ਦੀਵਾਲੀ ਦੀ ਰਾਤ ਦਿਖਾਈ ਦੇਣ ਵਾਲੀਆਂ ਇਹ ਚੀਜ਼ਾਂ ਹੁੰਦੀਆਂ ਹਨ ‘ਸ਼ੁੱਭ’, ਸਾਰਾ ਸਾਲ ਹੋਵੇਗੀ ਨੋਟਾਂ ਦੀ ਵਰਖਾ

Sunday, Nov 08, 2026 - 07:14 AM (IST)

ਦੀਵਾਲੀ ਦੀ ਰਾਤ ਦਿਖਾਈ ਦੇਣ ਵਾਲੀਆਂ ਇਹ ਚੀਜ਼ਾਂ ਹੁੰਦੀਆਂ ਹਨ ‘ਸ਼ੁੱਭ’, ਸਾਰਾ ਸਾਲ ਹੋਵੇਗੀ ਨੋਟਾਂ ਦੀ ਵਰਖਾ

ਵੈੱਬ ਡੈਸਕ- ਹਿੰਦੂ ਧਰਮ ਦੇ ਮੁੱਖ ਤਿਉਹਾਰਾਂ 'ਚੋਂ ਦੀਵਾਲੀ ਦਾ ਤਿਉਹਾਰ ਸਭ ਤੋਂ ਖ਼ਾਸ ਹੈ, ਜੋ ਇਸ ਸਾਲ 8 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ। ਦੀਵਾਲੀ ਮਾਂ ਲਕਸ਼ਮੀ ਨੂੰ ਖ਼ੁਸ਼ ਕਰ ਕੇ ਉਨ੍ਹਾਂ ਦੀ ਕ੍ਰਿਪਾ ਪ੍ਰਾਪਤ ਕਰਨ ਦਾ ਤਿਉਹਾਰ ਹੈ। ਦੀਵਾਲੀ ਦੇ ਦਿਨ ਹੋਣ ਵਾਲੀਆਂ ਕੁਝ ਘਟਨਾਵਾਂ ਨੂੰ ਸ਼ੁੱਭ ਅਤੇ ਅਸ਼ੁੱਭ ਸ਼ਗਨ ਦੇ ਰੂਪ 'ਚ ਦੇਖਿਆ ਜਾਂਦਾ ਹੈ। ਜੋਤਸ਼ੀ ਮੁਤਾਬਕ ਦੀਵਾਲੀ 'ਤੇ ਮਾਂ ਲਕਸ਼ਮੀ ਦਾ ਸਵਾਗਤ ਪੂਜਾ-ਅਰਚਨਾ ਨਾਲ ਕੀਤਾ ਜਾਂਦਾ ਹੈ। ਧਾਰਮਿਕ ਮਾਨਤਾ ਮੁਤਾਬਕ ਦੀਵਾਲੀ ਦੇ ਦਿਨ ਜੇ ਕੁਝ ਚੀਜ਼ਾਂ ਦੇ ਦਰਸ਼ਨ ਹੋ ਜਾਣ ਤਾਂ ਇਹ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ। ਅਜਿਹਾ ਕਿਹਾ ਗਿਆ ਹੈ ਕਿ ਇਨ੍ਹਾਂ ਦੇ ਦਿਖਾਈ ਦੇਣ ਨਾਲ ਘਰ-ਪਰਿਵਾਰ ਦੀ ਸੁੱਖ-ਸ਼ਾਂਤੀ ਬਣੀ ਰਹਿੰਦੀ ਹੈ ਅਤੇ ਸਾਲ ਭਰ ਪੈਸਿਆਂ ਦੀ ਤੰਗੀ ਨਹੀਂ ਰਹਿੰਦੀ। ਇਹ ਵੀ ਕਿਹਾ ਜਾਂਦਾ ਹੈ ਕਿ ਇਨ੍ਹਾਂ ਦਾ ਦਿਖਾਈ ਦੇਣਾ ਮਾਂ ਲਕਸ਼ਮੀ ਦੇ ਘਰ ਆਉਣ ਦਾ ਸੂਚਕ ਹੁੰਦਾ ਹੈ।

ਇਹ ਵੀ ਪੜ੍ਹੋ: Diwali 2026: ਦੀਵਾਲੀ ਦੀ ਰਾਤ ਇਨ੍ਹਾਂ ਥਾਵਾਂ 'ਤੇ ਜ਼ਰੂਰ ਜਗਾਓ ਦੀਵੇ, ਵਰ੍ਹੇਗਾ ਨੋਟਾਂ ਦਾ ਮੀਂਹ

PunjabKesari

ਇਨ੍ਹਾਂ ਚੀਜ਼ਾਂ ਦੇ ਵਿਖਾਈ ਦੇਣ ’ਤੇ ਹੁੰਦਾ ਹੈ ਸਭ ਸ਼ੁੱਭ

ਉੱਲੂ
ਉੱਲੂ ਨੂੰ ਦੇਵੀ ਲਕਸ਼ਮੀ ਦਾ ਵਾਹਨ ਮੰਨਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਦੀਵਾਲੀ ਦੀ ਰਾਤ ਦੇਵੀ ਲਕਸ਼ਮੀ ਆਪਣੇ ਵਾਹਨ ਉੱਲੂ 'ਤੇ ਬੈਠ ਕੇ ਧਰਤੀ ਦੀ ਸੈਰ ਕਰਦੀ ਹੈ। ਇਸ ਲਈ ਇਸ ਦਿਨ ਉੱਲੂ ਦਾ ਦਿਖਣਾ ਬਹੁਤ ਹੀ ਸ਼ੁੱਭ ਮੰਨਿਆ ਜਾਂਦਾ ਹੈ।

ਬਿੱਲੀ
ਦੀਵਾਲੀ ਦੇ ਦਿਨ ਬਿੱਲੀ ਦਾ ਦਿਖਾਈ ਦੇਣਾ ਚੰਗਾ ਮੰਨਿਆ ਜਾਂਦਾ ਹੈ। ਇਸ ਨੂੰ ਮਾਤਾ ਲਕਸ਼ਮੀ ਦੇ ਆਉਣ ਦੇ ਸੰਕੇਤ ਦੇ ਤੌਰ 'ਤੇ ਦੇਖਿਆ ਜਾਂਦਾ ਹੈ।

ਇਹ ਵੀ ਪੜ੍ਹੋ: ਮਹਿੰਗੀ ਹੋਈ ਖੰਡ, ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਮਹਿੰਗਾਈ ਦੀ ਮਾਰ, ਜਾਣੋ ਪ੍ਰਚੂਨ ਰੇਟ

PunjabKesari

ਛਿਪਕਲੀ
ਛਿਪਕਲੀ ਘਰ 'ਚ ਹਮੇਸ਼ਾ ਦਿਖਾਈ ਦੇ ਜਾਂਦੀ ਹੈ। ਜੇ ਇਹ ਦੀਵਾਲੀ ਦੀ ਰਾਤ ਨੂੰ ਘਰ 'ਚ ਕਿਤੇ ਦਿਖਾਈ ਦੇ ਜਾਵੇ ਤਾਂ ਇਹ ਕਾਫੀ ਸ਼ੁੱਭ ਨਤੀਜਾ ਦੇਣ ਵਾਲਾ ਮੰਨਿਆ ਜਾਂਦਾ ਹੈ। ਦੀਵਾਲੀ 'ਤੇ ਛਿਪਕਲੀ ਦਾ ਦਿਖਾਈ ਦੇਣਾ ਮਾਂ ਲਕਸ਼ਮੀ ਦੇ ਖ਼ੁਸ਼ ਹੋਣ ਦਾ ਸੂਚਕ ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋ: ਬੈਂਗਲੁਰੂ 'ਚ ਖੂਨੀ ਵਾਰਦਾਤ! ਕੈਬ ਡਰਾਈਵਰ ਨੇ ਪਤਨੀ ਸਣੇ ਸਹੁਰੇ ਪਰਿਵਾਰ ਦੇ 7 ਜੀਆਂ ਦਾ ਕੀਤਾ ਕਤਲ

ਗਾਂ
ਹਿੰਦੂ ਧਰਮ 'ਚ ਗਾਂ ਨੂੰ ਬੇਹੱਦ ਪਵਿੱਤਰ ਮੰਨਿਆ ਜਾਂਦਾ ਹੈ। ਇਹੀ ਵਜ੍ਹਾ ਹੈ ਕਿ ਅਸੀਂ ਗਾਂ ਨੂੰ ਮਾਤਾ ਕਹਿ ਕੇ ਬੁਲਾਉਂਦੇ ਹਨ। ਅਜਿਹੇ 'ਚ ਦੀਵਾਲੀ ਦੇ ਪਵਿੱਤਰ ਤਿਉਹਾਰ ਦੌਰਾਨ ਜੇਕਰ ਅਚਾਨਕ ਤੋਂ ਤੁਹਾਨੂੰ ਗਾਂ ਦੇ ਦਰਸ਼ਨ ਹੋ ਜਾਣ ਤਾਂ ਸਮਝ ਜਾਣਾ ਕਿ ਜੀਵਨ 'ਚ ਕੁਝ ਨਾ ਕੁਝ ਪਾਜ਼ੇਟਿਵ ਜ਼ਰੂਰ ਹੋਵੇਗਾ। ਦੀਵਾਲੀ ਦੇ ਦਿਨ ਗਾਂ ਨੂੰ ਦੇਖਣ ਨਾਲ ਪੈਸਿਆਂ ਨਾਲ ਜੁੜੀ ਵੱਡੀ ਤੋਂ ਵੱਡੀ ਪੇਰਸ਼ਾਨੀ ਵੀ ਦੂਰ ਹੋ ਸਕਦੀ ਹੈ। 

PunjabKesari

ਕਾਂ
ਜੇਕਰ ਦੀਵਾਲੀ ਦੇ ਸ਼ੁੱਭ ਮੌਕੇ ਤੁਹਾਨੂੰ ਕਾਂ ਨਜ਼ਰ ਆ ਜਾਵੇ ਤਾਂ ਇਹ ਪਿੱਤਰਾਂ ਦਾ ਆਸ਼ੀਰਵਾਦ ਮਿਲਣ ਦਾ ਇਸ਼ਾਰਾ ਹੋ ਸਕਦਾ ਹੈ। ਸ਼ਾਸਤਰਾਂ 'ਚ ਕਾਂ ਦੇ ਪਿੱਤਰਾਂ ਦਾ ਸੂਚਕ ਵੀ ਦੱਸਿਆ ਗਿਆ ਹੈ। ਜੇਕਰ ਦੀਵਾਲੀ ਵਰਗੇ ਸ਼ੁੱਭ ਮੌਕੇ ਤੁਹਾਡੇ ਘਰ ਦੀ ਛੱਤ 'ਤੇ ਕਾਂ ਆ ਜਾਵੇ ਤਾਂ ਸਮਝ ਲਵੋ ਤੁਹਾਡੇ 'ਤੇ ਪਿੱਤਰਾਂ ਦੀ ਕਿਰਪਾ ਹੋਣ ਵਾਲੀ ਹੈ।

ਇਹ ਵੀ ਪੜ੍ਹੋ: ਬੈਂਗਲੁਰੂ 'ਚ ਖੂਨੀ ਵਾਰਦਾਤ! ਕੈਬ ਡਰਾਈਵਰ ਨੇ ਪਤਨੀ ਸਣੇ ਸਹੁਰੇ ਪਰਿਵਾਰ ਦੇ 7 ਜੀਆਂ ਦਾ ਕੀਤਾ ਕਤਲ

ਛਛੁੰਦਰ
ਦੀਵਾਲੀ ਦੀ ਰਾਤ ਨੂੰ ਜੇ ਤੁਹਾਡੇ ਘਰ ਛਛੁੰਦਰ ਦਿਖਾਈ ਦੇ ਜਾਵੇ ਤਾਂ ਖ਼ੁਸ਼ ਹੋ ਜਾਈਓ। ਛਛੁੰਦਰ ਆਉਂਦੀ ਹੈ ਤਾਂ ਆਪਣੇ ਨਾਲ ਪੈਸੇ ਵੀ ਲੈ ਕੇ ਆਉਂਦੀ ਹੈ। ਇਸ ਨੂੰ ਦੇਖਣ 'ਤੇ ਭਜਾਓ ਨਹੀਂ ਅਤੇ ਆਪਣੇ ਰਸਤੇ 'ਚ ਜਾਣ ਦਿਓ।

ਨੋਟ : ਇਸ ਖ਼ਬਰ 'ਚ ਦਿੱਤੀ ਗਈ ਜਾਣਕਾਰੀ ਸਿਰਫ ਧਾਰਨਾਵਾਂ 'ਤੇ ਅਧਾਰਤ ਹੈ। ਇੱਥੇ ਤੁਹਾਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਜਗ ਬਾਣੀ ਕਿਸੇ ਵੀ ਤਰ੍ਹਾਂ ਦੀ ਮਾਨਤਾ, ਜਾਣਕਾਰੀ ਦੀ ਪੁਸ਼ਟੀ ਨਹੀਂ ਕਰਦਾ ਹੈ। ਕਿਸੇ ਵੀ ਜਾਣਕਾਰੀ ਜਾਂ ਵਿਸ਼ਵਾਸ ਨੂੰ ਲਾਗੂ ਕਰਨ ਤੋਂ ਪਹਿਲਾਂ, ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

rajwinder kaur

Content Editor

Related News