ਚੰਡੀਗੜ੍ਹ 'ਚ ਘੁੰਮਦਾ ਦਿਖਿਆ 'ਚੀਤਾ', ਜੰਗਲਾਤ ਟੀਮ ਨੇ ਮਸਾਂ-ਮਸਾਂ ਕੀਤਾ ਕਾਬੂ

03/30/2020 3:17:12 PM

ਚੰਡੀਗੜ੍ਹ : ਇਕ ਪਾਸੇ ਕੋਰੋਨਾ ਵਾਇਰਸ ਦੇ ਖੌਫ ਕਾਰਨ ਜਿੱਥੇ ਲਾਕਡਾਊਨ ਦੇ ਚੱਲਦਿਆਂ ਸਾਰੇ ਲੋਕ ਆਪੋ-ਆਪਣੇ ਘਰਾਂ 'ਚ ਬੰਦ ਹੋਣ ਲਈ ਮਜਬੂਰ ਹੋ ਗਏ ਹਨ, ਉੱਥੇ ਹੀ ਜੰਗਲੀ ਜਾਨਵਰਾਂ ਨੂੰ ਸੜਕਾਂ 'ਤੇ ਘੁੰਮਦੇ ਹੋਏ ਦੇਖਿਆ ਜਾ ਰਿਹਾ ਹੈ। ਅਜਿਹੀ ਹੀ ਇਕ ਘਟਨਾ ਚੰਡੀਗੜ੍ਹ ਦੇ ਸੈਕਟਰ-5 'ਚ ਸਾਹਮਣੇ ਆਈ। ਇੱਥੇ ਸੈਕਟਰ-5 ਦੇ ਮਕਾਨ ਨੰਬਰ-68 'ਚ ਇਕ ਚੀਤੇ ਨੂੰ ਦੇਖਿਆ ਗਿਆ, ਜਿਸ ਤੋਂ ਬਾਅਦ ਇਲਾਕੇ ਦੇ ਲੋਕ ਬੁਰੀ ਤਰ੍ਹਾਂ ਸਹਿਮ ਗਏ।

PunjabKesari

ਮੌਕੇ 'ਤੇ ਪੁੱਜੀ ਚੰਡੀਗੜ੍ਹ ਪੁਲਸ ਨੇ ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਅਤੇ ਜੰਗਲਾਤ ਵਿਭਾਗ ਨੂੰ ਤੁਰੰਤ ਇਸ ਦੀ ਸੂਚਨਾ ਦਿੱਤੀ। ਜੰਗਲਾਤ ਮਹਿਕਮੇ ਦੇ ਅਧਿਕਾਰੀਆਂ ਅਤੇ ਪੁਲਸ ਨੇ ਹਰਕਤ 'ਚ ਆਉਂਦੇ ਹੋਏ ਚੀਤੇ ਨੂੰ ਫੜ੍ਹਨ ਦੀਆਂ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਅਤੇ ਇਸ ਸਬੰਧੀ ਰੈਸਕਿਊ ਆਪਰੇਸ਼ਨ ਚਲਾਇਆ ਗਿਆ।

PunjabKesari

ਘਰ ਅੰਦਰ ਚੀਤਾ ਕਾਫੀ ਦੇਰ ਤੱਕ ਲੁਕਿਆ ਰਿਹਾ। ਟੀਮ ਨੇ ਕਰੀਬ 4 ਘੰਟਿਆਂ ਦੀ ਸਖਤ ਮੁਸ਼ੱਕਤ ਤੋਂ ਬਾਅਦ ਚੀਤੇ 'ਤੇ ਕਾਬੂ ਪਾਇਆ ਅਤੇ ਜਾਲ ਵਿਛਾ ਕੇ ਉਸ ਨੂੰ ਕਾਬੂ ਕਰ ਲਿਆ ਅਤੇ ਇਸ ਤੋਂ ਬਾਅਦ ਉਸ ਨੂੰ ਪਿੰਜਰੇ 'ਚ ਬੰਦ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਅੱਜ ਰਾਤ ਨੂੰ ਇਸ ਚੀਤੇ ਨੂੰ ਹਰਿਆਣਾ ਦੇ ਮੋਰਨੀ ਹਿੱਲਜ਼ 'ਚ ਛੱਡ ਦਿੱਤਾ ਜਾਵੇਗਾ।

PunjabKesari

ਦੱਸਣਯੋਗ ਹੈ ਕਿ ਕਰਫਿਊ ਦੇ ਚੱਲਦਿਆਂ ਸੜਕਾਂ ਖਾਲੀ ਹਨ ਅਤੇ ਅਜਿਹੇ 'ਚ ਬਾਰ੍ਹਾਸਿੰਘਾ, ਹਿਰਣ ਅਤੇ ਮੋਰ ਵਰਗੇ ਜੰਗਲੀ ਜਾਨਵਰ ਅਤੇ ਪੰਛੀ ਸੜਕਾਂ 'ਤੇ ਦੇਖਣ ਨੂੰ ਮਿਲ ਰਹੇ ਹਨ। 


Babita

Content Editor

Related News