ਮੈਕਸੀਕੋ ਡਰੱਗ ਤਸਕਰੀ ਲਈ ਸਾਬਕਾ ਵਕੀਲ ਨੂੰ ਸੁਣਾਈ ਗਈ 7 ਸਾਲ ਦੀ ਜੇਲ੍ਹ

Tuesday, Jun 25, 2024 - 01:59 PM (IST)

ਵਾਸ਼ਿੰਗਟਨ (ਰਾਜ ਗੋਗਨਾ)- ਨਿਆਂ ਵਿਭਾਗ ਨੇ ਸੋਮਵਾਰ ਨੂੰ ਇਸ ਦਾ ਐਲਾਨ ਕੀਤੀ ਕਿ ਮੈਕਸੀਕੋ ਦੇ ਇਕ ਸਾਬਕਾ ਅਟਾਰਨੀ ਨੂੰ ਮੈਥਾਮਫੇਟਾਮਾਈਨ ਸਮੇਤ ਨਸ਼ੀਲੇ ਪਦਾਰਥਾਂ ਨੂੰ ਵੰਡਣ ਦੀ ਸਾਜ਼ਿਸ਼ ਲਈ ਅਦਾਲਤ ਨੇ 7 ਸਾਲ ਤੋਂ ਵੱਧ ਦੀ ਸਜ਼ਾ ਸੁਣਾਈ ਹੈ। ਏਜੰਟਾਂ ਨੇ ਮਾਰਚ 2023 'ਚ ਗੁਸਤਾਵੋ ਕਾਸਟੇਲਾਨੋਸ-ਟੈਪੀਆ ਨਾਮੀਂ ਸਾਬਕਾ ਵਕੀਲ ਅਤੇ 23 ਹੋਰ ਬਚਾਓ ਪੱਖਾਂ ਨੂੰ ਗ੍ਰਿਫ਼ਤਾਰ ਕਰਨ ਵੇਲੇ ਮੇਥਾਮਫੇਟਾਮਾਈਨ, ਕੋਕੀਨ, ਨਕਦੀ ਅਤੇ ਹਥਿਆਰ ਜ਼ਬਤ ਕੀਤੇ ਸਨ। ਗੁਸਤਾਵੋ ਕੈਸਟੇਲਾਨੋਸ-ਟਪੀਆ (38) ਨੂੰ ਸ਼ੁੱਕਰਵਾਰ ਨੂੰ ਟਾਕੋਮਾ, ਵਾਸ਼ਿੰਗਟਨ 'ਚ 90 ਮਹੀਨਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ। ਉਹ ਕਾਨੂੰਨੀ ਤੌਰ 'ਤੇ ਸੰਯੁਕਤ ਰਾਜ 'ਚ ਮੌਜੂਦ ਨਹੀਂ ਸੀ ਅਤੇ ਸੰਭਾਵਤ ਤੌਰ 'ਤੇ ਉਸ ਦੀ ਜੇਲ੍ਹ ਦੀ ਸਜ਼ਾ ਤੋਂ ਬਾਅਦ ਉਸ ਨੂੰ ਦੇਸ਼ ਨਿਕਾਲਾ ਦਿੱਤਾ ਜਾਵੇਗਾ। ਕਾਸਟੇਲਾਨੋਸ-ਟੈਪੀਆ ਦੀ ਪਛਾਣ ਪਿਛਲੇ ਸਾਲ ਕਾਨੂੰਨ ਲਾਗੂ ਕਰਨ ਵਾਲੇ ਇਕ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੀ ਸੰਸਥਾ ਨੂੰ ਮੈਥਾਮਫੇਟਾਮਾਈਨ ਦੇ ਇਕ ਵੱਡੇ ਸਪਲਾਇਰ ਵਜੋਂ ਕੀਤੀ ਗਈ ਸੀ ਜੋ ਆਰੀਅਨ ਪਰਿਵਾਰ ਵਜੋਂ ਜਾਣੇ ਜਾਂਦੇ ਜੇਲ੍ਹ ਗਿਰੋਹ ਨਾਲ ਸਬੰਧ ਰੱਖਦਾ ਹੈ। 

ਅਦਾਲਤੀ ਦਸਤਾਵੇਜ਼ਾਂ ਦੇ ਅਨੁਸਾਰ, ਕੈਸਟੇਲਾਨੋਸ-ਟਪੀਆ ਇਕ ਡਰੱਗ ਉਪਭੋਗਤਾ ਨਹੀਂ ਸੀ। ਉਸ ਨੇ ਪਹਿਲਾਂ ਮੈਕਸੀਕੋ 'ਚ ਇਕ ਵਕੀਲ ਵਜੋਂ ਕੰਮ ਕੀਤਾ ਸੀ ਅਤੇ 2020 'ਚ ਕੋਵਿਡ-19 ਮਹਾਮਾਰੀ ਦੇ ਦੌਰਾਨ ਸੰਯੁਕਤ ਰਾਜ ਅਮਰੀਕਾ ਆਇਆ ਸੀ। ਕੈਸਟੇਲਾਨੋਸਟੈਂਪੂਆਂ ਨੇ ਕਿਹਾ ਕਿ ਉਸ ਨੇ ਆਰਥਿਕਤਾ ਦੇ ਰੁਕਣ ਤੋਂ ਬਾਅਦ ਆਪਣੀ ਆਮਦਨ ਵਧਾਉਣ ਲਈ ਨਸ਼ਿਆਂ ਦਾ ਕਾਰੋਬਾਰ ਕਰਨ ਤੋਂ ਪਹਿਲਾਂ ਇਕ ਕਿਸ਼ਤੀ ਚਿੱਤਰਕਾਰ ਵਜੋਂ ਕੰਮ ਕੀਤਾ। ਕੈਸਟੇਲਾਨੋਜ ਟੈਪੀਆ 23 ਹੋਰ ਬਚਾਓ ਪੱਖਾਂ ਨੂੰ ਮਾਰਚ 2023 'ਚ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਗ੍ਰਿਫ਼ਤਾਰ ਕੀਤਾ ਗਿਆ ਸੀ। ਏਜੰਟਾਂ ਨੇ ਉਸ ਪਾਸੋਂ ਅੰਦਾਜ਼ਨ 255 ਪੌਂਡ ਮੈਥਾਮਫੇਟਾਮਾਈਨ, 830,000 ਫੈਂਟਾਨਾਇਲ ਦੀਆਂ ਗੋਲੀਆਂ, 26 ਪੌਂਡ ਤੋਂ ਵੱਧ ਫੈਂਟਾਨਾਇਲ ਪਾਊਡਰ, ਕੋਕੀਨ ਹੈਰੋਇਨ ਜਿੰਨਾਂ ਦੀ ਬਜ਼ਾਰੀ ਕੀਮਤ 668,000 ਹਜ਼ਾਰ ਡਾਲਰ ਦੇ ਕਰੀਬ ਹੈ। ਸ਼ੱਕੀ ਨਸ਼ੀਲੇ ਪਦਾਰਥਾਂ ਤੋਂ ਇਲਾਵਾ ਬੰਦੂਕਾਂ ਜ਼ਬਤ ਕੀਤੀਆਂ ਸਨ। ਦੱਸਣਯੋਗ ਹੈ ਕਿ ਅਮਰੀਕਾ ਦੇ ਵਾਸ਼ਿੰਗਟਨ ਰਾਜ 'ਚ 2023 'ਚ ਓਵਰਡੋਜ਼ ਨਾਲ ਹੋਣ ਵਾਲੀਆਂ ਮੌਤਾਂ 'ਚ 27% ਤੋਂ ਵੱਧ ਵਾਧਾ ਦੇਖਣ ਤੋਂ ਬਾਅਦ ਵਕੀਲਾਂ ਨੇ ਕੈਸਟੇਲਾਨੋਸ ਟੈਪੀਆ ਲਈ 9 ਸਾਲ ਦੀ ਕੈਦ ਦੀ ਸਜ਼ਾ ਦੀ ਅਦਾਲਤ ਨੂੰ ਬੇਨਤੀ ਕੀਤੀ ਸੀ। ਵਕੀਲਾਂ ਨੇ ਲਿਖਿਆ,"ਕੈਸਟੇਲਾਨੋਸ ਟੈਪੀਆ ਦੁਆਰਾ ਵੰਡੇ ਗਏ ਮੈਥਾਮਫੇਟਾਮਾਈਨ ਵਰਗੀਆਂ ਦਵਾਈਆਂ ਦਾ ਸਮਾਜ 'ਤੇ ਵਿਨਾਸ਼ਕਾਰੀ ਪ੍ਰਭਾਵ ਪੈਂਦਾ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇                             

https://whatsapp.com/channel/0029Va94hsaHAdNVur4L170e


DIsha

Content Editor

Related News