ਪੰਜਾਬ ਦੇ ਇਨ੍ਹਾਂ ਸ਼ਹਿਰਾਂ 'ਚ ਲੱਗੀ ਹੈ ਸਟੀਕਰਾਂ 'ਤੇ ਪਾਬੰਦੀ, ਵਕੀਲ ਨੇ ਕੀਤਾ ਖੁਲਾਸਾ

Saturday, Feb 01, 2020 - 05:44 PM (IST)

ਪੰਜਾਬ ਦੇ ਇਨ੍ਹਾਂ ਸ਼ਹਿਰਾਂ 'ਚ ਲੱਗੀ ਹੈ ਸਟੀਕਰਾਂ 'ਤੇ ਪਾਬੰਦੀ, ਵਕੀਲ ਨੇ ਕੀਤਾ ਖੁਲਾਸਾ

ਅੰਮ੍ਰਿਤਸਰ (ਸੁਮਿਤ ਖੰਨਾ): ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਪਿਛਲੇ ਦਿਨੀਂ ਇਕ ਆਦੇਸ਼ ਜਾਰੀ ਕੀਤਾ ਗਿਆ ਸੀ ਕਿ ਹੁਣ ਕਾਰਾਂ ਅਤੇ ਦੋ ਪਹੀਆ ਵਾਹਨਾਂ 'ਤੇ ਕੋਈ ਪ੍ਰੈੱਸ, ਪੁਲਸ, ਆਰਮੀ ਅਤੇ ਕੋਰਟ ਨਾਲ ਸਬੰਧਿਤ ਸਟੀਕਰ ਨਹੀਂ ਲਾ ਸਕਦੇ। ਜਿਸ ਨੂੰ ਲੈ ਕੇ ਪੰਜਾਬ ਭਰ 'ਚ ਪੁਲਸ ਵਲੋਂ ਸਟੀਕਰ ਹਟਾਏ ਜਾ ਰਹੇ ਹਨ।

ਉੱਥੇ ਹੀ ਅੰਮ੍ਰਿਤਸਰ ਦੇ ਵਕੀਲ ਵਲੋਂ  ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਕੀਤੀ ਗਈ ਹੈ, ਜਿਸ 'ਚ ਉਨ੍ਹਾਂ ਨੇ ਇਹ ਖੁਲਾਸਾ ਕੀਤਾ ਹੈ ਕਿ ਹਾਈਕੋਰਟ ਵਲੋਂ ਜਾਰੀ ਕੀਤੇ ਗਏ ਹੁਕਮ ਸਿਰਫ ਚੰਡੀਗੜ੍ਹ,ਮੋਹਾਲੀ ਅਤੇ ਪੰਚਕੂਲਾ 'ਚ ਹੀ ਲਾਗੂ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਪੁਲਸ ਕੇਵਲ ਝੂਠੀ ਵਾਹ-ਵਾਹੀ ਲੈਣ ਲਈ ਇਸ ਤਰੀਕੇ ਦੇ ਸਟੀਕਰ ਹਟਾਉਣ ਦਾ ਕੰਮ ਸੂਬੇ ਭਰ 'ਚ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ 'ਚ ਕਿਸੇ ਕੋਲ ਵੀ ਅਧਿਕਾਰ ਨਹੀਂ ਹੈ ਕਿ ਉਹ ਕਿਸੇ ਦਾ ਸਟੀਕਰ ਉਤਾਰ ਸਕਣ।


author

Shyna

Content Editor

Related News