵਾਰ ਲਏ ਗਏ ਕਿਸਾਨ ਕਰੈਡਿਟ ਕਾਰਡ ਦਾ ਵਿਆਜ ਹੀ ਭਰਦੇ ਹਾਂ ਅਤੇ ਮੂਲ ਅਜੇ ਉੱਥੇ ਹੀ ਖੜ੍ਹਾ ਹੈ। ਜੇਕਰ ਅਸੀਂ ਹੋਰ ਕਰਜ਼ਾ ਲੈ ਲਿਆ ਤਾਂ ਇਹ ਇਸ ਤਰ੍ਹਾਂ ਹੀ ਚੱਲਦਾ ਰਹੇਗਾ। ਉਨ੍ਹਾਂ ਨੇ ਕਿਹਾ ਕਿ ਇਹ ਵੀ ਹੋ ਸਕਦਾ ਹੈ ਕਿ ਇਹ ਨਵਾਂ ਲੋਨ ਲੈ ਕੇ ਅਸੀਂ ਆਪਣਾ ਪੁਰਾਣਾ ਕਰਜ਼ਾ ਉਤਾਰ ਦੇਈਏ ਪਰ ਬੋਝ ਤਾਂ ਉੱਥੇ ਦਾ ਉੱਥੇ ਹੀ ਰਿਹਾ । 
3. ਪਟਿਆਲਾ ਜ਼ਿਲ੍ਹੇ ਦੇ ਕਿਸਾਨ ਗੁਰਸ਼ਰਨ ਸਿੰਘ ਨੇ ਕਿਹਾ ਕਿ ਪਹਿਲਾਂ ਹੀ ਮੇਰਾ 9 ਲੱਖ ਦਾ ਲੋਨ ਬੈਂਕ ਵਿੱਚ ਚੱਲ ਰਿਹਾ ਹੈ। ਪੂਰਾ ਵਿਆਜ ਨਾ ਉਤਾਰੇ ਜਾਣ ਤੇ ਬੈਂਕ ਨੇ ਮੈਨੂੰ 30000 ਰੁਪਏ ਦੇ ਲੋਨ ਦੀ ਹੋਰ ਪੇਸ਼ਕਸ਼ ਕੀਤੀ । ਮੁੱਕਦੀ ਗੱਲ ਇਹ ਹੈ ਕਿ ਮੇਰੇ ਸਿਰੋਂ ਕਰਜ਼ਾ ਉੱਤਰ ਨਹੀਂ ਰਿਹਾ ਸਗੋਂ ਹੋਰ ਚੜ੍ਹ ਰਿਹਾ ਹੈ ।
4. ਫਤਹਿਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਪੈਂਦੇ ਪਿੰਡ ਨਾਨੋਵਾਲ ਦੇ ਕਿਸਾਨ ਗੁਰਵਿੰਦਰ ਸਿੰਘ ਸੋਹੀ ਨੇ ਕਿਹਾ ਕਿ ਕਰਜ਼ੇ ਉੱਪਰ ਕਰਜ਼ਾ ਦੇਣਾ ਕਿਸਾਨੀ ਨੂੰ ਬਚਾਉਣ ਦਾ ਹੱਲ ਨਹੀਂ ਹੈ । ਇਸ ਨਾਲ ਕਿਸਾਨੀ ਹੋਰ ਪਿੱਛੇ ਨੂੰ  ਜਾਵੇਗੀ । ਲੋਨ ਲੈਣ ਨਾਲ ਆਮਦਨ ਵਿੱਚ ਵਾਧਾ ਨਹੀਂ ਹੁੰਦਾ ।

ਕਿਸਾਨਾਂ ਦਾ ਇਹੀ ਕਹਿਣਾ ਹੈ ਕਿ ਹੋਰ ਲੋਨ ਦੇਣ ਦੀ ਬਜਾਏ ਜੇਕਰ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਕੀਤਾ ਜਾਵੇ ਤਾਂ ਡੁੱਬਦੀ ਕਿਸਾਨੀ ਬਚ ਸਕਦੀ ਹੈ। ਜਿਵੇਂ ਕਿ ਪਹਿਲਾਂ ਹੀ ਜਿਣਸਾਂ ਦੇ ਲੋੜੀਂਦੇ ਮੁੱਲ ਨਹੀਂ ਮਿਲ ਰਹੇ ਅਤੇ ਕਿਸਾਨ ਲਗਾਤਾਰ ਕਰਜ਼ਾਈ ਹੁੰਦਾ ਜਾ ਰਿਹਾ ਹੈ । ਇਸ ਤੋਂ ਚੰਗਾ ਹੈ ਕਿ ਕਿਸਾਨ ਨੂੰ ਉਸ ਦੀ ਉਪਜ ਦਾ ਮੁੱਲ ਮਿਲੇ। ਸਰਕਾਰ ਕਣਕ ਝੋਨੇ ਦੇ ਸਹੀ ਮੁੱਲ ਦੇ ਨਾਲ ਨਾਲ ਬਾਕੀ ਫ਼ਸਲਾਂ ਦੇ ਮੁੱਲ ਵੀ ਨਿਰਧਾਰਤ ਕਰੇ ਅਤੇ ਮੰਡੀਆਂ ਮੁਹੱਈਆ ਕਰਵਾਵੇ। ਇਸ ਨਾਲ ਕਿਸਾਨ ਨੂੰ ਨਵੇਂ ਲੋਨ ਲੈਣ ਦੀ ਲੋੜ ਨਹੀਂ ਪਵੇਗੀ ।

ਪੜ੍ਹੋ ਇਹ ਵੀ ਖਬਰ - ਸ਼ਾਇਦ ਕੋਰੋਨਾ ਵਾਇਰਸ ਕਦੇ ਵੀ ਖਤਮ ਨਾ ਹੋਵੇ : ਵਿਸ਼ਵ ਸਿਹਤ ਸੰਗਠਨ (ਵੀਡੀਓ)

ਪੜ੍ਹੋ ਇਹ ਵੀ ਖਬਰ - ਕੀ ਹੈ Y2K ਸੰਕਟ? ਜਿਸਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਸੀ ਜ਼ਿਕਰ (ਵੀਡੀਓ)

ਪੜ੍ਹੋ ਇਹ ਵੀ ਖਬਰ - ਕੋਰੋਨਾ ਸੰਕਟ ਮੀਡੀਆ ਜਗਤ ਵਿਚ ਲਿਆ ਰਿਹਾ ਹੈ ਵੱਡੀਆਂ ਤਬਦੀਲੀਆਂ

ਮਾਹਿਰ 
ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਅਰਥ ਸ਼ਾਸਤਰ ਵਿਭਾਗ ਦੇ ਸਾਬਕਾ ਮੁੱਖੀ ਡਾ.ਗਿਆਨ ਸਿੰਘ ਨੇ ਕਿਹਾ ਕਿ ਉਧਾਰ (ਲੋਨ) ਦੇਣਾ ਚੰਗੀ ਗੱਲ ਹੈ ਪਰ ਇਹ ਕਰਜ਼ੇ ਵਿੱਚ ਤਬਦੀਲ ਨਹੀਂ ਹੋਣਾ ਚਾਹੀਦਾ। ਕਿਸਾਨ ਨੂੰ ਲੋਨ ਦੇ ਕੇ ਆਮਦਨ ਕਿਵੇਂ ਵਧਾਈ ਜਾਵੇਗੀ ਉਸ ਲਈ ਇਹ ਆਰਥਿਕ ਪੈਕੇਜ ਬਿਲਕੁਲ ਚੁੱਪ ਹੈ। ਤਾਲਾਬੰਦੀ ਦੌਰਾਨ ਖੇਤੀਬਾੜੀ ਬਹੁਤ ਪ੍ਰਭਾਵਿਤ ਹੋਈ ਹੈ। ਬਹੁਤੇ ਕਿਸਾਨਾਂ ਦੇ ਫਲ, ਸਬਜ਼ੀਆਂ ਆਦਿ ਖੇਤਾਂ ਵਿੱਚ ਹੀ ਸੜ ਰਹੇ ਨੇ ਅਤੇ ਦੁੱਧ ਉਤਪਾਦਕਾਂ ਨੂੰ ਉਨ੍ਹਾਂ ਦਾ ਮੁੱਲ ਨਹੀਂ ਮਿਲ ਰਿਹਾ। ਜੇਕਰ ਇਹ ਲੋਨ ਕਰਜ਼ੇ ਵਿੱਚ ਹੀ ਬਦਲਣੇ ਹਨ ਤਾਂ ਇਹ ਕਿਸਾਨਾਂ ਲਈ ਖੁਦਕੁਸ਼ੀਆਂ ਦਾ ਕਾਰਨ ਬਣਨਗੇ। 

ਉਨ੍ਹਾਂ ਕਿਹਾ ਕਿ ਲੋਨ ਭਾਵੇਂ ਬੈਂਕਾਂ ਦੇ ਦੇਣ ਪਰ ਆਮਦਨ ਵੀ ਏਨੀ ਹੋਵੇ ਕਿ ਕਿਸਾਨ ਲੋਨ ਵਿਆਜ ਸਣੇ ਮੋੜ ਸਕੇ। ਇਸ ਪੈਕੇਜ ਵਿੱਚ ਸਿਰਫ਼ ਲੋਨ ਦੇਣ ਬਾਰੇ ਗੱਲ ਹੋ ਰਹੀ ਹੈ ਕਿਸਾਨਾਂ ਨੇ ਮੋੜਨਾ ਕਿਵੇਂ ਹੈ? ਇਸ ਬਾਰੇ ਕੋਈ ਗੱਲ ਨਹੀਂ ਕੀਤੀ ਗਈ। ਜਿਣਸਾਂ ਦੀਆਂ ਮਿਲ ਰਹੀਆਂ ਮੌਜੂਦਾ ਕੀਮਤਾਂ ਕਰਕੇ ਤਾਂ ਖੇਤੀ ਘਾਟੇ ਦਾ ਸੌਦਾ ਹੈ। ਉਨ੍ਹਾਂ ਕਿਹਾ ਕਿ ਖੇਤੀ ਇਕੱਲੇ ਕਿਸਾਨਾਂ ਦੀ ਹੀ ਨਹੀਂ ਸਗੋਂ ਤਿੰਨ ਧਿਰਾਂ ਦੀ ਹੈ, ਕਿਸਾਨ, ਮਜ਼ਦੂਰ ਅਤੇ ਪੇਂਡੂ ਛੋਟੇ ਕਾਰੀਗਰ। ਖੇਤ ਮਜ਼ਦੂਰ ਅਤੇ ਪੇਂਡੂ ਛੋਟੇ ਕਾਰੀਗਰ ਦੀ ਆਮਦਨ ਵਧਾਉਣ ਬਾਰੇ ਇਸ ਆਰਥਿਕ ਪੈਕੇਜ ਵਿੱਚ ਕੁਝ ਨਹੀਂ ਕਿਹਾ ਗਿਆ। ਉਨ੍ਹਾਂ ਮੁਤਾਬਕ ਜੇਕਰ ਲੋਕਾਂ ਦੇ ਹੱਥਾਂ ਵਿੱਚ ਪੈਸਾ ਦੇ ਕੇ ਮੰਗ ਵਧਾਉਣੀ ਹੀ ਹੈ ਤਾਂ ਮਜ਼ਦੂਰਾਂ ਅਤੇ ਛੋਟੇ ਕਾਰੀਗਰਾਂ ਨੂੰ ਪੈਸੇ ਦੇ ਕੇ ਵਧਾਈ ਜਾ ਸਕਦੀ ਹੈ। ਕਿਸਾਨਾਂ ਤੇ ਕਰਜ਼ੇ ਦਾ ਬੋਝ ਪਾ ਕੇ ਮੰਗ ਵਿੱਚ ਵਾਧਾ ਨਹੀਂ ਕੀਤਾ ਜਾ ਸਕਦਾ। 

ਪੜ੍ਹੋ ਇਹ ਵੀ ਖਬਰ - ਪੱਥਰੀ ਦੀ ਸਮੱਸਿਆ ਤੋਂ ਰਾਹਤ ਪਾਉਣ ਲਈ ਖਾਓ ‘ਜਾਮਣ’, ਸ਼ੂਗਰ ਲਈ ਵੀ ਹਨ ਫਾਇਦੇਮੰਦ


rajwinder kaur

Content Editor

Related News