ਫਿਰੋਜ਼ਪੁਰ ''ਚ ਸ਼ਰਮਨਾਕ ਘਟਨਾ, ਜਨਾਨੀ ਨੂੰ ਬੰਦੀ ਬਣਾ ਕੇ ਤਿੰਨ ਦਿਨ ਕੀਤਾ ਜਬਰ-ਜ਼ਿਨਾਹ

Thursday, Oct 29, 2020 - 04:05 PM (IST)

ਫਿਰੋਜ਼ਪੁਰ ''ਚ ਸ਼ਰਮਨਾਕ ਘਟਨਾ, ਜਨਾਨੀ ਨੂੰ ਬੰਦੀ ਬਣਾ ਕੇ ਤਿੰਨ ਦਿਨ ਕੀਤਾ ਜਬਰ-ਜ਼ਿਨਾਹ

ਫਿਰੋਜ਼ਪੁਰ (ਮਲਹੋਤਰਾ) : ਜਨਾਨੀ ਨੂੰ ਤਿੰਨ ਦਿਨ ਤੱਕ ਬੰਦੀ ਬਣਾ ਕੇ ਉਸ ਨਾਲ ਜਬਰ-ਜ਼ਨਾਹ ਕਰਨ ਵਾਲੇ ਮੁਲਜ਼ਮ ਖ਼ਿਲਾਫ਼ ਥਾਣਾ ਸਿਟੀ ਪੁਲਸ ਨੇ ਪਰਚਾ ਦਰਜ ਕਰ ਲਿਆ ਹੈ। ਐੱਸ.ਆਈ. ਅਮਰਜੀਤ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਦੀ ਰਹਿਣ ਵਾਲੀ ਪੀੜਤਾ ਨੇ ਬਿਆਨ ਦਿੱਤੇ ਹਨ ਕਿ ਕੁਝ ਸਾਲ ਪਹਿਲਾਂ ਇਕ ਵਿਆਹ ਸਮਾਗਮ 'ਚ ਉਸ ਨੂੰ ਗੁਰਜੰਟ ਸਿੰਘ ਪਿੰਡ ਕਾਮਲਵਾਲਾ ਮਿਲਿਆ ਸੀ। ਗੁਰਜੰਟ ਸਿੰਘ ਨੇ ਆਪਣੇ-ਆਪ ਨੂੰ ਕੁਆਰਾ ਦੱਸ ਕੇ ਉਸ ਦੇ ਨਾਲ ਦੋਸਤੀ ਕਰ ਲਈ ਤੇ ਦੋਵੇਂ ਆਪਸ 'ਚ ਮਿਲਣ ਲੱਗੇ। ਬਾਅਦ ਵਿਚ ਉਸ ਨੂੰ ਪਤਾ ਲੱਗਾ ਕਿ ਗੁਰਜੰਟ ਸਿੰਘ ਵਿਆਹਿਆ ਹੋਇਆ ਹੈ ਤੇ ਉਹ ਮਾੜੀ ਸੰਗਤ ਵਿਚ ਰਹਿੰਦਾ ਹੈ ਅਤੇ ਉਸ ਨੇ ਗੁਰਜੰਟ ਨੂੰ ਮਿਲਣਾ ਛੱਡ ਦਿੱਤਾ ਤੇ ਆਪਣੇ ਮਾਪਿਆਂ ਦੀ ਮਰਜ਼ੀ ਨਾਲ ਜਲੰਧਰ ਵਿਚ ਵਿਆਹ ਕਰਵਾ ਲਿਆ।

ਇਹ ਵੀ ਪੜ੍ਹੋ :  ਹੁਣ ਬਰਨਾਲਾ 'ਚ ਸ਼ਰਮਸਾਰ ਹੋਈ ਇਨਸਾਨੀਅਤ, 4 ਸਾਲਾ ਬੱਚੀ ਨਾਲ ਟੱਪੀਆਂ ਹੱਦਾਂ

ਉਕਤ ਨੇ ਦੋਸ਼ ਲਗਾਏ ਕਿ ਇਸ ਤੋਂ ਬਾਅਦ ਵੀ ਗੁਰਜੰਟ ਸਿੰਘ ਉਸ ਨੂੰ ਤੰਗ ਕਰਨ ਲੱਗਾ ਜਿਸਦਾ ਪਤਾ ਉਸਦੇ ਪਤੀ ਨੂੰ ਲੱਗਣ ਕਾਰਣ ਪਤੀ-ਪਤਨੀ ਵਿਚਾਲੇ ਝਗੜਾ ਹੋਣ ਲੱਗਾ ਤੇ ਹੁਣ ਦੋਹਾਂ ਦਾ ਤਲਾਕ ਦਾ ਕੇਸ ਚੱਲ ਰਿਹਾ ਹੈ। ਉਸ ਨੇ ਦੋਸ਼ ਲਗਾਏ ਕਿ ਇੱਥੇ ਹੀ ਬਸ ਨਹੀਂ, ਗੁਰਜੰਟ ਸਿੰਘ ਕਈ ਵਾਰ ਉਸ ਨੂੰ ਡਰਾ ਧਮਕਾ ਕੇ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਉਸ ਦੇ ਨਾਲ ਸਰੀਰਕ ਸਬੰਧ ਬਣਾਉਂਦਾ ਰਿਹਾ।

ਇਹ ਵੀ ਪੜ੍ਹੋ :  ਹਾਈ ਪ੍ਰੋਫਾਈਲ ਦੇਹ ਵਪਾਰ ਦਾ ਧੰਦਾ ਬੇਨਕਾਬ, ਵਿਦੇਸ਼ੀ ਕੁੜੀਆਂ ਕਾਬੂ, ਹੋਇਆ ਵੱਡਾ ਖ਼ੁਲਾਸਾ

17 ਅਕਤੂਬਰ ਨੂੰ ਉਸ ਨੇ ਫਿਰ ਤੋਂ ਧਮਕਾ ਕੇ ਉਸ ਨੂੰ ਫਿਰੋਜ਼ਪੁਰ ਸ਼ਹਿਰ ਬੁਲਾਇਆ ਤੇ ਕਾਰ ਵਿਚ ਬਿਠਾ ਕੇ ਨਸ਼ਾ ਦੇ ਦਿੱਤਾ। ਇਸ ਤੋਂ ਬਾਅਦ ਮੁਲਜ਼ਮ ਉਸ ਨੂੰ ਸ਼ਹਿਰ ਦੇ ਕਿਸੇ ਹੋਟਲ 'ਚ ਲੈ ਗਿਆ ਜਿੱਥੇ ਤਿੰਨ ਦਿਨ ਤੱਕ ਉਸ ਨੂੰ ਬੰਦੀ ਬਣਾ ਕੇ ਰੱਖਿਆ ਤੇ ਉਸ ਨਾਲ ਕੁੱਟਮਾਰ ਕਰ ਕੇ ਜਬਰ ਜ਼ਨਾਹ ਕਰਦਾ ਰਿਹਾ। ਐੱਸ.ਆਈ. ਨੇ ਦੱਸਿਆ ਕਿ ਜਨਾਨੀ ਦੇ ਬਿਆਨਾਂ ਦੇ ਆਧਾਰ 'ਤੇ ਪਰਚਾ ਦਰਜ ਕਰਨ ਤੋਂ ਬਾਅਦ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ :  ਫਾਜ਼ਿਲਕਾ 'ਚ ਵੱਡੀ ਵਾਰਦਾਤ, ਦਿਨ-ਦਿਹਾੜੇ ਸ਼ਰੇਆਮ ਗੋਲ਼ੀਆਂ ਨਾਲ ਭੁੰਨਿਆ ਨੌਜਵਾਨ


author

Gurminder Singh

Content Editor

Related News