2 ਬੱਚਿਆਂ ਨੂੰ ਛੱਡ ਪ੍ਰੇਮੀ ਦੇ ਘਰ ਪੁੱਜੀ ਔਰਤ ਨੇ ਕੀਤਾ ਹਾਈਵੋਲਟੇਜ ਡਰਾਮਾ, ਮੁੰਡੇ ਦੇ ਪਰਿਵਾਰ ਨੇ ਚਾੜ੍ਹਿਆ ਕੁਟਾਪਾ

Sunday, Nov 27, 2022 - 06:42 PM (IST)

2 ਬੱਚਿਆਂ ਨੂੰ ਛੱਡ ਪ੍ਰੇਮੀ ਦੇ ਘਰ ਪੁੱਜੀ ਔਰਤ ਨੇ ਕੀਤਾ ਹਾਈਵੋਲਟੇਜ ਡਰਾਮਾ, ਮੁੰਡੇ ਦੇ ਪਰਿਵਾਰ ਨੇ ਚਾੜ੍ਹਿਆ ਕੁਟਾਪਾ

ਜਲੰਧਰ (ਮਨਜੀਤ)-  ਥਾਣਾ ਭਾਰਗਵ ਕੈਂਪ ਅਧੀਨ ਪੈਂਦੇ ਤੇਜ ਮੋਹਨ ਨਗਰ 'ਚ ਦਿਨ-ਦਿਹਾੜੇ ਉਸ ਸਮੇਂ ਹਾਈਵੋਲਟੇਜ ਹੰਗਾਮਾ ਵੇਖਣ ਨੂੰ ਮਿਲਿਆ ਜਦੋਂ ਇਕ ਔਰਤ ਆਪਣੇ ਪ੍ਰੇਮੀ ਦੇ ਘਰ ਪਹੁੰਚੀ ਅਤੇ ਉਸ ਨੂੰ ਵਿਆਹ ਕਰਨ ਦੀ ਗੱਲ ਕਹਿਣ ਲੱਗੀ। ਇਸ 'ਤੇ ਨੌਜਵਾਨ ਦੇ ਪਰਿਵਾਰ ਵਾਲਿਆਂ ਨੇ ਉਸ ਦੀ ਕੁੱਟਮਾਰ ਕਰ ਦਿੱਤੀ। ਕੁੱਟਮਾਰ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ। ਨੌਜਵਾਨ ਦੇ ਘਰ ਪੁੱਜੀ ਔਰਤ ਨੇ ਦੱਸਿਆ ਕਿ ਉਹ ਅਤੇ ਉਕਤ ਨੌਜਵਾਨ ਇਕ ਫੈਕਟਰੀ ਵਿੱਚ ਕੰਮ ਕਰਦੇ ਸਨ। ਉਥੇ ਹੀ ਦੋਵਾਂ ਵਿਚਾਲੇ ਗੱਲਬਾਤ ਸ਼ੁਰੂ ਹੋ ਗਈ।

ਇਸ ਦੌਰਾਨ ਨੌਜਵਾਨ ਨੇ ਉਸ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਉਹ ਉਸ ਨੂੰ ਪਿਆਰ ਕਰਦਾ ਹੈ ਅਤੇ ਉਸ ਨਾਲ ਵਿਆਹ ਕਰ ਲਵੇ ਨਹੀਂ ਤਾਂ ਉਹ ਮਰ ਜਾਵੇਗਾ। ਇਸ ’ਤੇ ਉਕਤ ਨੌਜਵਾਨ ਨਾਲ ਆਪਣੇ ਦੋ ਬੱਚਿਆਂ ਨੂੰ ਆਪਣੇ ਪਤੀ ਕੋਲ ਛੱਡ ਕੇ ਉਸ ਨਾਲ ਕਿਰਾਏ ਦੇ ਮਕਾਨ ਵਿੱਚ ਰਹਿਣ ਲੱਗ ਪਈ। ਕੁਝ ਸਮਾਂ ਬੀਤਣ ਤੋਂ ਬਾਅਦ ਨੌਜਵਾਨ ਨੇ ਵਿਆਹ ਦੀ ਗੱਲ ਨੂੰ ਲੈ ਕੇ ਟਾਲਣਾ ਸ਼ੁਰੂ ਕਰ ਦਿੱਤਾ। ਔਰਤ ਨੇ ਦੋਸ਼ ਲਾਇਆ ਕਿ ਨੌਜਵਾਨ ਨੇ ਵਿਆਹ ਦੇ ਬਹਾਨੇ ਕਈ ਵਾਰ ਉਸ ਨਾਲ ਸਬੰਧ ਬਣਾਏ ਪਰ ਹਰ ਵਾਰ ਉਹ ਵਿਆਹ ਦੀ ਗੱਲ ਟਾਲਦਾ ਰਿਹਾ। ਇਸ ’ਤੇ ਉਸ ਨੇ ਪੁਲਸ ਨੂੰ ਸ਼ਿਕਾਇਤ ਵੀ ਕੀਤੀ ਸੀ।

ਇਹ ਵੀ ਪੜ੍ਹੋ : ਚੀਨ ’ਚ ਵਿਖਾਵਾ: ਇਮਾਰਤ ’ਚ ਅੱਗ ਲੱਗਣ ਨਾਲ 10 ਲੋਕਾਂ ਦੀ ਮੌਤ ਮਗਰੋਂ ਦੇਸ਼ ’ਚ ਲਾਕਡਾਊਨ ਦਾ ਵਿਰੋਧ ਵਧਿਆ

PunjabKesari

ਉਸ ਨੇ ਦੋਸ਼ ਲਾਇਆ ਕਿ ਥਾਣੇ ਵਿੱਚ ਨੌਜਵਾਨ ਦੇ ਰਿਸ਼ਤੇਦਾਰ ਉਸ ਨੂੰ ਵਿਆਹ ਕਰਵਾਉਣ ਦੀ ਗੱਲ ਕਹਿ ਕੇ ਘਰ ਲੈ ਆਏ ਸਨ। ਸ਼ਨੀਵਾਰ ਨੂੰ ਜਦੋਂ ਉਸ ਨੇ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨਾਲ ਵਿਆਹ ਦੀ ਗੱਲ ਕੀਤੀ ਤਾਂ ਉਹ ਕਹਿਣ ਲੱਗੇ ਕਿ ਉਨ੍ਹਾਂ ਨੇ ਆਪਣੇ ਮੁੰਡੇ ਨੂੰ ਬੇਦਖ਼ਲ ਕਰ ਦਿੱਤਾ ਹੈ, ਉਨ੍ਹਾਂ ਦਾ ਉਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਨਾ ਹੀ ਉਹ ਉਨ੍ਹਾਂ ਦੇ ਘਰ ਰਹਿੰਦਾ ਹੈ। ਔਰਤ ਨੇ ਦੋਸ਼ ਲਾਇਆ ਕਿ ਨੌਜਵਾਨ ਦੇ ਰਿਸ਼ਤੇਦਾਰ ਨੇ ਉਸ ਨਾਲ ਕੁੱਟਮਾਰ ਕੀਤੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

PunjabKesari

ਇਹ ਵੀ ਪੜ੍ਹੋ : ਕਾਂਗਰਸ ਤੇ ਭਾਜਪਾ ਛੱਡ ਕੇ ‘ਆਪ’ ’ਚ ਸ਼ਾਮਲ ਹੋਏ ਕਈ ਆਗੂ ਲੱਗੇ ਖੁੱਡੇ-ਲਾਈਨ, ਹੁਣ ਭਾਲ ਰਹੇ ਘਰ ਵਾਪਸੀ ਦਾ ਰਾਹ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

 


author

shivani attri

Content Editor

Related News