ਜਲੰਧਰ ਕੋਰਟ ''ਚ ਅੱਜ ਨਹੀਂ ਹੋਵੇਗਾ ਕੰਮ, ''ਨੋ ਵਰਕ ਡੇਅ'' ''ਤੇ ਹਨ ਵਕੀਲ

07/24/2017 1:36:11 PM

ਜਲੰਧਰ— ਸ਼ਹਿਰ 'ਚ ਵਕੀਲ ਸੋਮਵਾਰ ਨੂੰ 'ਨੋ ਵਰਕ ਡੇਅ' 'ਤੇ ਹਨ, ਜਿਸ ਦੇ ਤਹਿਤ ਕੋਰਟ 'ਚ ਕਿਸੇ ਵੀ ਤਰ੍ਹਾਂ ਦਾ ਕੋਈ ਕੰਮ ਵਕੀਲਾਂ ਵੱਲੋਂ ਨਹੀਂ ਕੀਤਾ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਵਕੀਲ ਕਮਿਸ਼ਨਰੇਟ ਅਤੇ ਦੇਹਾਤੀ ਪੁਲਸ ਦੇ ਖਿਲਾਫ ਆਪਣਾ ਰੋਸ ਜ਼ਾਹਰ ਕਰ ਰਹੇ ਸਨ। ਜਾਣਕਾਰੀ ਮੁਤਾਬਕ ਵਕੀਲ ਪੁਲਸ ਤੋਂ ਕੁਝ ਮਾਮਲਿਆਂ 'ਚ ਨਾਰਾਜ਼ ਚੱਲ ਰਹੇ ਹਨ। ਪਹਿਲਾ ਮਾਮਲਾ ਮਹਿਤਪੁਰ ਥਾਣੇ ਨਾਲ ਜੁੜਿਆ ਹੈ, ਜਿੱਥੇ ਜ਼ਿਲਾ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਕਰਮਪਾਲ ਸਿੰਘ ਗਿੱਲ ਦੇ ਪ੍ਰਾਪਰਟੀ ਵਿਵਾਦ ਨੂੰ ਲੈ ਕੇ ਸਹਿਯੋਗ ਨਹੀਂ ਦਿੱਤਾ। ਦੂਜਾ ਮਾਮਲਾ ਵਕੀਲ ਸੰਜੇ ਜਾਂਗੜਾ ਦਾ ਹੈ, ਜਿਨ੍ਹਾਂ 'ਤੇ ਪੁਲਸ ਨੇ ਟ੍ਰੈਸ ਪਾਸ ਦਾ ਕੇਸ ਦਰਜ ਕੀਤਾ ਹੈ। ਉਥੇ ਹੀ ਤੀਜਾ ਮਾਮਲਾ ਵਕੀਲ ਕੇ. ਕੇ. ਗੁਪਤਾ ਦਾ ਹੈ, ਉਨ੍ਹਾਂ ਨੇ ਇਕ ਦੋਸ਼ੀ ਦੇ ਪੀ. ਓ. ਦੇ ਆਰਡਰ ਕਰਵਾਏ ਪਰ ਪੁਲਸ ਨੇ ਕੈਂਸਲੇਸ਼ਨ ਲਈ ਕੇਸ ਅਦਾਲਤ 'ਚ ਲਗਾ ਦਿੱਤਾ। ਇਨ੍ਹਾਂ ਤਿੰਨ ਕਾਰਨਾਂ ਕਰਕੇ ਵਕੀਲ ਨਾਰਾਜ਼ ਚੱਲ ਰਹੇ ਹਨ।


Related News