ਅੱਜ ਹੈ ਗੋਵਰਧਨ ਪੂਜਾ, ਜਾਣੋ ਇਸ ਦੀ ਪੌਰਾਣਕ ਕਥਾ
11/10/2026 9:11:32 AM
ਦੀਵਾਲੀ ਤੋਂ ਅਗਲੇ ਦਿਨ ਕੱਤਕ ਮਹੀਨੇ ਦੇ ਸ਼ੁਕਲ ਪੱਖ ਦੀ ਪ੍ਰਤਿਪਦਾ ਨੂੰ ਕੁਦਰਤ ਦੀ ਪੂਜਾ ਕੀਤੀ ਜਾਂਦੀ ਹੈ। ਇਸ ਦਿਨ ਨੂੰ ਗਵਰਧਨ ਪੂਜਾ-ਅਨਕੂਟ ਮਹਾਉਤਸਵ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਗਊ ਪੂਜਾ, ਗਵਰਧਨ ਪੂਜਾ ਅਤੇ ਭਗਵਾਨ ਵਿਸ਼ਵਕਰਮਾ ਦੀ ਪੂਜਾ ਕਰਨ ਦਾ ਵਿਧਾਨ ਹੈ। ਮੰਦਰਾਂ ਵਿਚ ਕਈ ਤਰ੍ਹਾਂ ਦੇ ਖਾਣ-ਪੀਣ ਵਾਲੇ ਖੱਟੇ-ਮਿੱਠੇ ਪ੍ਰਸ਼ਾਦ ਤਿਆਰ ਕਰ ਕੇ ਅਨੁਕੂਟ ਮਹਾਉਤਸਵ ਮਨਾਇਆ ਜਾਂਦਾ ਹੈ। ਭਗਵਾਨ ਨੂੰ 56 ਤਰ੍ਹਾਂ ਦੇ ਪਕਵਾਨਾਂ ਦਾ ਭੋਗ ਲਗਾਇਆ ਜਾਂਦਾ ਹੈ ਅਤੇ ਗੋਵਰਧਨ ਪਰਬਤ ਦੀ ਪੂਜਾ ਕੀਤੀ ਜਾਂਦੀ ਹੈ। ਇਸ ਦਿਨ ਸਾਉਣੀ ਦੀਆਂ ਫਸਲਾ ਤੋਂ ਪ੍ਰਾਪਤ ਅਨਾਜ ਦੇ ਪਕਵਾਨ ਅਤੇ ਸਬਜ਼ੀਆਂ ਬਣਾ ਕੇ ਭਗਵਾਨ ਵਿਸ਼ਨੂੰ ਦੀ ਪੂਜਾ ਕੀਤੀ ਜਾਂਦੀ ਹੈ ।
ਭਗਵਾਨ ਵਿਸ਼ਨੂੰ ਦੇ ਪ੍ਰਸੰਨ ਹੋਣ ਨਾਲ ਉਨ੍ਹਾਂ ਦੀ ਕਿਰਪਾ ਸਦਾ ਘਰ ਵਿਚ ਬਣੀ ਰਹਿੰਦੀ ਹੈ। ਹਰ ਤਰ੍ਹਾਂ ਦੀ ਸੁੱਖ-ਸ਼ਾਂਤੀ ਰਹਿੰਦੀ ਹੈ ਅਤੇ ਜੀਵਨ ਵਿਚ ਕਿਸੇ ਵੀ ਤਰ੍ਹਾਂ ਦੀ ਘਾਟ ਨਹੀਂ ਰਹਿੰਦੀ। ਪੂਰੇ ਬਿਜ ਖੇਤਰ ਵਿਚ ਇਸ ਦਿਨ ਦੀਵਾਲੀ ਨਾਲੋਂ ਵੀ ਵੱਧ ਰੌਣਕ ਹੁੰਦੀ ਹੈ। ਇਹ ਤਿਉਹਾਰ ਸਾਰਿਆਂ ਨੂੰ ਗਊਵੰਸ਼ ਦੀ ਸੰਭਾਲ ਅਤੇ ਵਿਕਾਸ ਦਾ ਸੰਦੇਸ਼ ਵੀ ਦਿੰਦਾ ਹੈ।
ਸ਼੍ਰੀਮਦ ਭਾਗਵਤ ਅਨੁਸਾਰ, ਭਗਵਾਨ ਨੇ ਆਪਣੇ ਭਗਤਾਂ ਦੀ ਰੱਖਿਆ ਲਈ ਧਰਤੀ 'ਤੇ ਅਨੇਕ ਅਵਤਾਰ ਧਾਰਨ ਕੀਤੇ ਅਤੇ ਕਈ ਲੀਲਾਵਾਂ ਰਚ ਕੇ ਆਪਣੇ ਭਗਤਾਂ ਨੂੰ ਸੁਖੀ ਕੀਤਾ। ਉਨ੍ਹਾਂ ਦੇ ਸਾਰੇ ਅਵਤਾਰ ਅਤੇ ਲੀਲਾਵਾਂ ਕਿਸੇ ਵਿਸ਼ੇਸ਼ ਉਦੇਸ਼ ਨਾਲ ਜੁੜੇ ਹੋਏ ਹਨ। ਭਗਵਾਨ ਸਦਾ ਹੀ ਆਪਣੇ ਭਗਤਾਂ ਦੀ ਭਗਤੀ ਦੇ ਵੱਸ ਵਿਚ ਰਹਿੰਦੇ ਹਨ, ਪਰ ਉਨ੍ਹਾਂ ਨੂੰ ਹੰਕਾਰ ਬਿਲਕੁਲ ਪਸੰਦ ਨਹੀਂ। ਗਿਰਿਰਾਜ ਗੋਵਰਧਨ ਦਾ ਮਾਣ ਵਧਾਉਣ ਅਤੇ ਗਊਵੰਸ ਦੀ ਸੰਭਾਲ ਤੇ ਵਿਕਾਸ ਲਈ ਹੀ ਉਨ੍ਹਾਂ ਨੇ ਇਹ ਲੀਲਾ ਰਚੀ ਸੀ।
ਪੌਰਾਣਕ ਕਥਾ
ਪੁਰਾਣੇ ਸਮੇਂ ਵਿਚ ਦੀਵਾਲੀ ਤੋਂ ਦੂਸਰੇ ਦਿਨ ਭਾਰਤ, ਵਿਸ਼ੇਸ਼ ਕਰਕੇ ਬਿਜ ਮੰਡਲ ਵਿਚ ਇੰਦਰ ਦੀ ਪੂਜਾ ਹੋਇਆ ਕਰਦੀ ਸੀ। ਇਹ ਦੇਖ ਕੇ ਉਸ ਸਮੇਂ ਸ੍ਰੀ ਕ੍ਰਿਸ਼ਨ ਭਗਵਾਨ ਨੇ ਬਿਜ ਵਾਸੀਆਂ ਨੂੰ ਕਿਹਾ ਕਿ ਕੱਤਕ ਮਹੀਨੇ ਵਿਚ ਇੰਦਰ ਦੇਵਤ ਦੀ ਪੂਜਾ ਕਰਕੇ ਉਸ ਨੂੰ ਖੁਸ਼ ਕਰਨ ਦਾ ਕੀ ਫਾਇਦਾ ਹੈ ਕਿਉਂਕਿ ਇਸ ਵਲੋਂ ਵਰਖਾ ਦੀ ਲੋੜ ਨਹੀਂ ਹੈ ਅਤੇ ਇੰਦਰ ਵੀ ਕੀ ਵਰਖਾ ਕਰ ਸਕਦਾ ਹੈ, ਉਸ ਤੋਂ ਵਧੇਰੇ ਚੰਗਾ ਹੈ ਇਹ ਗੋਵਰਧਨ ਪਰਬਤ, ਜਿਸ ਕਾਰਨ ਹੀ ਵਰਖਾ ਹੁੰਦੀ ਹੈ ਅਤੇ ਘਾਹ-ਫੂਸ ਪੈਦਾ ਹੁੰਦਾ ਹੈ। ਇਹ ਘਾਹ-ਫੂਸ ਪਸ਼ੂਆਂ, ਵਿਸ਼ੇਸ਼ ਕਰਕੇ ਗਊ ਅਤੇ ਉਸ ਦੇ ਵੰਸ਼ ਦੀ ਪਾਲਣਾ ਲਈ ਜ਼ਰੂਰੀ ਹੈ, ਇਸ ਲਈ ਗਊ ਵੰਸ਼ ਦੀ ਰੱਖਿਆ ਲਈ ਅਤੇ ਉਸ ਦੀ ਉਨਤੀ ਲਈ ਪਰਬਤ ਅਤੇ ਦਰੱਖਤਾਂ ਦੀ ਪੂਜਾ ਕਰਨੀ ਚਾਹੀਦੀ ਹੈ। ਇਹੋ ਹੀ ਨਹੀਂ ਕਿ ਉਨ੍ਹਾਂ ਦੀ ਰੱਖਿਆ ਦੀ ਪ੍ਰਤਿਗਿਆ ਕਰੀਏ, ਸਗੋਂ ਪਹਾੜਾਂ ਅਤੇ ਜ਼ਮੀਨ 'ਤੇ ਘਾਹ-ਪੌਦੇ ਲਗਾ ਕੇ ਸਾਨੂੰ ਵਣ ਮਹਾਉਤਸਵ ਮਨਾਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਸਾਨੂੰ ਹਮੇਸ਼ਾ ਹੀ ਗੋਬਰ (ਗੋਹੇ) ਨੂੰ ਈਸ਼ਵਰ ਦੇ ਰੂਪ ਵਿਚ ਪੂਜਦੇ ਹੋਏ ਉਸ ਨੂੰ ਕਦੇ ਵੀ ਜਲਾਉਣਾ ਨਹੀਂ ਚਾਹੀਦਾ। ਇਸ ਤੋਂ ਇਲਾਵਾ ਖੇਤਾਂ 'ਚ ਗੋਬਰ ਪਾ ਕੇ ਉਸ 'ਤੇ ਹਲ ਚਲਾ ਕੇ ਵਧੇਰੇ ਅਨਾਜ ਪੈਦਾ ਕਰਨਾ ਚਾਹੀਦਾ ਹੈ।
ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਅਜਿਹਾ ਉਪਦੇਸ਼ ਦੇਣ ਸਦਕਾ ਹੀ ਤੁਰੰਤ ਇੰਦਰ ਦੇਵ (ਸਭ ਦੇਵਤਿਆ ਦਾ ਰਾਜਾ) ਦੀ ਪੂਜਾ ਬੰਦ ਕਰਕੇ ਬ੍ਰਿਜ ਵਾਸੀਆਂ ਨੇ ਪਰਬਤ ਅਤੇ ਗੋਬਰ ਦੀ ਪੂਜਾ ਸ਼ੁਰੂ ਕਰ ਦਿੱਤੀ। ਇਹ ਦੇਖਦੇ ਹੋਏ ਇੰਦਰ ਨੇ ਤੁਰੰਤ ਹੀ ਕ੍ਰੋਧਿਤ ਹੋ ਕੇ ਸੱਤ ਦਿਨਾਂ ਦੀ ਲੰਮੀ ਝੜੀ (ਲਗਾਤਾਰ ਵਰਖਾ) ਸ਼ੁਰੂ ਕਰ ਦਿੱਤੀ ਪਰ ਸ੍ਰੀ ਕ੍ਰਿਸ਼ਨ ਜੀ ਨੇ ਆਪਣੇ ਹੱਥ ਦੀ ਉਂਗਲੀ 'ਤੇ ਗੋਵਰਧਨ ਪਰਬਤ ਨੂੰ ਚੁੱਕ ਲਿਆ ਅਤੇ ਬ੍ਰਿਜ ਨੂੰ ਬਚਾ ਲਿਆ। ਉਸ 'ਤੇ ਇੰਦਰ ਦੇ ਵਰਸਾਏ ਪਾਣੀ ਦੀ ਇਕ ਬੂੰਦ ਵੀ ਨਾ ਡਿੱਗੀ, ਇਹ ਦੇਖ ਕੇ ਇੰਦਰ ਦੇਵ ਨੂੰ ਭਾਰੀ ਹੈਰਾਨੀ ਹੋਈ ਅਤੇ ਉਸ ਨੇ ਭਗਵਾਨ ਸ੍ਰੀਕਿਸ਼ਨ ਦੀ ਮਹਿਮਾ ਨੂੰ ਸਮਝਦੇ ਹੋਏ ਤੁਰੰਤ ਬ੍ਰਿਜ ਵਿਚਜਾ ਕੇਸੀਕ੍ਰਿਸ਼ਨ ਭਗਵਾਨ ਤੋਂ ਮੁਆਫੀ ਮੰਗੀ ਤਾਂ ਸ੍ਰੀ ਕ੍ਰਿਸ਼ਨ ਜੀ ਨੇ ਗਵਰਧਨ ਪਰਬਤ ਨੂੰ ਹੇਠਾਂ ਟਿਕਾ ਦਿੱਤਾ ਅਤੇ ਬਿਜ ਵਾਸੀਆਂ ਨੂੰ ਕਿਹਾ ਕਿ ਉਨ੍ਹਾਂ ਵੱਲੋਂ ਦੱਸੀ ਵਿਧੀ ਅਨੁਸਾਰ ਹੀ ਹਰ ਸਾਲ ਇਸ ਦਿਨ ਪੂਜਾ ਕੀਤੀ ਜਾਵੇ । ਉਸ ਤੋਂ ਮਗਰੋਂ ਵੀ ਗਏ ਦਾ ਗੋਵਰਧਨ ਪਰਬਤ ਬਣਾਕੇ ਪੂਜਾ ਕੀਤੀ ਜਾਂਦੀ ਹੈ, ਗਊਆਂ ਦੀ ਪੂਜਾ ਇਸ਼ਨਾਨ ਕਰਕੇ ਕੀਤੀ ਜਾਂਦੀ ਹੈ।
ਗੋਵਰਧਨ ਪੂਜਾ ਤੋਂ ਸਾਨੂੰ ਵਣ ਮਹਾਉਤਸਵ ਦੇ ਮਹੱਤਵ ਦੀ ਸਿੱਖਿਆ ਮਿਲਦੀ ਹੈ ਕਿਉਂਕਿ ਕੱਤਕ ਮਹੀਨੇ ਵਿਚ ਵਰਖਾ ਦੀ ਲੋੜ ਨਹੀਂ ਰਹਿੰਦੀ,ਜਦਕਿਨੰਦ ਕਾਰਨ ਬਾਲਣ ਦੀ ਲੋੜ ਹੁੰਦੀ ਹੈ। ਇਸ ਲਈ ਖਾਸ ਜ਼ਰੂਰਤ ਤੋਂ ਬਿਨਾਂ ਗੋਹਾ ਜਲਾਉਣਾ ਨਹੀਂ ਚਾਹੀਦਾ, ਸਗੋਂ ਖਾਦ ਦੇ ਰੂਪ ਵਿਚ ਖੇਤਾਂ ਵਿਚ ਪਾ ਕੇ ਉਤਪਾਦਨ ਵਧਾਉਣਾ ਚਾਹੀਦਾ ਹੈ। ਦਰੱਖਤਾਂ ਬੂਟਿਆਂ ਤੋਂ ਘਾਹ ਦੀ ਵਧੇਰੇ ਪੈਦਾਵਾਰ ਹੋਣੀ ਚਾਹੀਦੀ ਹੈ, ਜਿਸ ਸਦਕਾ ਹੀ ਗਊ ਅਤੇ ਵੱਛੇ ਆਦਿ ਪਸ਼ੂਆਂ ਦੇ ਚਾਰੇ ਦਾ ਸਾਮਾਨ ਬਣੇਗਾ, ਉਨ੍ਹਾਂ ਦਾ ਵੰਸ਼ ਵਧੇਰੇ ਫਲੋ-ਫੁੱਲੇਗਾ, ਜਿਹੜਾ ਕਿ ਸਭ ਲੋਕਾਂ ਲਈ ਸਹਾਇਕ ਹੈ। ਇਸ ਲਈ ਇਸ ਦਿਨ ਇਹ ਵਾਅਦਾ ਲਿਆ ਜਾਂਦਾ ਹੈ ਕਿ ਅਸੀਂ ਗੋਬਰ ਨੂੰ ਪ੍ਰਮੇਸ਼ਵਰ ਮੰਨਦੇ ਹੋਏ ਖੇਤਾਂ ਵਿਚ ਪਾਵਾਂਗੇ ਅਤੇ ਉਨ੍ਹਾਂ ਖੇਤਾਂ ਵਿਚ ਅਨਾਜ ਬੀਜ ਕੇ ਬੇਲ ਚਲਾ ਕੇ ਵਧੇਰੇ ਅੰਨ ਪੈਦਾ ਕਰਾਂਗੇ। ਇਸ ਤਰ੍ਹਾਂ ਗਊ ਵੰਸ਼ ਦੀ ਉੱਨਤੀ ਲਈ ਘਾਹ ਅਤੇ ਪੌਦੇ ਲਾ ਕੇ ਹਮੇਸ਼ਾ ਦਰਖਤਾਂ ਦੀ ਰੱਖਿਆ ਕਰਾਂਗੇ। ਅੰਨ ਅਤੇ ਹੋਰਨਾਂ ਚੀਜ਼ਾਂ ਦੀ ਪੂਜਾ ਕਰਦੇ ਹੋਏ ਕਦੇ ਵੀ ਉਨ੍ਹਾਂ ਦਾ ਨਿਰਾਦਰ ਨਹੀਂ ਕਰਾਂਗੇ।
ਗੋਵਰਧਨ ਗੋਲੋਕ ਤੋਂ ਵਰਿੰਦਾਵਨ ਕਿਵੇਂ ਆਇਆ?
ਗਰਗ ਸੰਹਿਤਾ ਅਨੁਸਾਰ, ਭਗਵਾਨ ਸ੍ਰੀ ਕ੍ਰਿਸ਼ਨ ਦੇ ਧਰਤੀ 'ਤੇ ਅਵਤਾਰ ਧਾਰਨ ਕਰਨ ਦੇ ਨਾਲ ਹੀ ਰਾਧਾ ਰਾਣੀ ਦੀ ਇੱਛਾ ਪੂਰੀ ਕਰਨ ਲਈ ਗੋਵਰਧਨ ਪਰਬਤ ਨੂੰ ਵਰਿੰਦਾਵਨ ਲਿਆਂਦਾ ਗਿਆ। ਕਥਾ ਅਨੁਸਾਰ, ਗੋਵਰਧਨ ਪਰੰਥਤ ਦੇਣਾਚਲ ਦੇ ਪੁੱਤਰ ਹਨ। ਇਕ ਵਾਰ ਪੁਲਸਤਯ ਰਿਸ਼ੀ ਉਨ੍ਹਾਂ ਦੀ ਸੁੰਦਰਤਾ ਦੇਖ ਕੇ ਉਨ੍ਹਾਂ ਨੂੰ ਕਾਸ਼ੀ ਲਿਜਾਉਣਾ ਚਾਹੁੰਦੇ ਸਨ। ਗਵਰਧਨ ਨੇ ਸ਼ਰਤ ਰੱਖੀ ਕਿ ਜਿੱਥੇ ਵੀ ਉਨ੍ਹਾਂ ਨੂੰ ਰੱਖ ਦਿੱਤਾ ਜਾਵੇਗਾ, ਉਹ ਉਥੇ ਹੀ ਸਥਾਪਤ ਹੋ ਜਾਣਗੇ। ਰਸਤੇ ਵਿਚ ਬ੍ਰਿਜ ਭੂਮੀ ਪਹੁੰਚ ਕੇ ਉਨ੍ਹਾਂ ਨੇ
ਖੁਦ ਨੂੰ ਭਾਰੀ ਕਰ ਲਿਆ। ਬੈਂਕ ਕੇ ਰਿਸ਼ੀ ਨੇ ਉਨ੍ਹਾਂ ਨੂੰ ਉਥੇ ਹੀ ਰੱਖ ਦਿੱਤਾ। ਬਾਅਦ ਵਿਚ ਗੋਵਰਧਨ ਨੇ ਆਪਣੀ ਸ਼ਰਤ ਯਾਦ ਦਿਵਾਈ ਤੇ ਵਰਿੰਦਾਵਨ ਵਿਚ ਹੀ ਸਥਾਪਤ ਹੋ ਗਏ ।ਗੁੱਸੇ ਵਿਚ ਰਿਸ਼ੀ ਨੇ ਉਨ੍ਹਾਂ ਨੂੰ ਪ੍ਰਤੀਦਿਨ ਤਿਲ-ਤਿਲ ਘਟਣ ਦਾ ਸਰਾਪ ਦੇ ਦਿੱਤਾ।
