ਤਰਲ ਆਕਸੀਜਨ ਦੀ ਸਪਲਾਈ ਪੰਜਾਬ ’ਚ ਬੰਦ, ਸੰਕਟ ਹੋਰ ਗੰਭੀਰ

Saturday, Apr 24, 2021 - 12:58 PM (IST)

ਤਰਲ ਆਕਸੀਜਨ ਦੀ ਸਪਲਾਈ ਪੰਜਾਬ ’ਚ ਬੰਦ, ਸੰਕਟ ਹੋਰ ਗੰਭੀਰ

ਜਲੰਧਰ (ਸੁਨੀਲ)- ਕੋਰੋਨਾ ਦੀ ਦੂਜੀ ਲਹਿਰ ਨੇ ਸਰਕਾਰ ਅਤੇ ਪ੍ਰਸ਼ਾਸਨ ਦੇ ਹੱਥ-ਪੈਰ ਫੁਲਾ ਦਿੱਤੇ ਹਨ। ਇਸ ਦਾ ਮੁੱਖ ਕਾਰਨ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਲਈ ਅਤਿ ਜ਼ਰੂਰੀ ਆਕਸੀਜਨ ਗੈਸ ਦੀ ਕਮੀ ਹੈ, ਜਿਸ ਲਈ ਸਰਕਾਰ ਅਤੇ ਪ੍ਰਸ਼ਾਸਨ ਖ਼ੁਦ ਹੀ ਜ਼ਿੰਮੇਵਾਰ ਹੈ ਕਿਉਂਕਿ ਉਨ੍ਹਾਂ ਨੇ ਸਮਾਂ ਰਹਿੰਦੇ ਇਸ ਲਈ ਕੋਈ ਕੋਸ਼ਿਸ਼ ਨਹੀਂ ਕੀਤੀ।

ਇਹ ਵੀ ਪੜ੍ਹੋ :  ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਲੈ ਕੇ ਜਲੰਧਰ ਦੇ ਡੀ. ਸੀ. ਦੀ ਸਖ਼ਤੀ, ਨੋਡਲ ਅਧਿਕਾਰੀ ਕੀਤੇ ਤਾਇਨਾਤ

ਹੁਣ ਹਾਲਾਤ ਇਹ ਹਨ ਕਿ ਉੱਤਰ ਭਾਰਤ ਵਿਚ ਸਿਰਫ਼ 3 ਕੰਪਨੀਆਂ ਤਰਲ ਆਕਸੀਜਨ ਤਿਆਰ ਕਰਦੀਆਂ ਹਨ ਅਤੇ ਇਹ ਤਿੰਨੋਂ ਕੰਪਨੀਆਂ ਹਿਮਾਚਲ ਵਿਚ ਬੱਦੀ, ਉੱਤਰਾਖੰਡ ’ਚ ਦੇਹਰਾਦੂਨ ਅਤੇ ਰੁੜਕੀ ਵਿਚ ਸਥਿਤ ਹਨ। ਇਨ੍ਹਾਂ ਕੰਪਨੀਆਂ ਨੇ ਫ਼ੈਸਲਾ ਕੀਤਾ ਹੈ ਕਿ ਉਹ ਦਿੱਲੀ ਅਤੇ ਉੱਤਰ ਪ੍ਰਦੇਸ਼ ਵਿਚ ਹੀ ਕੋਰੋਨਾ ਦੇ ਵਧਦੇ ਮਰੀਜ਼ਾਂ ਕਾਰਨ ਆਕਸੀਜਨ ਦੀ ਸਪਲਾਈ ਕਰਨਗੀਆਂ, ਇਸ ਕਾਰਨ ਪੰਜਾਬ ਵਿਚ ਇਸ ਦੀ ਸਪਲਾਈ ਨਹੀਂ ਹੋ ਰਹੀ ਹੈ।

ਇਹ ਵੀ ਪੜ੍ਹੋ :  ਮੈਰਿਜ ਪੈਲੇਸਾਂ ਵਾਲੇ ਕੋਰੋਨਾ ਨਿਯਮਾਂ ਦੀਆਂ ਸ਼ਰੇਆਮ ਉਡਾ ਰਹੇ ਧੱਜੀਆਂ, ਵਿਆਹਾਂ 'ਚ ਸ਼ਾਮਲ ਹੋ ਰਹੇ ਵੱਡੀ ਗਿਣਤੀ 'ਚ ਮਹਿਮਾਨ

24 ਘੰਟਿਆਂ ਵਿਚ ਭਰੇ ਜਾਂਦੇ ਹਨ 2300 ਸਿਲੰਡਰ ਅਤੇ ਡਿਮਾਂਡ 6000 ਦੀ
ਪਿੰਡ ਕਬੂਲਪੁਰ ਦੀ ਆਕਸੀਜਨ ਕੰਪਨੀ ਵਿਚ 24 ਘੰਟਿਆਂ ਵਿਚ 1200 ਸਿਲੰਡਰ ਤਿਆਰ ਹੁੰਦੇ ਹਨ ਅਤੇ ਇਸ ਤਰ੍ਹਾਂ ਜੰਡੂਸਿੰਘਾ ਸਥਿਤ ਕੰਪਨੀ ਵਿਚ ਵੀ 1100 ਸਿਲੰਡਰ ਹੀ ਭਰੇ ਜਾਂਦੇ ਹਨ ਅਤੇ ਮੰਗ ਲਗਭਗ 6000 ਦੇ ਲਗਭਗ ਹੈ। ਇਹ ਆਕਸੀਜਨ ਹੁਣ ਪਾਣੀ, ਬਿਜਲੀ ਅਤੇ ਕੁਦਰਤੀ ਹਵਾ ਤੋਂ ਤਿਆਰ ਹੋ ਰਹੀ ਹੈ। ਹੁਣ ਪ੍ਰਸ਼ਾਸਨ ਅਤੇ ਕੰਪਨੀ ਵਾਲਿਆਂ ਲਈ ਇਹ ਸਭ ਤੋਂ ਵੱਡੀ ਚੁਣੌਤੀ ਹੈ ਕਿ ਇਸ ਡਿਮਾਂਡ ਨੂੰ ਕਿਵੇਂ ਪੂਰਾ ਕੀਤਾ ਜਾਵੇ। ਡੀ. ਸੀ. ਘਨਸ਼ਾਮ ਥੋਰੀ ਨੇ ਕਿਹਾ ਕਿ ਜਿੱਥੇ ਗੱਲ ਤਰਲ ਆਕਸੀਜਨ ਨਾ ਮਿਲਣ ਦੀ ਹੈ, ਇਸ ਲਈ ਉਹ ਹਾਈ ਅਥਾਰਿਟੀ ਨਾਲ ਗੱਲ ਕਰ ਰਹੇ ਹਨ, ਇਸ ਦਾ ਹੱਲ ਜਲਦ ਤੋਂ ਜਲਦ ਕੱਢ ਲਿਆ ਜਾਵੇਗਾ।

ਇਹ ਵੀ ਪੜ੍ਹੋ : ਕਪੂਰਥਲਾ ਵਿਖੇ ਰਿਜ਼ਾਰਟ ’ਚ ਚੱਲ ਰਹੀ ਪਾਰਟੀ ’ਚ ਅਚਾਨਕ ਪੁੱਜੀ ਪੁਲਸ ਨੇ ਪਾ ਦਿੱਤਾ ਭੜਥੂ


author

shivani attri

Content Editor

Related News