ਦੰਦ ਸਾਫ਼ ਕਰਦਾ-ਕਰਦਾ ਬੁਰਸ਼ ਹੀ ਖਾ ਗਿਆ ਬੰਦਾ ! ਡਾਕਟਰਾਂ ਨੇ ਇੰਝ ਕੱਢਿਆ ਬਾਹਰ
Wednesday, Nov 04, 2026 - 01:34 PM (IST)
ਨੈਸ਼ਨਲ ਡੈਸਕ : ਮਹਾਰਾਸ਼ਟਰ ਦੇ ਪੇਨ ਇਲਾਕੇ ਤੋਂ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਥੇ 50 ਸਾਲ ਰਾਜੇਂਦਰ ਮਾਲੁਸਰੇ ਨਾਮ ਦਾ ਇਕ ਵਿਅਕਤੀ ਦੰਦਾਂ ਵਿਚ ਬਰਸ਼ ਕਰਦੇ ਸਮੇਂ ਗਲਤੀ ਨਾਲ ਪੂਰਾ ਟੁੱਥਬ੍ਰਸ਼ ਹੀ ਨਿਗਲ ਗਿਆ। ਇਸ ਘਟਨਾ ਨਾਲ ਬਰਸ਼ ਉਸ ਦੇ ਢਿੱਡ ਵਿਚ ਫਸ ਗਿਆ, ਜਿਸ ਨਾਲ ਉਸ ਨੂੰ ਬਹੁਤ ਪਰੇਸ਼ਾਨੀ ਹੋਈ। ਇਸ ਘਟਨਾ ਤੋਂ ਬਾਅਦ ਰਾਜੇਂਦਰ ਮੁੰਬਈ ਦੇ ਮੈਡੀਕਵਰ ਹਸਪਤਾਲ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਪਹਿਲਾਂ ਐਕਸ-ਰੇ ਕਰਵਾਉਣ ਦੀ ਸਿਫਾਰਸ਼ ਕੀਤੀ।
ਇਹ ਵੀ ਪੜ੍ਹੋ: ਦੀਵਾਲੀ 'ਤੇ ਮਹਿੰਗੀ ਪਵੇਗੀ 'ਠਾਹ-ਠਾਹ' ! 50 ਫ਼ੀਸਦੀ ਤੱਕ ਵਧੀਆਂ ਪਟਾਕਿਆਂ ਦੀਆਂ ਕੀਮਤਾਂ
ਦੱਸ ਦੇਈਏ ਕਿ ਪੀੜਤ ਵਿਅਕਤੀ ਆਟੋ-ਰਿਕਸ਼ਾ ਚਾਲਕ ਹੈ, ਜੋ ਰਿਕਸ਼ਾ ਚਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ। ਡਾਕਟਰਾਂ ਮੁਤਾਬਕ ਪਲਾਸਟਿਕ ਅਤੇ ਫਾਈਬਰ ਦਾ ਬਣਿਆ ਹੋਣ ਕਾਰਨ ਟੁੱਥਬ੍ਰਸ਼ ਐਕਸ-ਰੇ ਵਿਚ ਸਾਫ਼ ਤੌਰ 'ਤੇ ਦਿਖਾਈ ਨਹੀਂ ਸੀ ਦੇ ਰਿਹਾ। ਇਸ ਦੌਰਾਨ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਉਸ ਨੂੰ ਮੁਬਈ ਦੇ ਮੈਡੀਕਲਰ ਦਾਕ਼ਲ ਕਰਵਾਇਆ ਗਿਆ, ਜਿਥੇ ਡਾਕਟਰਾਂ ਦੀ ਟੀਮ ਨੇ ਤੁਰੰਤ ਅਤੇ ਆਧੁਨਿਕ ਡਾਕਟਰੀ ਤਕਨਾਲੋਜੀ ਦੀ ਵਰਤੋਂ ਕੀਤੀ ਅਤੇ ਬਿਨਾਂ ਕਿਸੇ ਸਰਜਰੀ ਅਤੇ ਕੱਟ-ਵੱਢ ਕੀਤੇ 30 ਮਿੰਟ 'ਚ ਉਸ ਦੇ ਢਿੱਡ 'ਚੋਂ ਟੁੱਥਬ੍ਰਸ਼ ਬਾਹਰ ਕੱਢ ਲਿਆ। ਇਸ ਤੋਂ ਬਾਅਦ ਮਰੀਜ਼ ਨੂੰ ਕੁਝ ਸਮੇਂ ਬਾਅਦ ਹੀ ਛੁੱਟੀ ਦੇ ਦਿੱਤੀ ਗਈ। ਇਸ ਘਟਨਾ ਦਾ ਸਮੇਂ ਸਿਰ ਇਲਾਜ ਹੋਣ ਕਾਰਨ ਵਿਅਕਤੀ ਦੀ ਜਾਨ ਬਚ ਗਈ।
ਇਹ ਵੀ ਪੜ੍ਹੋ: ਇਨ੍ਹਾਂਂ ਬੇਰੁਜ਼ਗਾਰਾਂ ਦੇ ਖਾਤਿਆਂ 'ਚ ਆਉਣਗੇ 5-5 ਹਜ਼ਾਰ ਤੇ ਮਿਲੇਗਾ ਰਾਸ਼ਨ! ਦੀਵਾਲੀ 'ਤੇ CM ਸ਼ੁਭੇਂਦੂ ਦਾ ਤੋਹਫ਼ਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
