ਇਤਰਾਜ਼ਯੋਗ ਟਿੱਪਣੀ ਕਰਨ ’ਤੇ ਰਾਘਵ ਚੱਢਾ ਨੂੰ ਭਾਜਪਾ ਨੇ ਭੇਜਿਆ ਕਾਨੂੰਨੀ ਨੋਟਿਸ

Sunday, Apr 17, 2022 - 06:29 PM (IST)

ਇਤਰਾਜ਼ਯੋਗ ਟਿੱਪਣੀ ਕਰਨ ’ਤੇ ਰਾਘਵ ਚੱਢਾ ਨੂੰ ਭਾਜਪਾ ਨੇ ਭੇਜਿਆ ਕਾਨੂੰਨੀ ਨੋਟਿਸ

ਨਵੀਂ ਦਿੱਲੀ– ਆਮ ਆਦਮੀ ਪਾਰਟੀ ਦੇ ਕੌਮੀ ਬੁਲਾਰੇ ਅਤੇ ਰਾਜ ਸਭਾ ਸੰਸਦ ਮੈਂਬਰ ਰਾਘਵ ਚੱਢਾ ਵੱਲੋਂ ਭਾਰਤੀ ਜਨਤਾ ਪਾਰਟੀ ਨੂੰ ਭਾਰਤੀ ਜ਼ਹਿਲ ਪਾਰਟੀ ਅਤੇ ਭਾਜਪਾ ਵਰਕਰਾਂ ਨੂੰ ਗੁੰਡਾ ਕਹਿਣ ’ਤੇ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ। ਭਾਜਯੁਮੋ ਦੇ ਉਪ-ਪ੍ਰਧਾਨ ਅਸ਼ੋਕ ਸਰੀਨ ਹਿੱਕੀ ਨੇ ਰਾਘਵ ਚੱਢਾ ਨੂੰ ਈ-ਮੇਲ ਅਤੇ ਡਾਕ ਰਾਹੀਂ ਤਿੰਨ ਦਿਨਾਂ ’ਚ ਮੁਆਫ਼ੀ ਮੰਗਣ ਦਾ ਕਾਨੂੰਨੀ ਨੋਟਿਸ ਭੇਜਿਆ ਹੈ। ਮੁਆਫ਼ੀ ਨਾ ਮੰਗਣ ’ਤੇ ਅਪਰਾਧਿਕ ਧਾਰਾਵਾਂ ’ਚ ਮੁਕੱਦਮਾ ਦਾਖ਼ਲ ਕਰਨ ਦੀ ਚਿਤਾਵਨੀ ਦਿੱਤੀ ਹੈ। 

ਭਾਜਪਾ ਯੁਵਾ ਨੇਤਾ ਅਸ਼ੋਕ ਸਰੀਨ ਹਿੱਕੀ ਨੇ ਕਿਹਾ ਕਿ ਭਾਜਪਾ ਵਰਕਰਾਂ ਦੁਆਰਾ ਜਨਤਾ ਦੇ ਸਾਹਮਣੇ ਸਬੂਤਾਂ ਸਮੇਤ ਆਮ ਆਦਮੀ ਪਾਰਟੀ ਦੀਆਂ ਖਾਮੀਆਂ, ਝੂਠ, ਫਰੇਬ ਜਗਜ਼ਾਹਿਰ ਕਰਨ ਕਰਕੇ ਆਪ ਨੇਤਾ ਬੌਖਲਾ ਗਏ ਹਨ। ਉਹ ਇਹ ਭੁੱਲ ਗਏ ਹਨ ਕਿ ਭਾਜਪਾ ਆਪਣੇ ਕਰੋੜਾਂ ਵਰਕਰਾਂ ਦੀ ਨਿਰਸਵਾਰਥ ਮਿਹਨਤ ਅਤੇ ਲਗਨ ਨਾਲ ਦੇਸ਼ ਅਤੇ ਦੁਨੀਆ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਬਣੀ ਹੈ। ਇਸਦੀ ਭਾਰਤ ਦੇ 11 ਸੂਬਿਆਂ ’ਚ ਪੂਰਨ ਬਹੁਮਤ ਸਮੇਤ 17 ਸੂਬਿਆਂ ’ਚ ਗਠਜੋੜ ਦੀ ਸਰਕਾਰ ਹੈ। ਇੰਨਾ ਹੀ ਨਹੀਂ ਦੇਸ਼ ’ਚ ਸਭ ਤੋਂ ਜ਼ਿਆਦਾ 1379 ਵਿਧਾਇਕ, 400 ਤੋਂ ਜ਼ਿਆਦਾ ਲੋਕ ਸਭਾ ਅਤੇ ਰਾਜ ਸਭਾ ਸੰਸਦ ਮੈਂਬਰ ਹਨ ਅਤੇ 10 ਕਰੋੜ ਤੋਂ ਜ਼ਿਆਦਾ ਵਰਕਰ ਜਿਨ੍ਹਾਂ ’ਚ ਕਰੀਬ 3.50 ਕੋਰੜ ਜਨਾਨੀਆਂ ਵੀ ਸ਼ਾਮਿਲ ਹਨ। 

ਦੂਜੇ ਪਾਸੇ ਸਾਡੇ ਖਿਲਾਫ ਝੂਠਾ ਪ੍ਰਚਾਰ ਕਨ ਵਾਲੇ ਚੱਢਾ ਭਾਜਪਾ ’ਤੇ ਦੋਸ਼ ਲਗਾਉਣ ਦੀ ਬਜਾਏ ਜਨਤਾ ਨੂੰ ਦੱਸਣ ਕਿ ਉਨ੍ਹਾਂ ਦੀ ਪਾਰਟੀ ਦੇ ਕਰੀਬ 13 ਵਿਧਾਇਕ, ਚੇਅਰਮੈਨ, ਕੌਂਸਰਲ ਸਮੇਤ ਭ੍ਰਿਸ਼ਟਾਚਾਰ ਕਰਨ ਦੇ ਚਲਦੇ ਜੇਲ੍ਹ ਅਤੇ ਕੌਂਸਲਰ ਤਾਹਿਰ ਹੁਸੈਨ ਸਮੇਤ ਕਈ ਵਰਕਰ ਦਿੱਲੀ ’ਚ ਦੰਗੇ ਕਰਵਾਕੇ 53 ਲੋਕਾਂ ਦੇ ਕਤਲ ਦੇ ਮਾਮਲੇ ’ਚ ਗ੍ਰਿਫਤਾਰ ਹਨ। ਸਿਰਫ ਇੰਨਾ ਹੀ ਨਹੀਂ ਪੰਜਾਬ ਦੇ 92 ’ਚੋਂ 53 ਦੇ ਕਰੀਬ ਵਿਧਾਇਕਾਂ ’ਤੇ ਅਪਰਾਧਿਕ ਮਾਮਲੇ ਦਰਜ ਹਨ। ਇਸ ਲਈ ਭਾਜਪਾ ’ਤੇ ਟਿੱਪਣੀ ਕਰਨ ਦੀ ਬਜਾਏ ਜਨਤਾ ਨੂੰ ਆਪਣੀ ਪਾਰਟੀ ਦੀ ਅਸਲੀਅਤ ਦੱਸੋ। 

ਜ਼ਿਕਰਯੋਗ ਹੈ ਕਿ ਰਾਘਵ ਚੱਢਾ ਨੇ ਦੋਸ਼ ਲਾਇਆ ਸੀ ਕਿ ਭਾਜਪਾ ਸ਼ਰਾਰਤੀ ਅਨਸਰਾਂ ਦੀ ਪਾਰਟੀ ਬਣ ਗਈ ਹੈ ਅਤੇ ਸ਼ਰਾਰਤੀ ਅਨਸਰਾਂ ਨੂੰ ਇਸ ਪਾਰਟੀ ਦੇ ਆਗੂਆਂ ਵੱਲੋਂ ਸਤਿਕਾਰ ਦਿੱਤਾ ਜਾਂਦਾ ਹੈ। ਸ਼ਨੀਵਾਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਸੀ ਕਿ ਭਾਜਪਾ ਅਸਲ ਵਿੱਚ ਭਾਰਤ ਦੀ ਜ਼ਾਹਿਲ ਪਾਰਟੀ ਬਣ ਚੁੱਕੀ ਹੈ। ਸ਼ਰਾਰਤੀ ਅਨਸਰ ਅਤੇ ਅਪਰਾਧੀ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ। ਭਾਜਪਾ ਦੇ ਅਪਰਾਧੀ ਅਨਸਰ ਆਮ ਆਦਮੀ ਪਾਰਟੀ ਦੇ ਨੇਤਾਵਾਂ ’ਤੇ ਹਮਲਾ ਕਰਦੇ ਹਨ। 


author

Rakesh

Content Editor

Related News