ਜਨਤਾ ਨਾਲ ਕੀਤਾ ਹਰ ਵਾਅਦਾ ਹੋਵੇਗਾ ਪੂਰਾ: ਵਿਧਾਇਕ ਡਾ. ਰਾਜ ਕੁਮਾਰ

Wednesday, Jan 03, 2018 - 04:05 PM (IST)

ਜਨਤਾ ਨਾਲ ਕੀਤਾ ਹਰ ਵਾਅਦਾ ਹੋਵੇਗਾ ਪੂਰਾ: ਵਿਧਾਇਕ ਡਾ. ਰਾਜ ਕੁਮਾਰ

ਹੁਸ਼ਿਆਰਪੁਰ (ਘੁੰਮਣ)— ਨਵੇਂ ਸਾਲ ਵਿਚ ਵੱਡੇ ਪੱਧਰ 'ਤੇ ਵਿਕਾਸ ਕਾਰਜਾਂ ਦਾ ਸ਼ੁਭ ਆਰੰਭ ਕਰਦੇ ਹੋਏ ਵਿਧਾਇਕ ਚੱਬੇਵਾਲ ਡਾ. ਰਾਜ ਕੁਮਾਰ ਨੇ ਪਿੰਡ ਚੱਬੇਵਾਲ ਵਿਖੇ ਆਪਣੇ ਹੱਥੀਂ ਕਹੀ ਚਲਾ ਕੇ ਸੀਵਰੇਜ ਪ੍ਰਾਜੈਕਟ ਦੇ ਕੰਮ ਦੀ ਸ਼ੁਰੂਆਤ ਕੀਤੀ। ਪਿੰਡ ਚੱਬੇਵਾਲ ਦੀ ਸਾਲ ਪੁਰਾਣੀ ਸਮੱਸਿਆ ਹੈ ਗੰਦੇ ਪਾਣੀ ਦੇ ਨਿਕਾਸ ਦੀ, ਜੋ ਕਿ ਪਿੰਡ ਦੇ ਲਹਿੰਦੇ ਪਾਸੇ ਦੇ ਪਿੰਡ ਬਜਰਾਵਰ ਨੂੰ ਜਾਣ ਵਾਲੀਆਂ ਦੋਵੇਂ ਸੜਕਾਂ 'ਤੇ ਜਾਂਦਾ ਸੀ। ਜਿਸ ਨਾਲ ਸੜਕਾਂ ਵੀ ਵਾਰ-ਵਾਰ ਟੁੱਟਦੀਆਂ ਅਤੇ ਪਿੰਡ ਵਾਸੀਆਂ ਨੂੰ ਵੀ ਮੁਸ਼ਕਿਲ ਹੁੰਦੀ ਸੀ। 
ਡਾ. ਰਾਜ ਕੁਮਾਰ ਵਿਧਾਇਕ, ਸਰਪੰਚ ਸ਼ਿਵਰੰਜਨ ਸਿੰਘ ਰੋਮੀ ਅਤੇ ਸਮੂਹ ਪੰਚਾਇਤ ਚੱਬੇਵਾਲ ਦੀਆਂ ਅਣਥੱਕ ਕੋਸ਼ਿਸ਼ਾਂ ਨਾਲ ਮਨਰੇਗਾ ਤਹਿਤ ਇਹ 46 ਲੱਖ ਦਾ ਪ੍ਰਾਜੈਕਟ ਪਾਸ ਹੋਇਆ ਹੈ। ਜਿਸ ਵਿਚੋਂ 18 ਲੱਖ ਦੀ ਪਹਿਲੀ ਕਿਸ਼ਤ ਜਾਰੀ ਕਰ ਦਿੱਤੀ ਗਈ ਹੈ। ਡਾ. ਰਾਜ ਨੇ ਕਿਹਾ ਕਿ ਅਕਾਲੀ ਸਰਕਾਰ ਵੱਲੋਂ ਕੋਈ ਗ੍ਰਾਂਟ ਨਾ ਮਿਲਣ ਦੇ ਬਾਵਜੂਦ ਚੱਬੇਵਾਲ ਪਿੰਡ ਵਿਚ ਮਨਰੇਗਾ ਤਹਿਤ ਵਿਕਾਸ ਕਾਰਜ ਚੱਲਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਮਨਰੇਗਾ ਸਕੀਮ ਤਹਿਤ ਛੱਪੜਾਂ ਦੀ ਸਫਾਈ ਗਲੀਆਂ-ਨਾਲੀਆਂ ਦੀ ਮੁਰੰਮਤ, ਗਰਾਊਂਡ ਲੈਵਲਿੰਗ ਆਦਿ ਕੰਮ ਕਰਵਾਉਣੇ ਚਾਹੀਦੇ ਹਨ। ਮਨਰੇਗਾ ਵਿਚ ਫੰਡਾਂ ਦੀ ਵੀ ਕਮੀ ਨਹੀਂ ਹੈ ਅਤੇ ਇਸ ਨਾਲ ਪਿੰਡ ਵਾਲਿਆਂ ਨੂੰ ਰੁਜ਼ਗਾਰ ਵੀ ਮਿਲਦਾ ਹੈ। 
ਡਾ. ਰਾਜ ਕੁਮਾਰ ਨੇ ਕਿਹਾ ਕਿ ਮਨਰੇਗਾ ਸਕੀਮ ਲਾਗੂ ਕਰਨ ਲਈ ਪੇਂਡੂ ਲੋਕ ਹਮੇਸ਼ਾ ਕਾਂਗਰਸ ਦੇ ਧੰਨਵਾਦੀ ਰਹਿਣਗੇ। ਇਸ ਮੌਕੇ ਸਰਪੰਚ ਸ਼ਿਵਰੰਜਨ ਸਿੰਘ ਰੋਮੀ, ਕਾਂਗਰਸ ਨੇਤਾ ਦਲਜੀਤ ਸਿੰਘ ਸਹੋਤਾ, ਗੁਰਮੇਲ ਸਿੰਘ ਗਿੱਲ ਨਾਰਵੇ, ਡਾ. ਚੰਦਰ ਸ਼ੇਖਰ ਭਾਟੀਆ, ਪੰਚ ਸਤਪਾਲ, ਪੰਚ ਰਣਵੀਰ ਸਿੰਘ, ਕੋਚ ਸ਼ਿੰਦਰਪਾਲ ਪੱਟੀ, ਮਹਿੰਦਰ ਸਿੰਘ ਮੱਲ, ਪ੍ਰਗਟ ਸਿੰਘ ਨਾਰਵੇ, ਮਨਰਾਜ ਸਿੰਘ ਯੂ. ਐੱਸ. ਏ. ਆਦਿ ਮੌਜੂਦ ਸਨ।


Related News