ਪਰਿਵਾਰ ਦੇ 7 ਮੈਂਬਰਾਂ ਨੂੰ ਨਹਿਰ ''ਚ ਸੁੱਟ ਕੇ ਮਾਰਨ ਵਾਲੇ ਨੂੰ ਅਦਾਲਤ ਨੇ ਸੁਣਾਈ ਉਮਰ ਕੈਦ ਦੀ ਸਜ਼ਾ

Friday, Mar 03, 2023 - 12:24 PM (IST)

ਪਰਿਵਾਰ ਦੇ 7 ਮੈਂਬਰਾਂ ਨੂੰ ਨਹਿਰ ''ਚ ਸੁੱਟ ਕੇ ਮਾਰਨ ਵਾਲੇ ਨੂੰ ਅਦਾਲਤ ਨੇ ਸੁਣਾਈ ਉਮਰ ਕੈਦ ਦੀ ਸਜ਼ਾ

ਫਾਜ਼ਿਲਕਾ (ਨਾਗਪਾਲ, ਸੁਖਵਿੰਦਰ) : ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਮੈਡਮ ਜਤਿੰਦਰ ਕੌਰ ਦੀ ਅਦਾਲਤ ਵੱਲੋਂ ਆਪਣੇ ਪਰਿਵਾਰ ਦੇ 7 ਮੈਂਬਰਾਂ ਨੂੰ ਕਾਰ ਸਮੇਤ ਗੰਗਕਨਾਲ ਨਹਿਰ ’ਚ ਸੁੱਟ ਕੇ ਮਾਰਨ ਵਾਲੇ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਦੋਸ਼ੀ ਨੂੰ ਉਮਰ ਕੈਦ ਤੋਂ ਬਿਨਾਂ 10 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਵੀ ਮਾਣਯੋਗ ਅਦਾਲਤ ਵੱਲੋਂ ਦਿੱਤੀ ਗਈ ਹੈ। ਉਕਤ ਸਜ਼ਾ ਪੁਲਸ ਥਾਣਾ ਖੂਈ ਖੇੜਾ ਵਿਖੇ ਦਰਜ ਐੱਫ. ਆਈ. ਆਰ. ਨੰਬਰ 123 ਅਕਤੂਬਰ 3, 2019 ਦੇ ਮਾਮਲੇ ’ਚ ਸੁਣਾਈ ਗਈ ਹੈ। ਦੋਸ਼ੀ ਬਲਵਿੰਦਰ ਸਿੰਘ ਪੁੱਤਰ ਰਾਜਿੰਦਰ ਸਿੰਘ ਪਿੰਡ ਆਲਮਸ਼ਾਹ ਢਾਣੀ ਅਮਰਪੁਰਾ ਦਾ ਰਹਿਣ ਵਾਲਾ ਸੀ।

ਇਹ ਵੀ ਪੜ੍ਹੋ- 5 ਸਾਲ ਪਹਿਲਾਂ ਵਿਦੇਸ਼ ਗਏ ਬਰਨਾਲਾ ਦੇ ਨੌਜਵਾਨ ਦਾ ਜਨਮਦਿਨ ਮੌਕੇ ਗੋਲ਼ੀਆਂ ਮਾਰ ਕੇ ਕਤਲ

ਇਸ ਸਬੰਧ ’ਚ ਹਰਬੰਸ ਸਿੰਘ ਵਾਸੀ ਪਿੰਡ ਪੱਕਾ ਚਿਸਤੀ ਦੇ ਬਿਆਨਾਂ ’ਤੇ ਪਰਚਾ ਦਰਜ ਹੋਇਆ ਸੀ। ਦੋਸ਼ੀ ਨੇ ਸ਼ਿਕਾਇਤਕਰਤਾ ਹਰਬੰਸ ਸਿੰਘ ਦੀ ਕੁੜੀ ਸਮੇਤ ਆਪਣੇ ਪੂਰੇ ਪਰਿਵਾਰ ਨੂੰ ਨਹਿਰ ’ਚ ਸੁੱਟ ਕੇ ਮਾਰ ਦਿੱਤਾ ਸੀ। ਐੱਫ. ਆਈ. ਆਰ. ’ਚ ਹਰਬੰਸ ਸਿੰਘ ਨੇ ਦੱਸਿਆ ਸੀ ਕਿ ਉਸ ਦੀ ਕੁੜੀ ਕੁਲਵਿੰਦਰ ਕੌਰ ਦਾ ਵਿਆਹ ਸੁਰਿੰਦਰ ਸਿੰਘ ਵਾਸੀ ਆਲਮਸ਼ਾਹ ਢਾਣੀ ਅਮਰਪੁਰਾ ਨਾਲ ਹੋਇਆ ਸੀ। ਉਸ ਦੀ ਕੁੜੀ ਅਤੇ ਜਵਾਈ ਦੇ ਤਿੰਨ ਬੱਚੇ ਸਨ। ਜਦਕਿ ਉਸ ਦੇ ਜਵਾਈ ਸੁਰਿੰਦਰ ਸਿੰਘ ਦੇ ਵੱਡੇ ਭਰਾ ਬਲਵਿੰਦਰ ਸਿੰਘ ਦਾ ਆਪਣੇ ਪਰਿਵਾਰ ਪ੍ਰਤੀ ਵਿਵਹਾਰ ਠੀਕ ਨਹੀਂ ਸੀ ਅਤੇ ਉਹ ਪਰਿਵਾਰ ਦੇ ਬਾਕੀ ਮੈਂਬਰਾਂ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ। ਉਸਦੇ ਆਪਣੇ ਦੋ ਬੱਚੇ ਵੀ ਸਨ ਜਦਕਿ ਉਸ ਦੀ ਪਤਨੀ ਦੀ ਮੌਤ ਹੋ ਚੁੱਕੀ ਸੀ।

ਇਹ ਵੀ ਪੜ੍ਹੋ- ਪਟਿਆਲਾ 'ਚ ਵੱਡੀ ਵਾਰਦਾਤ, ਫੋਨ ਬੰਦ ਕਰਨ ਦਾ ਕਹਿਣ 'ਤੇ ਤੈਸ਼ 'ਚ ਆਏ ਕਲਯੁੱਗੀ ਪੁੱਤ ਨੇ ਛੱਤ ਤੋਂ ਹੇਠਾਂ ਸੁੱਟੀ ਮਾਂ

ਐੱਫ. ਆਈ. ਆਰ. ਅਨੁਸਾਰ ਘਟਨਾ ਵਾਲੇ ਦਿਨ ਯਾਨੀ 26 ਸਤੰਬਰ 2019 ਨੂੰ ਉਕਤ ਦੋਸ਼ੀ ਆਪਣੀ ਕਾਰ ’ਤੇ ਆਪਣੇ ਭਰਾ, ਭਰਾ ਦੀ ਪਤਨੀ, ਮਾਂ, ਆਪਣੇ ਇਕ ਬੱਚੇ ਅਤੇ ਭਰਾ ਦੇ ਤਿੰਨ ਬੱਚਿਆਂ ਨੂੰ ਪਿੰਡ ਅੱਚਾੜਿਕੀ ਕਿਸੇ ਬਾਬੇ ਕੋਲ ਲੈ ਕੇ ਗਿਆ ਸੀ, ਜਦਕਿ ਵਾਪਸੀ ਸਮੇਂ ਪਿੰਡ ਜੰਡਵਾਲਾ ਮੀਰਾਂ ਸਾਂਗਲਾ ਕੋਲ ਉਸਨੇ ਕਾਰ ਸਮੇਤ ਸਾਰਿਆਂ ਨੂੰ ਗੰਗ ਕੈਨਾਲ ਨਹਿਰ ’ਚ ਸੁੱਟ ਦਿੱਤਾ। ਹਾਂਲਾਕਿ ਘਟਨਾ ਤੋਂ ਬਾਅਦ ਦੋਸ਼ੀ ਨੇ ਇਸ ਨੂੰ ਇਕ ਹਾਦਸਾ ਸਿੱਧ ਕਰਨ ਦਾ ਯਤਨ ਕੀਤਾ ਪਰ ਬਾਅਦ ’ਚ ਉਸਦਾ ਭੇਦ ਖੁੱਲ ਗਿਆ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News