ਕਣਕ ਦੇ ਨਾੜ ਨੂੰ ਅੱਗ ਲਗਾਉਣ ''ਤੇ ਹੋਵੇਗੀ ਕਾਨੂੰਨੀ ਕਾਰਵਾਈ : ਖੇਤੀਬਾੜੀ ਅਫ਼ਸਰ

Tuesday, May 05, 2026 - 06:03 PM (IST)

ਕਣਕ ਦੇ ਨਾੜ ਨੂੰ ਅੱਗ ਲਗਾਉਣ ''ਤੇ ਹੋਵੇਗੀ ਕਾਨੂੰਨੀ ਕਾਰਵਾਈ : ਖੇਤੀਬਾੜੀ ਅਫ਼ਸਰ

ਮੋਹਾਲੀ (ਰਣਬੀਰ) : ਮੁੱਖ ਖੇਤੀਬਾੜੀ ਅਫ਼ਸਰ ਮੋਹਾਲੀ ਡਾ. ਸੁਖਜਿੰਦਰ ਸਿੰਘ ਬਾਜਵਾ ਦੇ ਦਿਸ਼ਾ-ਨਿਰਦੇਸਾ ਅਤੇ ਬਲਾਕ ਖੇਤੀਬਾੜੀ ਅਫ਼ਸਰ ਡਾ. ਸੁਭਕਰਨ ਸਿੰਘ ਧਾਲੀਵਾਲ ਦੀ ਯੋਗ ਅਗਵਾਈ ਹੇਠ ਪਿੰਡ ਮੋਟੇਮਾਜਰਾ ਵਿਖੇ ਕਣਕ ਦੇ ਨਾੜ ਪ੍ਰਬੰਧਨ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ 'ਚ ਡਾ. ਜਸਪ੍ਰੀਤ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ ਨੇ ਦੱਸਿਆ ਕਿ ਤੂੜੀ ਬਣਾਉਣ ਤੋਂ ਬਾਅਦ ਕਣਕ ਦੀ ਰਹਿੰਦ-ਖੂਹੰਦ ਨੂੰ ਬੜੀ ਅਸਾਨੀ ਨਾਲ ਹੈਰੋ, ਕਲਟੀਵੇਟਰ ਜਾਂ ਉਲਟਾਵੇ ਹੱਲ ਨਾਲ ਖੇਤ 'ਚ ਮਿਲਾਇਆ ਜਾ ਸਕਦਾ ਹੈ। ਐੱਨ. ਜੀ. ਟੀ. ਅਤੇ ਪ੍ਰਸਾਸਨ ਦੀਆਂ ਹਦਾਇਤਾਂ ਅਨੁਸਾਰ ਜਿਹੜਾ ਕਿਸਾਨ ਇਸ ਰਹਿੰਦ-ਖੂਹੰਦ ਨੂੰ ਅੱਗ ਲਗਾਵੇ, ਉਸ ਦੀ ਸੂਚਨਾ ਸੈਟੇਲਾਈਟ ਰਾਹੀਂ ਪ੍ਰਾਪਤ ਹੋ ਜਾਂਦੀ ਹੈ ਅਤੇ ਉਸ ਖ਼ਿਲਾਫ਼ ਚਲਾਨ, ਜੁਰਮਾਨਾ, ਫਰਦ 'ਚ ਅੰਦਰਾਜ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਡਾ. ਸੁੱਚਾ ਸਿੰਘ ਸਿੱਧੂ, ਖੇਤੀਬਾੜੀ ਵਿਸਥਾਰ ਅਫ਼ਸਰ ਨੇ ਦੱਸਿਆ ਕਿ ਕਣਕ ਦੇ ਪਿਛੋਂ ਖਾਲੀ ਹੋਏ ਖੇਤਾਂ 'ਚ ਜੰਤਰ ਦੀ ਕਾਸ਼ਤ ਕਰਨ ਲਈ ਵਿਭਾਗ ਪਾਸ ਸਬਸਿਡੀ 'ਤੇ ਬੀਜ ਉਪਲੱਬਧ ਹੈ, ਇਸ ਤੋਂ ਇਲਾਵਾ ਵਿਭਾਗ ਵੱਲੋਂ ਮੂੰਗਫਲੀ ਦੇ ਪ੍ਰਦਰਸ਼ਨੀ ਪਲਾਟ ਬਿਜਵਾਏ ਜਾਣੇ ਹਨ, ਚਾਹਵਾਨ ਕਿਸਾਨ ਵਿਭਾਗ ਨਾਲ ਤਾਲਮੇਲ ਕਰਨ। 50 ਫ਼ੀਸਦੀ ਸਬਸਿਡੀ ਤੇ ਜਿਪਸਮ ਵੀ ਉਪਲੱਬਧ ਹੈ। ਦਿੱਵਿਆ, ਖੇਤੀਬਾੜੀ ਉਪ ਨਿਰਿਖਕ ਨੇ ਜਾਣੂੰ ਕਰਵਾਈਆ ਕਿ ਝੋਨੇ ਦੀ ਬਜਾਏ ਮੱਕੀ ਦੀ ਕਾਸ਼ਤ ਕਰਨ ਵਾਲੇ ਕਿਸਾਨ ਵਿਭਾਗ ਕੋਲ ਰਜਿਸਟਰ ਕਰਵਾਉਣ, ਜਿਸ ਵਿੱਚ ਵਿਭਾਗ ਵੱਲੋ 17500 ਰੁਪਏ ਪ੍ਰਤੀ ਹੈਕਟੇਅਰ ਪ੍ਰੋਤਸਾਹਨ ਰਾਸੀ ਦਾ ਲਾਭ ਦਿੱਤਾ ਜਾ ਸਕੇ। ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500  ਰੁਪਏ ਪ੍ਰਤੀ ਏਕੜ ਰਾਸ਼ੀ ਦਿੱਤੀ ਜਾਵੇਗੀ।


author

Babita

Content Editor

Related News