45 ਸਾਲਾ ਔਰਤ ਨਾਲ ਜਬਰ-ਜ਼ਨਾਹ, ਮਾਮਲਾ ਦਰਜ
Wednesday, Nov 13, 2019 - 05:09 PM (IST)
ਨਵਾਂਸ਼ਹਿਰ (ਤ੍ਰਿਪਾਠੀ) : ਹਸਪਤਾਲ 'ਚ ਦਾਖ਼ਲ ਇਕ ਵਿਅਕਤੀ ਦੀ 45 ਸਾਲਾ ਪਤਨੀ ਨੂੰ ਹਵਸ ਦਾ ਸ਼ਿਕਾਰ ਬਣਾਉਣ ਦੇ ਦੋਸ਼ ਵਿਚ ਪੁਲਸ ਨੇ 1 ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਔਰਤ ਨੇ ਦੱਸਿਆ ਕਿ ਉਸ ਦਾ ਵਿਆਹ ਕਰੀਬ 20 ਸਾਲ ਪਹਿਲਾਂ ਹੋਇਆ ਸੀ। ਵਿਆਹ ਤੋਂ ਬਾਅਦ ਉਸ ਦੇ ਕੋਈ ਵੀ ਬੱਚਾ ਨਹੀਂ ਹੋਇਆ। ਉਸ ਦਾ ਪਤੀ ਰਾਜ ਮਿਸਤਰੀ ਦਾ ਕੰਮ ਕਰਦਾ ਹੈ ਅਤੇ ਬੀਮਾਰ ਹੋਣ ਕਾਰਣ ਇਕ ਹਸਪਤਾਲ ਵਿਚ ਇਲਾਜ ਲਈ ਦਾਖ਼ਲ ਸੀ।
ਉਕਤ ਨੇ ਦੱਸਿਆ ਕਿ ਬੀਤੇ 5 ਨਵੰਬਰ ਨੂੰ ਉਹ ਆਪਣੇ ਭਾਣਜੇ ਨਾਲ ਆਪਣੇ ਪਤੀ ਦੀ ਖ਼ਬਰ ਲੈਣ ਲਈ ਹਸਪਤਾਲ ਗਈ ਹੋਈ ਸੀ ਕਿ ਉਸੇ ਦਿਨ ਉਸ ਦਾ ਗੁਆਂਢੀ ਨਰੇਸ਼ ਕੁਮਾਰ ਪੁੱਤਰ ਚਮਨ ਲਾਲ ਜੋ ਕਿ ਉਸ ਦੇ ਪਤੀ ਨਾਲ ਕੰਮ ਕਰਦਾ ਹੈ, ਉਸ ਦੇ ਪਤੀ ਦੀ ਖ਼ਬਰ ਲੈਣ ਲਈ ਆਇਆ। ਜਦੋਂ ਨਰੇਸ਼ ਆਪਣੇ ਮੋਟਰਸਾਈਕਲ 'ਤੇ ਵਾਪਸ ਪਿੰਡ ਜਾਣ ਲੱਗਾ ਤਾਂ ਉਹ ਵੀ ਆਪਣੇ ਪਤੀ ਦੇ ਕਹਿਣ 'ਤੇ ਉਸ ਨਾਲ ਪਿੰਡ ਵਾਪਸ ਚੱਲ ਪਈ। ਨਰੇਸ਼ ਕੁਮਾਰ ਰਸਤੇ 'ਚ ਉਸ ਨੂੰ ਜ਼ਬਰਦਸਤੀ ਖੇਤਾਂ ਵਿਚ ਲੈ ਗਿਆ ਅਤੇ ਜਬਰ-ਜ਼ਨਾਹ ਕੀਤਾ। ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਨਰੇਸ਼ ਕੁਮਾਰ ਪੁੱਤਰ ਚਮਨ ਲਾਲ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।