ਕਰਫਿਊ ’ਚ ਮਾਂ-ਬਾਪ ਨੂੰ ਯਾਦ ਕਰਦੀ ਧੀ ਨੇ ਕੀਤੀ ‘ਦੁਨੀਆ ਦੇ ਤੰਦਰੁਸਤ ਰਹਿਣ ਦੀ ਅਰਦਾਸ’

Thursday, Apr 02, 2020 - 11:42 AM (IST)

ਕਰਫਿਊ ’ਚ ਮਾਂ-ਬਾਪ ਨੂੰ ਯਾਦ ਕਰਦੀ ਧੀ ਨੇ ਕੀਤੀ ‘ਦੁਨੀਆ ਦੇ ਤੰਦਰੁਸਤ ਰਹਿਣ ਦੀ ਅਰਦਾਸ’

ਜਲੰਧਰ (ਬਿਊਰੋ) - ਕੋਰੋਨਾ ਦੇ ਦੌਰ ਅੰਦਰ ਜਗਬਾਣੀ ਦੀ ਵਿਸ਼ੇਸ਼ ਮੁਹਿੰਮ ‘‘ਮੈਂ ਠੀਕ ਠਾਕ ਹਾਂ’’ - ਇਹ ਚਿੱਠੀ ਨਵਲੀਨ ਕੌਰ ਵਲੋਂ ਆਪਣੇ ਮੰਮੀ-ਪਾਪਾ ਜੀ ਨੂੰ ਲਿਖੀ ਗਈ ਹੈ। ਇਸ ਚਿੱਠੀ ’ਚ ਨਵਲੀਨ ਉਨ੍ਹਾਂ ਨੂੰ ਆਪਣਾ ਧਿਆਨ ਰੱਖਣ ਦੇ ਨਾਲ-ਨਾਲ ਪਰਿਵਾਰ ਨਾਲ ਸਮਾਂ ਬਤੀਤ ਕਰਨ ਦੇ ਬਾਰੇ ਗੱਲਬਾਤ ਕਰ ਰਹੀ ਹੈ। ਕਰਫਿਊ ਦੇ ਕਾਰਨ ਪਰਿਵਾਰ ਨਾਲ ਬੈਠਣ ਦਾ ਮੌਕਾ ਮਿਲਣ ’ਤੇ ਉਕਤ ਧੀ ਪ੍ਰਮਾਤਮਾ ਦਾ ਸ਼ੁਕਰੀਆ ਅਦਾ ਕਰਦੇ ਹੋਏ ਪੂਰੀ ਦੁਨੀਆਂ ਦੀ ਭਲਾਈ ਅਤੇ ਤੰਦਰੁਸਤੀ ਦੀ ਅਰਦਾਸ ਕਰ ਰਹੀ ਹੈ।

PunjabKesari

ਕੋਰੋਨਾ ਵਾਇਰਸ ਦੇ ਚੱਲ ਰਹੇ ਇਸ ਦੌਰ ਨੂੰ ਨਿਜਿੱਠਣ ਦੇ ਲਈ ਕਰਫ਼ਿਊ ਲਾਇਆ ਗਿਆ ਹੈ। ਅਜਿਹੇ ਹਾਲਾਤ ਵਿਚ ਬਹੁਤ ਸਾਰੇ ਸੱਜਣ ਆਪਣਿਆਂ ਤੋਂ ਵਿਛੜੇ ਹੋਏ ਹਨ। ਇਹ ਸਿਰਫ ਇਕ ਪ੍ਰਤੀਕਾਤਮਕ ਨਜ਼ਰੀਆ ਹੈ ਕਿ ਅਸੀਂ ਇੰਝ ਚਿੱਠੀ ਦੀ ਸ਼ਕਲ 'ਚ ਆਪਣੀਆਂ ਗੱਲਾਂ ਆਪਣੇ ਖਾਸ ਤੱਕ ਪਹੁੰਚਾਉਣ ਦੇ ਬਹਾਨੇ ਸਭ ਨਾਲ ਸਾਂਝੀਆਂ ਕਰੀਏ। ਜ਼ਿੰਦਗੀ ਦੀ ਇਸ ਭੱਜ ਦੌੜ 'ਚ ਅਕਸਰ ਇਹ ਸ਼ਿਕਾਇਤ ਹਮੇਸ਼ਾ ਰਹਿੰਦੀ ਹੈ ਕਿ ਬਹੁਤ ਕੁਝ ਅਣਕਹਿਆ ਰਹਿ ਗਿਆ। ਆਓ, ਉਸ ਅਣਕਹੇ ਨੂੰ ਅੱਜ ਅਸੀਂ ਖ਼ਤ ਦੀ ਸ਼ਕਲ 'ਚ ਜ਼ੁਬਾਨ ਦਾ ਨਾਂ ਦੇ ਦੇਈਏ। ਜੇਕਰ ਤੁਸੀਂ ਵੀ ਆਪਣੇ ਕਿਸੇ ਖਾਸ ਨਾਲ ਆਪਣੇ ਦਿਲ ਦੀ ਗੱਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਭੇਜੋ ਸਾਨੂੰ ਆਪਣਾ ਹੱਥ ਲਿਖਿਆ ਖ਼ਤ, ਜਿਸ ਨੂੰ ਅਸੀਂ ਆਪਣੀ ‘ਜਗਬਾਣੀ’ ਦੀ ਵੈੱਬਸਾਈਟ 'ਤੇ ਪ੍ਰਕਾਸ਼ਿਤ ਕਰਾਂਗੇ। ਸਾਨੂੰ ਉਮੀਦ ਅਤੇ ਵਿਸ਼ਵਾਸ਼ ਹੈ ਕਿ ਅਸੀਂ ਇਸ ਮੁਸ਼ਕਲ ਦੀ ਘੜੀ ’ਚ ਤੁਹਾਡੇ ਦਿਲ ਦੀ ਗੱਲ ਤੁਹਾਡੇ ਆਪਣਿਆਂ ਤੱਕ ਪਹੁੰਚਾ ਸਕੀਏ। ਸਾਨੂੰ ਤੁਸੀਂ ਆਪਣੀ ਲਿਖੀ ਹੋਈ ਚਿੱਠੀ news@jagbani.com ’ਤੇ ਮੇਲ ਕਰ ਸਕਦੇ ਹੋ।

ਪੜ੍ਹੋ ਇਗ ਖਬਰ ਵੀ - ਕਰਫਿਊ ਦਰਮਿਆਨ ਭਰਾ ਦੀ ਭੈਣ ਨੂੰ ਚਿੱਠੀ, ਕਿਹਾ ‘ਸਰਬੱਤ ਦੇ ਭਲੇ ਲਈ ਕਰੋ ਅਰਦਾਸ’

ਪੜ੍ਹੋ ਇਹ ਖਬਰ ਵੀ - ‘ਰੱਬ ਵਰਗਾ ਹੁੰਦਾ ਹੈ ਇਕ ਦੋਸਤ ਦਾ ਸਹਾਰਾ’ 

ਪੜ੍ਹੋ ਇਹ ਖਬਰ ਵੀ - ‘ਹੁਣ ਤੱਕ ਦੇ ਮਿਲੇ ਜੀਵਨ ਲਈ ਸ਼ੁਕਰਾਨਾ’


author

rajwinder kaur

Content Editor

Related News