1 ਕਰੋੜ 30 ਲੱਖ ਰੁਪਏ ਦਾ ਲੋਨ ਹਾਸਲ ਕਰਕੇ ਧੋਖਾਦੇਹੀ ਕਰਨ ਦੇ ਦੋਸ਼ ’ਚ 6 ਨਾਮਜ਼ਦ

Saturday, Jul 08, 2023 - 06:00 PM (IST)

1 ਕਰੋੜ 30 ਲੱਖ ਰੁਪਏ ਦਾ ਲੋਨ ਹਾਸਲ ਕਰਕੇ ਧੋਖਾਦੇਹੀ ਕਰਨ ਦੇ ਦੋਸ਼ ’ਚ 6 ਨਾਮਜ਼ਦ

ਗੁਰੂਹਰਸਹਾਏ (ਮਨਜੀਤ, ਸੁਨੀਲ ਵਿੱਕੀ) : ਹਲਕਾ ਗੁਰੂਹਰਸਹਾਏ ਵਿਖੇ ਨਾਜਾਇਜ਼ ਲਾਭ ਲੈਣ ਦੀ ਖਾਤਰ ਬੈਂਕ ਕਰਮਚਾਰੀਆਂ ਤੇ ਮਾਲ ਵਿਭਾਗ ਦੇ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਆਪਣੇ ਪਰਿਵਾਰਿਕ ਮੈਂਬਰਾਂ ਦੇ ਨਾਮ ’ਤੇ 1 ਕਰੋੜ 30 ਲੱਖ ਰੁਪਏ ਦਾ ਲੋਨ ਹਾਸਲ ਕਰਕੇ ਧੋਖਾਦੇਹੀ ਕਰਨ ਦੇ ਦੋਸ਼ ’ਚ ਪੁਲਸ ਨੇ 6 ਲੋਕਾਂ ਖ਼ਿਲਾਫ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਰੇਸ਼ਮ ਸਿੰਘ ਨੇ ਦੱਸਿਆ ਕਿ ਦਰਖਾਸਤ ਨੰਬਰ 349/ਆਰ/ਡੀ. ਐੱਸ. ਪੀ. ਸੀ. ਰਾਹੀਂ ਹਰਜਿੰਦਰ ਸਿੰਘ ਪੁੱਤਰ ਪਾਲ ਸਿੰਘ ਵਾਸੀ ਸ਼ਰੀਂਹ ਵਾਲਾ ਬਰਾੜ ਨੇ ਦੱਸਿਆ ਕਿ ਮੁਲਜ਼ਮ ਸ਼ਾਮ ਸੁੰਦਰ ਪੁੱਤਰ ਪ੍ਰਕਾਸ਼ ਚੰਦਰ ਨੇ 18 ਮਰਲੇ ਜ਼ਮੀਨ ਵਾਕਿਆ ਪਿੰਡ ਸ਼ਰੀਂਹ ਵਾਲਾ ਬਰਾੜ ਵਿਖੇ ਸ਼ਾਮ ਸੁੰਦਰ ਵਲੋਂ ਨਾਜਾਇਜ਼ ਲਾਭ ਲੈਣ ਦੀ ਖਾਤਰ ਬੈਂਕ ਕਰਮਚਾਰੀਆਂ ਤੇ ਮਾਲ ਵਿਭਾਗ ਦੇ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਆਪਣੇ ਪਰਿਵਾਰਿਕ ਮੈਂਬਰਾਂ ਦੇ ਨਾਮ ’ਤੇ 1 ਕਰੋੜ 30 ਲੱਖ ਰੁਪਏ ਦਾ ਲੋਨ ਹਾਸਲ ਕੀਤਾ ਹੈ।

ਹਰਜਿੰਦਰ ਸਿੰਘ ਨੇ ਦੱਸਿਆ ਕਿ ਉਸ ਤਰ੍ਹਾਂ ਮੁਲਜ਼ਮ ਸ਼ਾਮ ਸੁੰਦਰ, ਕਮਲੇਸ਼ ਰਾਣੀ ਪਤਨੀ ਸ਼ਾਮ ਸੁੰਦਰ, ਰਿੰਪੀ ਰਾਣੀ ਪਤਨੀ ਸੰਦੀਪ ਕੁਮਾਰ, ਜਸਪ੍ਰੀਤ ਕੌਰ ਪਤਨੀ ਪ੍ਰਦੀਪ ਕੁਮਾਰ ਵਾਸੀਅਨ 3547 ਮਾਡਲ ਟਾਊਨ ਗੁਰੂਹਰਸਹਾਏ, ਮੁਨੀਸ਼ ਕੁਮਾਰ ਮੈਨੇਜਰ ਐੱਚ. ਡੀ. ਐੱਫ. ਸੀ. ਗੁਰੂਹਰਸਹਾਏ ਅਤੇ ਗੁਰਵਿੰਦਰ ਸਿੰਘ ਫੀਲਡ ਅਫਸਰ ਐੱਚ. ਡੀ. ਐੱਫ. ਸੀ. ਬੈਂਕ ਗੁਰੂਹਰਸਹਾਏ ਨੇ ਉਸ ਨਾਲ ਧੋਖਾਦੇਹੀ ਕੀਤੀ ਹੈ। ਜਾਂਚਕਰਤਾ ਨੇ ਦੱਸਿਆ ਕਿ ਪੁਲਸ ਵਲੋਂ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਮੁਲਜ਼ਮਾਂ ’ਤੇ ਪੜਤਾਲ ਉਪਰੰਤ ਮੁਕੱਦਮਾ ਦਰਜ ਕੀਤਾ ਗਿਆ ਹੈ।


author

Gurminder Singh

Content Editor

Related News