ਟੌਫ਼ੀਆਂ-ਚਾਕਲੇਟਾਂ ''ਚੋਂ ਨਿਕਲ ਰਹੀਆਂ ਸੂਈਆਂ ! Halloween ਮਗਰੋਂ ਪੁਲਸ ਨੇ ਜਾਰੀ ਕੀਤਾ Alert

Tuesday, Nov 03, 2026 - 01:11 PM (IST)

ਟੌਫ਼ੀਆਂ-ਚਾਕਲੇਟਾਂ ''ਚੋਂ ਨਿਕਲ ਰਹੀਆਂ ਸੂਈਆਂ ! Halloween ਮਗਰੋਂ ਪੁਲਸ ਨੇ ਜਾਰੀ ਕੀਤਾ Alert

ਇੰਟਰਨੈਸ਼ਨਲ ਡੈਸਕ- ਹੈਲੋਵੀਨ ਦਾ ਤਿਉਹਾਰ ਪੂਰੀ ਦੁਨੀਆ 'ਚ ਲੋਕ ਬੜੇ ਹੀ ਚਾਅ ਨਾਲ ਮਨਾਉਂਦੇ ਹਨ। 31 ਅਕਤੂਬਰ ਨੂੰ ਮਨਾਏ ਜਾਣ ਵਾਲੇ ਇਸ ਤਿਉਹਾਰ ਵਾਲੇ ਦਿਨ ਲੋਕ ਅਜੀਬੋ-ਗਰੀਬ ਤੇ ਡਰਾਉਣੇ ਕੱਪੜੇ ਪਾ ਕੇ ਨਿਕਲਦੇ ਹਨ ਤੇ ਬੱਚੇ ਚਾਕਲੇਟਾਂ ਤੇ ਟੌਫ਼ੀਆਂ ਇਕੱਠੀਆਂ ਕਰਦੇ ਹਨ। ਇਸੇ ਦੌਰਾਨ ਇਕ ਬੇਹੱਦ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਕੈਨੇਡਾ ਦੇ ਵਿਨੀਪੈਗ ਸ਼ਹਿਰ ਦੀ ਪੁਲਸ ਨੇ ਮਾਪਿਆਂ ਨੂੰ ਆਪਣੇ ਬੱਚਿਆਂ ਵੱਲੋਂ ਹੈਲੋਵੀਨ ਮੌਕੇ ਇਕੱਠੀਆਂ ਕੀਤੀਆਂ ਗਈਆਂ ਚਾਕਲੇਟਾਂ ਅਤੇ ਟੌਫੀਆਂ ਨੂੰ ਚੰਗੀ ਤਰ੍ਹਾਂ ਚੈੱਕ ਕਰ ਕੇ ਖਾਣ ਦੀ ਅਪੀਲ ਕੀਤੀ ਹੈ। ਪੁਲਸ ਨੂੰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਤੋਂ ਚਾਕਲੇਟਾਂ ਦੇ ਅੰਦਰ ਤਿੱਖੀਆਂ ਪਿੰਨਾਂ ਤੇ ਸੂਈਆਂ ਮਿਲਣ ਦੀਆਂ 2 ਸ਼ਿਕਾਇਤਾਂ ਮਿਲੀਆਂ ਹਨ।

PunjabKesari

ਇਹ ਵੀ ਪੜ੍ਹੋ- ਕੈਨੇਡਾ 'ਚ ਪੁਲਸ ਨੇ ਸਾਹਿਬ ਬਰਾੜ ਨੂੰ ਕੀਤਾ ਗ੍ਰਿਫ਼ਤਾਰ ! ਕਾਰ 'ਚ ਮਹਿਲਾ ਸਵਾਰੀ ਨਾਲ...

ਵਿਨੀਪੈਗ ਪੁਲਸ ਦੀ ਬੁਲਾਰਾ ਕਾਂਸਟੇਬਲ ਡੈਨੀ ਮੈਕਕਿਨਨ ਅਨੁਸਾਰ ਵਿਭਾਗ ਨੂੰ ਅਜਿਹੀਆਂ 2 ਸ਼ਿਕਾਇਤਾਂ ਮਿਲੀਆਂ ਹਨ। ਪਹਿਲੀ ਸ਼ਿਕਾਇਤ ਗਾਰਡਨ ਸਿਟੀ ਨੇੜਲੇ 'ਸਿੰਕਲੇਅਰ ਸਟ੍ਰੀਟ' ਦੇ ਰਹਿਣ ਵਾਲੇ ਇਕ ਵਿਅਕਤੀ ਤੋਂ ਮਿਲੀ, ਜਿੱਥੇ ਇੱਕ ਮਿਨੀ 'ਟਵਿਕਸ' ਚਾਕਲੇਟ ਬਾਰ ਦੇ ਅੰਦਰੋਂ ਸੂਈ ਮਿਲੀ। ਪੁਲਸ ਨੇ ਇਸ ਦੀ ਤਸਵੀਰ ਵੀ ਜਾਰੀ ਕੀਤੀ ਹੈ। ਇਸੇ ਤਰ੍ਹਾਂ ਦੀ ਦੂਜੀ ਸ਼ਿਕਾਇਤ ਰੌਇਲਵੁੱਡ ਨੇੜਲੇ 'ਹਾਈ ਰਿਜ ਰੋਡ' ਤੋਂ ਆਈ, ਜਿੱਥੇ ਇੱਕ 'ਕਿਟਕੈਟ' ਚਾਕਲੇਟ ਬਾਰ 'ਚ ਸੂਈ ਹੋਣ ਦੀ ਰਿਪੋਰਟ ਮਿਲੀ ਹੈ।

ਹਾਲਾਂਕਿ ਪੁਲਸ ਅਧਿਕਾਰੀਆਂ ਨੇ ਰਾਹਤ ਦੀ ਗੱਲ ਦੱਸਦਿਆਂ ਕਿਹਾ ਕਿ ਇਸ ਘਟਨਾ 'ਚ ਕਿਸੇ ਵੀ ਬੱਚੇ ਜਾਂ ਵਿਅਕਤੀ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਮਿਲੀ ਹੈ। ਉਨ੍ਹਾਂ ਦੱਸਿਆ ਕਿ ਹਰ ਹੈਲੋਵੀਨ 'ਤੇ ਪੁਲਸ ਨੂੰ ਅਜਿਹੀਆਂ 1-2 ਸ਼ਿਕਾਇਤਾਂ ਜ਼ਰੂਰ ਮਿਲਦੀਆਂ ਹਨ। ਵਿਨੀਪੈਗ ਤੋਂ ਇਲਾਵਾ ਕੈਨੇਡਾ ਦੇ ਕਿਊਬੈਕ ਅਤੇ ਹੈਮਿਲਟਨ ਦੀ ਪੁਲਸ ਨੇ ਵੀ ਹੈਲੋਵੀਨ ਕੈਂਡੀਜ਼ 'ਚ ਸੂਈਆਂ ਤੇ ਪਿੰਨਾਂ ਮਿਲਣ ਦੀਆਂ ਸ਼ਿਕਾਇਤਾਂ ਤੋਂ ਬਾਅਦ ਮਾਪਿਆਂ ਨੂੰ ਚਿਤਾਵਨੀ ਜਾਰੀ ਕੀਤੀ ਹੈ।


ਪੁਲਸ ਨੇ ਮਾਪਿਆਂ ਲਈ ਐਡਵਾਈਜ਼ਰੀ ਜਾਰੀ ਕਰਦਿਆਂ ਕਿਹਾ ਹੈ ਕਿ ਛੋਟੇ ਬੱਚਿਆਂ ਨੂੰ ਹੈਲੋਵੀਨ 'ਤੇ ਮਿਲੀ ਚਾਕਲੇਟ ਜਾਂ ਕੈਂਡੀ ਖਾਣ ਤੋਂ ਪਹਿਲਾਂ ਮਾਪੇ ਖ਼ੁਦ ਪੈਕੇਟ ਖੋਲ੍ਹ ਕੇ ਉਸ ਦੀ ਜਾਂਚ ਕਰਨ। ਵੱਡੇ ਬੱਚਿਆਂ ਨੂੰ ਚਾਕਲੇਟ ਜਾਂ ਕੈਂਡੀ ਖਾਣ ਤੋਂ ਪਹਿਲਾਂ ਉਸ ਨੂੰ ਵਿਚਕਾਰੋਂ ਦੋ ਹਿੱਸਿਆਂ ਵਿੱਚ ਤੋੜ ਕੇ ਚੈੱਕ ਕੀਤਾ ਜਾਵੇ। ਪੁਲਸ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਵੀ ਹੈਲੋਵੀਨ ਦੌਰਾਨ ਮਿਲਿਆਂ ਖਾਣ ਵਾਲੀਆਂ ਚੀਜ਼ਾਂ 'ਚ ਕੋਈ ਤਿੱਖੀ ਜਾਂ ਖਰਾਬ ਚੀਜ਼ ਮਿਲਦੀ ਹੈ, ਤਾਂ ਉਹ ਆਨਲਾਈਨ ਰਿਪੋਰਟ ਕਰਨ ਦੀ ਬਜਾਏ ਪੁਲਸ ਦੇ ਨੌਨ-ਐਮਰਜੈਂਸੀ ਨੰਬਰ 204-986-6222 'ਤੇ ਸੰਪਰਕ ਕਰਨ।

ਇਹ ਵੀ ਪੜ੍ਹੋ- ਮੁੜ ਸ਼ੁਰੂ ਹੋਈ ਜੰਗ ! ਅਮਰੀਕਾ ਨੇ ਕਰ'ਤੀ ਏਅਰਸਟ੍ਰਾਈਕ, ਮਿਡਟਰਮ ਚੋਣਾਂ ਵਾਲੇ ਦਿਨ ਹੀ...

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News