ਵਕੀਲਾਂ ਨੇ ਕੰਮਕਾਜ ਠੱਪ ਕਰ ਕੇ ਰੋਸ ਪ੍ਰਗਟਾਇਆ
Friday, Nov 10, 2017 - 03:14 AM (IST)
ਨਵਾਂਸ਼ਹਿਰ, (ਤ੍ਰਿਪਾਠੀ)- ਜ਼ਿਲਾ ਬਾਰ ਐਸੋਸੀਏਸ਼ਨ ਦੇ ਵਕੀਲਾਂ ਨੇ ਪੰਜਾਬ ਲੀਗਲ ਸਰਵਿਸਿਜ਼ ਅਥਾਰਟੀ ਦੇ ਪੈਨਲ ਵਕੀਲਾਂ ਨੂੰ ਕੇਸ ਅਲਾਟਮੈਂਟ 'ਚ ਭੇਦਭਾਵ ਕਰਨ ਦੇ ਦੋਸ਼ ਤਹਿਤ ਕੰਮਕਾਜ ਠੱਪ ਰੱਖਿਆ।
ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਜੀ.ਐੱਸ. ਕਾਹਲੋਂ, ਜੁਆਇੰਟ ਸਕੱਤਰ ਰਜਿੰਦਰ ਸਿੰਘ, ਯੁੱਧਵੀਰ ਸਿੰਘ ਅਤੇ ਐਡਵੋਕੇਟ ਆਰ.ਸੀ. ਸਰੀਨ ਨੇ ਦੱਸਿਆ ਕਿ ਸਾਰੇ ਪੈਨਲ ਵਕੀਲਾਂ ਨੂੰ ਕ੍ਰਮਵਾਰ ਕੇਸ ਅਲਾਟ ਨਾ ਹੋਣ ਦਾ ਰੋਸ ਹੈ। ਐਸੋਸੀਏਸ਼ਨ ਨੇ ਸਪਾਟ ਇੰਸਪੈਕਸ਼ਨ ਲਈ ਲੋਕਲ ਕਮਿਸ਼ਨ ਦੀ ਨਿਯੁਕਤੀ 'ਚ ਵੀ ਭੇਦਭਾਵ ਕਰਨ ਦਾ ਦੋਸ਼ ਲਾਇਆ। ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਕਾਹਲੋਂ ਨੇ ਕਿਹਾ ਕਿ ਉਕਤ ਮਾਮਲਿਆਂ 'ਚ ਸ਼ਿਕਾਇਤਾਂ ਕਾਰਨ ਅੱਜ ਵਕੀਲਾਂ ਵੱਲੋਂ ਅਦਾਲਤੀ ਕੰਮਕਾਜ ਨੂੰ ਠੱਪ ਰੱਖਿਆ ਗਿਆ ਹੈ।
ਇਸ ਸੰਬੰਧ 'ਚ ਹੋਈ ਜਨਰਲ ਹਾਊਸ ਦੀ ਮੀਟਿੰਗ 'ਚ ਵੀਰਵਾਰ ਨੂੰ ਹੋਣ ਵਾਲੀ ਵਾਕਥਨ 'ਚ ਵੀ ਭਾਗ ਨਾ ਲੈਣ ਦਾ ਫੈਸਲਾ ਕੀਤਾ ਗਿਆ। ਜਨਰਲ ਹਾਊਸ ਨੇ ਉਕਤ ਮਾਮਲਿਆਂ ਨੂੰ ਮਾਣਯੋਗ ਜ਼ਿਲਾ ਤੇ ਸੈਸ਼ਨ ਜੱਜ ਦੇ ਧਿਆਨ 'ਚ ਲਿਆਉਣ ਦਾ ਵੀ ਫੈਸਲਾ ਲਿਆ। ੍ਰÂਸ ਮੌਕੇ ਐਡਵੋਕੇਟ ਆਰ.ਕੇ. ਸਰੀਨ, ਵੀ.ਕੇ. ਛਾਬੜਾ, ਹਰਦੀਪ ਸਿੰਘ, ਐੱਲ.ਐੱਸ. ਕਾਹਲੋਂ, ਏ.ਕੇ. ਸਰੀਨ, ਪੀ.ਕੇ. ਸਰੋਆ, ਰਜਿੰਦਰ ਸਹਿਜਲ, ਸੰਜੀਵ ਜੈਨ, ਐੱਸ.ਕੇ. ਪੁਰੀ ਆਦਿ ਹਾਜ਼ਰ ਸਨ।
