ਬੇਅਦਬੀ ਮਾਮਲਿਆਂ ’ਤੇ ਹੋ ਰਹੀ ਰਾਜਨੀਤੀ ਬੰਦ ਕਰਕੇ ਇਨਸਾਫ਼ ਦੇਣ ਵੱਲ ਵਧਣ ਨੇਤਾ : ਪੀੜਤ

Sunday, Aug 01, 2021 - 02:02 AM (IST)

ਬੇਅਦਬੀ ਮਾਮਲਿਆਂ ’ਤੇ ਹੋ ਰਹੀ ਰਾਜਨੀਤੀ ਬੰਦ ਕਰਕੇ ਇਨਸਾਫ਼ ਦੇਣ ਵੱਲ ਵਧਣ ਨੇਤਾ : ਪੀੜਤ

ਚੰਡੀਗੜ੍ਹ(ਰਮਨਜੀਤ)– ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਬਾਰੀ ਘਟਨਾਵਾਂ ਦੇ ਪੀੜਤਾਂ ਨੇ ਕਿਹਾ ਹੈ ਕਿ ਬੇਅਦਬੀ ਅਤੇ ਗੋਲੀਕਾਂਡ ਮਾਮਲੇ ਬਾਰੇ ਰਾਜਨੀਤਿਕ ਪਾਰਟੀਆਂ ਨੂੰ ਆਪਣੀਆਂ ਰੋਟੀਆਂ ਨਹੀਂ ਸੇਕਣੀਆਂ ਚਾਹੀਦੀਆਂ ਹਨ। ਲੋਕਾਂ ਨੂੰ ਇਨਸਾਫ਼ ਚਾਹੀਦਾ ਹੈ, ਨਾ ਕਿ ਰਾਜਨੀਤਿਕ ਪਾਰਟੀਆਂ ਅਤੇ ਨੇਤਾਵਾਂ ਵੱਲੋਂ ਕੀਤੀ ਜਾਣ ਵਾਲੀ ਵਾਰ-ਵਾਰ ਦੀ ਬਿਆਨਬਾਜ਼ੀ।

ਇਹ ਵੀ ਪੜ੍ਹੋ- ਵਿਧਾਨ ਸਭਾ ਚੋਣਾਂ 'ਚ ਜਿੱਤ ਨੂੰ ਪੱਕਾ ਕਰਨ ਲਈ ਸਰਕਾਰ ਤੇ ਪਾਰਟੀ ਲੀਡਰਸ਼ਿਪ ਮਿਲ ਕੇ ਕਰੇਗੀ ਕੰਮ : ਕੈਪਟਨ

ਚੰਡੀਗੜ੍ਹ ਪ੍ਰੈੱਸ ਕਲੱਬ ਵਿਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬਹਿਬਲਕਲਾਂ ਵਿਚ ਪ੍ਰਦਰਸ਼ਨ ਦੌਰਾਨ ਗੋਲੀ ਲੱਗਣ ਨਾਲ ਕਾਲ ਦਾ ਗ੍ਰਾਸ ਬਣੇ ਕ੍ਰਿਸ਼ਣ ਭਗਵਾਨ ਸਿੰਘ ਦੇ ਬੇਟੇ ਸੁਖਰਾਜ ਸਿੰਘ ਅਤੇ ਗੁਰਜੀਤ ਸਿੰਘ ਦੇ ਪਿਤਾ ਸਾਧੂ ਸਿੰਘ ਅਤੇ ਕੋਟਕਪੂਰਾ ਗੋਲੀਕਾਂਡ ਮਾਮਲਿਆਂ ਵਿਚ ਜ਼ਖਮੀ ਹੋਏ ਨੌਜਵਾਨ ਅਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਚਾਹੇ ਸਰਕਾਰ ਨੇ ਆਰਥਿਕ ਮੁਆਵਜ਼ਾ ਦੇ ਦਿੱਤਾ ਹੈ ਪਰ ਉਨ੍ਹਾਂ ਦੀ ਮੁੱਖ ਮੰਗ ਇਹ ਹੈ ਕਿ ਬੇਅਦਬੀ ਮਾਮਲਿਆਂ ਦੇ ਸਾਰੇ ਦੋਸ਼ੀ ਜੇਲਾਂ ਦੇ ਅੰਦਰ ਕੀਤੇ ਜਾਣ ਅਤੇ ਜਿਨ੍ਹਾਂ ਨੇ ਗੋਲੀਬਾਰੀ ਕੀਤੀ ਹੈ, ਉਨ੍ਹਾਂ ਖ਼ਿਲਾਫ਼ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਇਹ ਵੀ ਪੜ੍ਹੋ- ਹਿਮਾਚਲ ਪ੍ਰਦੇਸ਼ ਦੇ CM ਨੂੰ ਧਮਕੀ ਦੇਣ ਦੇ ਮਾਮਲੇ ’ਚ SFJ ਦੇ ਮੈਂਬਰ ਪੰਨੂ ਖ਼ਿਲਾਫ਼ ਕੇਸ ਦਰਜ

ਉਨ੍ਹਾਂ ਨੇ ਰਾਜਨੀਤਿਕ ਨੇਤਾਵਾਂ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਜੁੜੇ ਮਾਮਲਿਆਂ ਦੇ ਹੀ ਕਾਰਣ ਪੰਜਾਬ ਦੇ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ 2017 ਦੀਆਂ ਚੋਣਾਂ ਵਿਚ ਤੀਸਰੇ ਨੰਬਰ ’ਤੇ ਪਹੁੰਚਾ ਦਿੱਤਾ ਸੀ, ਪਰ ਰਾਜ ਵਿਚ ਸੱਤਾ ਬਦਲੇ ਜਾਣ ਦੇ ਬਾਵਜੂਦ ਵੀ ਸਾਢੇ ਚਾਰ ਸਾਲ ਦਾ ਸਮਾਂ ਗੁਜ਼ਰ ਚੁੱਕਿਆ ਹੈ, ਪਰ ਨਾ ਬੇਅਦਬੀ ਦੇ ਮਾਮਲਿਆਂ ਵਿਚ ਇਨਸਾਫ਼ ਮਿਲ ਸਕਿਆ ਹੈ ਅਤੇ ਨਹੀਂ ਹੀ ਗੋਲੀਬਾਰੀ ਦੀਆਂ ਘਟਨਾਵਾਂ ਦੇ ਦੋਸ਼ੀ ਪੁਲਸ ਅਧਿਕਾਰੀਆਂ ਦੀ ਹੀ ਗ੍ਰਿਫ਼ਤਾਰੀ ਹੋ ਸਕੀ ਹੈ। ਸਬੂਤ ਮੌਜੂਦ ਹੋਣ ਦੇ ਬਾਵਜੂਦ ਵੀ ਵੱਡੇ ਪੁਲਸ ਅਧਿਕਾਰੀ ਕਨੂੰਨ ਦੇ ਸ਼ਿਕੰਜੇ ਤੋਂ ਬਚੇ ਹੋਏ ਹਨ ਅਤੇ ਖੁੱਲ੍ਹੇ ਘੁੰਮ ਰਹੇ ਹਨ। ਉਥੇ ਹੀ, ਨਵਜੋਤ ਸਿੰਘ ਸਿੱਧੂ ਬਾਰੇ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਸਿੱਧੂ ਵੀ ਪਿਛਲੇ ਹੀ ਕੁੱਝ ਸਮੇਂ ਤੋਂ ਟਵੀਟ ਕਰ ਰਹੇ ਹਨ, ਜਦੋਂ ਕਿ ਸਰਕਾਰ ਵਿਚ ਤਾਂ ਸਿੱਧੂ ਵੀ ਢਾਈ ਸਾਲ ਤੱਕ ਸ਼ਾਮਲ ਰਹੇ ਸਨ।

ਇਹ ਵੀ ਪੜ੍ਹੋ- ਚੋਣ ਵਾਅਦੇ ਪੂਰੇ ਕਰਨ ਲਈ ਕੈਪਟਨ ਸਰਕਾਰ ਦੀ ਨੀਅਤ ਬਿਲਕੁਲ ਸਾਫ : ਧਰਮਸੌਤ

ਐੱਸ. ਆਈ. ਟੀ. ਦੇ ਮੈਂਬਰ ਰਹੇ ਸਾਬਕਾ ਆਈ. ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਜਾਂਚ ਨੂੰ ਕਿਸੇ ਸਿਰੇ ਲਗਾਏ ਬਿਨਾਂ ਕੁੰਵਰ ਵੱਲੋਂ ਆਮ ਆਦਮੀ ਪਾਰਟੀ ਜੁਆਇਨ ਕਰਨ ਨਾਲ ਉਹ ਵੀ ਉਥੇ ਹੀ ਖੜ੍ਹੇ ਹੋ ਗਏ ਹਨ, ਜਿੱਥੇ ਬਾਕੀ ਰਾਜਨੇਤਾ ਖੜ੍ਹੇ ਹਨ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਮਾਮਲਿਆਂ ਵਿਚ ਛੇਤੀ ਤੋਂ ਛੇਤੀ ਇਨਸਾਫ਼ ਦਿੱਤਾ ਜਾਵੇ ਤਾਂ ਕਿ ਪੀੜਤ ਲੋਕਾਂ ਦੇ ਜ਼ਖਮਾਂ ’ਤੇ ਵਾਰ-ਵਾਰ ਸੁੱਟੇ ਜਾਂਦੇ ਲੂਣ ਤੋਂ ਨਿਜਾਤ ਹਾਸਿਲ ਹੋ ਸਕੇ।


author

Bharat Thapa

Content Editor

Related News