ਬਿਜਲੀ ਦਫ਼ਤਰ ’ਚੋਂ ਕੇਬਲਾਂ ਚੋਰੀ ਕਰਦਾ 1 ਵਿਅਕਤੀ ਗ੍ਰਿਫ਼ਤਾਰ ਕਾਬੂ, ਦੂਜਾ ਫਰਾਰ
Thursday, Feb 12, 2026 - 05:40 PM (IST)
ਫ਼ਰੀਦਕੋਟ (ਜਗਦੀਸ਼)-ਅੱਧੀ ਰਾਤ ਨੂੰ ਸਥਾਨਕ ਬਿਜਲੀ ਦਫ਼ਤਰ ਵਿਖੇ ਤਾਰਾਂ ਅਤੇ ਕੇਬਲਾਂ ਚੋਰੀ ਕਰਨ ਆਏ ਦੋ ਨੌਜਵਾਨਾਂ ਵਿੱਚੋਂ ਇਕ ਨੂੰ ਕਾਬੂ ਕਰਕੇ ਸਥਾਨਕ ਥਾਣਾ ਸਿਟੀ ਪੁਲਸ ਹਵਾਲੇ ਕਰ ਦਿੱਤਾ ਗਿਆ ਜਦਕਿ ਦੂਜਾ ਫਰਾਰ ਹੋ ਗਿਆ। ਥਾਣਾ ਸਿਟੀ ਵਿਖੇ ਦਰਜ ਕੀਤੇ ਗਏ ਮੁਕੱਦਮੇ ਅਨੁਸਾਰ ਲਾਈਨਮੈਨ ਗੁਰਮੀਤ ਸਿੰਘ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਬਿਜਲੀ ਦਫ਼ਤਰ ਵਿਖੇ ਡਿਊਟੀ ’ਤੇ ਸੀ ਅਤੇ ਰਾਤ ਕਰੀਬ 1 ਵਜੇ ਦੋ ਨੌਜਵਾਨ ਦਫ਼ਤਰ ਵਿੱਚੋਂ ਤਾਰਾਂ ਅਤੇ ਕੇਬਲਾਂ ਚੋਰੀ ਕਰਦੇ ਪਾਏ ਜਾਣ ’ਤੇ ਸੱਤਾ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਮਾਨੀ ਸਿੰਘ ਵਾਲਾ ਨੂੰ ਕਾਬੂ ਕਰ ਲਿਆ ਗਿਆ ਜਦਕਿ ਇਸ ਦਾ ਦੂਜਾ ਸਾਥੀ ਫਰਾਰ ਹੋ ਗਿਆ।
ਇਹ ਵੀ ਪੜ੍ਹੋ: ਹੋਲਾ-ਮਹੱਲਾ ਮੌਕੇ ਸ੍ਰੀ ਅਨੰਦਪੁਰ ਸਾਹਿਬ ਜਾਣ ਵਾਲੀ ਸੰਗਤ ਲਈ ਅਹਿਮ ਖ਼ਬਰ! SGPC ਨੇ ਕੀਤੇ ਖ਼ਾਸ ਪ੍ਰਬੰਧ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
