ਪਿੰਡ ਮੰਡਿਆਣੀ ''ਚ ਵਰ੍ਹਿਆ ਆਸਮਾਨੀ ਕਹਿਰ, ਪੱਕੀਆਂ ਕੰਧਾਂ ''ਚ ਪਈਆਂ ਤਰੇੜਾਂ (ਤਸਵੀਰਾਂ)

Tuesday, Jun 01, 2021 - 12:54 PM (IST)

ਪਿੰਡ ਮੰਡਿਆਣੀ ''ਚ ਵਰ੍ਹਿਆ ਆਸਮਾਨੀ ਕਹਿਰ, ਪੱਕੀਆਂ ਕੰਧਾਂ ''ਚ ਪਈਆਂ ਤਰੇੜਾਂ (ਤਸਵੀਰਾਂ)

ਲੁਧਿਆਣਾ (ਬੱਬਰ) : ਇੱਥੇ ਹਲਕਾ ਦਾਖਾ ਦੇ ਪਿੰਡ ਮੰਡਿਆਣੀ ਵਿਖੇ ਬੀਤੀ ਰਾਤ ਆਸਮਾਨੀ ਬਿਜਲੀ ਦਾ ਕਹਿਰ ਉਸ ਸਮੇਂ ਦੇਖਣ ਨੂੰ ਮਿਲਿਆ, ਜਦੋਂ ਪਿੰਡ ਦੇ ਕਈ ਘਰਾਂ 'ਚ ਆਸਮਾਨੀ ਬਿਜਲੀ ਡਿਗਣ ਕਾਰਨ ਮੋਟਾ ਨੁਕਸਾਨ ਹੋ ਗਿਆ। ਪਿੰਡ ਦੇ ਕਈ ਘਰਾਂ 'ਚ ਬਿਜਲੀ ਦੇ ਉਪਕਰਨਾਂ ਨੂੰ ਬਹੁਤ ਨੁਕਸਾਨ ਪਹੁੰਚਿਆ। ਕਈ ਘਰਾਂ ਦੀਆਂ ਪੱਕੀਆਂ ਕੰਧਾਂ 'ਚ ਵੀ ਮੋਟੀਆਂ ਤਰੇੜਾਂ ਪੈ ਗਈਆਂ।

ਇਹ ਵੀ ਪੜ੍ਹੋ : ਦਿੱਲੀ ਦਰਬਾਰ ’ਚ 'ਕੈਪਟਨ' ’ਤੇ ਕਰਾਰਾ ਵਾਰ, ਮੰਤਰੀਆਂ-ਵਿਧਾਇਕਾਂ ਨੇ ਜੰਮ ਕੇ ਕੱਢੀ ਭੜਾਸ

PunjabKesari

ਇੱਥੋਂ ਤੱਕ ਕਿ ਕਈ ਘਰਾਂ 'ਚ ਪੂਰੀ ਦੀ ਪੂਰੀ ਬਿਜਲੀ ਫਿਟਿੰਗ ਹੀ ਸੜ ਗਈ। ਅਜੇ ਤੱਕ ਆਸਮਾਨੀ ਬਿਜਲੀ ਡਿਗਣ ਕਾਰਨ ਹੋਏ ਨੁਕਸਾਨ ਦਾ ਪਤਾ ਨਹੀਂ ਲੱਗ ਸਕਿਆ ਹੈ ਕਿਉਂਕਿ ਬੀਤੀ ਰਾਤ ਤੋਂ ਹੀ ਪਿੰਡ 'ਚ ਬਿਜਲੀ ਬੰਦ ਹੈ। ਹਾਲਾਂਕਿ ਇਸ ਦੌਰਾਨ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।

ਇਹ ਵੀ ਪੜ੍ਹੋ : CBSE 12ਵੀਂ ਬੋਰਡ ਦੀਆਂ ਪ੍ਰੀਖਿਆਵਾਂ ਸਬੰਧੀ ਜ਼ਰੂਰੀ ਖ਼ਬਰ, ਸਰਕਾਰ ਅੱਜ ਕਰ ਸਕਦੀ ਹੈ ਵੱਡਾ ਐਲਾਨ

PunjabKesari

ਪਿੰਡ 'ਚ ਲੋਕਾਂ ਦੇ ਘਰਾਂ ਬਾਹਰ ਲੱਗੇ ਬਿਜਲੀ ਦੇ ਮੀਟਰ ਅਤੇ ਬਕਸੇ ਵੀ ਪੂਰੀ ਤਰ੍ਹਾਂ ਸੜ ਗਏ। ਪਿੰਡ ਦੇ ਲੋਕਾਂ ਨੇ ਕਿਹਾ ਕਿ ਬਿਜਲੀ ਡਿਗਣ ਕਾਰਨ ਜੋ ਮੀਟਰ ਸੜੇ ਹਨ, ਬਿਜਲੀ ਵਿਭਾਗ ਨੂੰ ਚਾਹੀਦਾ ਹੈ ਕਿ ਨਵੇਂ ਮੀਟਰ ਲਾਉਣ ਦਾ ਖ਼ਰਚਾ ਖ਼ਪਤਕਾਰਾਂ 'ਤੇ ਨਾ ਪਾਇਆ ਜਾਵੇ ਕਿਉਂਕਿ ਇਸ 'ਚ ਖ਼ਪਤਕਾਰਾਂ ਦਾ ਕੋਈ ਕਸੂਰ ਨਹੀਂ ਹੈ।

PunjabKesari

PunjabKesari
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
 


author

Babita

Content Editor

Related News