ਛੁੱਟੀ ਆਏ ਫੌਜੀ ਨੇ ਚਲਾਈ ਗੋਲੀ 1 ਜਖ਼ਮੀ, ਫੌਜੀ ਸਮੇਤ 2 ਦੇ ਖਿਲਾਫ਼ ਕੇਸ ਦਰਜ
Monday, Sep 18, 2017 - 03:30 PM (IST)
ਬਟਾਲਾ, ਅਲੀਵਾਲ (ਸੈਂਡੀ/ਸ਼ਰਮਾ) - ਬੀਤੀ ਰਾਤ ਪਿੰਡ ਘਣੀਏ ਕੇ ਬਾਂਗਰ ਵਿਖੇ ਛੁੱਟੀ ਆਏ ਫੌਜੀ ਵੱਲੋਂ ਆਪਣੀ ਲਾਇਸੈਂਸੀ ਬੰਦੂਕ ਨਾਲ ਇੱਕ ਵਿਅਕਤੀ 'ਤੇ ਗੋਲੀ ਚਲਾ ਕੇ ਉਸ ਨੂੰ ਜਖ਼ਮੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆ ਥਾਣਾ ਅਲੀਵਾਲ ਦੇ ਐੱਸ. ਐੱਚ. ਓ. ਪਰਮਜੀਤ ਸਿੰਘ ਨੇ ਦੱਸਿਆ ਕਿ ਜਤਿੰਦਰ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਘਣੀਏ ਕੇ ਬਾਂਗਰ ਦੀ ਪਿੰਡ ਦੇ ਇਕ ਵਿਅਕਤੀ ਹਰਪਾਲ ਸਿੰਘ ਪੁੱਤਰ ਅਜੀਤ ਸਿੰਘ ਜੋ ਫੌਜ 'ਚ ਨੌਕਰੀ ਕਰਦਾ ਹੈ ਦੇ ਨਾਲ ਪੁਰਾਣੀ ਰੰਜਿਸ਼ ਸੀ ਕਿ ਬੀਤੀ ਰਾਤ ਜਤਿੰਦਰ ਅੱਡੇ ਵਿੱਚ ਫਰੂਟ ਦੀ ਰੇਹੜੀ ਤੇ ਖੜਾ ਸੀ ਅਤੇ ਹਰਪਾਲ ਵੀ ਆਪਣੇ ਦੋ ਸਾਥੀਆਂ ਸਮੇਤ ਉਥੇ ਆ ਗਿਆ। ਜਿੱਥੇ ਦੋਵਾਂ ਦਾ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਿਆ, ਤਾਂ ਹਰਪਾਲ ਨੇ ਆਪਣੀ 315 ਬੋਰ ਬੰਦੂਕ ਨਾਲ ਗੋਲੀ ਚਲਾ ਦਿੱਤੀ। ਜੋ ਜਤਿੰਦਰ ਦੇ ਖੱਬੇ ਪੱਟ 'ਚ ਲੱਗੀ। ਜਿਸ ਨਾਲ ਉਹ ਗੰਭੀਰ ਰੂਪ 'ਚ ਜਖ਼ਮੀ ਹੋ ਗਿਆ। ਜਿਸ ਨੂੰ ਤੁਰੰਤ ਇਲਾਜ਼ ਲਈ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਭੇਜਿਆ।
ਐੱਸ. ਐੱਚ. ਓ. ਨੇ ਦੱਸਿਆ ਕਿ ਜ਼ਖਮੀ ਜਤਿੰਦਰ ਸਿੰਘ ਦੇ ਬਿਆਨਾਂ 'ਤੇ ਹਰਪਾਲ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਘਣੀਏ ਕੇ ਬਾਂਗਰ ਅਤੇ ਅਜੇ ਪੁੱਤਰ ਪ੍ਰਦੂਮਣ ਵਾਸੀ ਕਲਾਨੌਰ, ਰਾਣਾ ਵਾਸੀ ਮੰਜਿਆਂਵਾਲੀ ਦੇ ਖਿਲਾਫ਼ ਮੁਕੱਦਮਾ ਨੰ. 40, ਧਾਰਾ 307, 379, 27,54,59 ਅਤੇ ਆਈ.ਪੀ.ਸੀ ਤਹਿਤ ਕੇਸ ਦਰਜ ਕਰ ਲਿਆ ਹੈ। ਐੱਸ. ਐੱਚ. ਓ. ਨੇ ਦੱਸਿਆ ਕਿ ਉਕਤ ਵਿਅਕਤੀ ਜਖ਼ਮੀ ਜਤਿੰਦਰ ਸਿੰਘ ਦੇ ਕੋਲੋਂ 1 ਸੋਨੇ ਦੀ ਚੇਨ ਅਤੇ ਉਸ ਦਾ ਮੋਬਾਇਲ ਫੋਨ ਵੀ ਖੋਹ ਕੇ ਲੈ ਗਏ।
